image caption:

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਿਕਸ਼ਾ ਚਲਾਉਣ ਵਾਲੇ ਇਕ ਵਿਅਕਤੀ ਦੇ ਘਰ ਭੋਜਨ ਕੀਤਾ

ਦੋਮਜੁਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਦੋਮਜੁਰ ਵਿਧਾਨ ਸਭਾ ਖੇਤਰ &lsquoਚ ਰੋਡ ਸ਼ੋਅ ਤੋਂ ਬਾਅਦ ਹਾਵੜਾ ਜ਼ਿਲ੍ਹੇ &lsquoਚ ਰਿਕਸ਼ਾ ਚਲਾਉਣ ਵਾਲੇ ਇਕ ਵਿਅਕਤੀ ਦੇ ਘਰ ਦੁਪਹਿਰ ਦਾ ਭੋਜਨ ਕੀਤਾ। ਸ਼ਾਹ ਨੇ ਰਿਕਸ਼ਾ ਚਲਾਉਣ ਵਾਲੇ ਵਿਅਕਤੀ ਦੇ ਘਰ ਜ਼ਮੀਨ &lsquoਤੇ ਬੈਠ ਕੇ ਭੋਜਨ ਕੀਤਾ। ਉਨ੍ਹਾਂ ਨੇ ਦਾਲ, ਸਬਜ਼ੀ, ਚਾਵਲ ਅਤੇ ਸਲਾਦ ਖਾਧਾ, ਜਿਸ ਨੂੰ ਰਿਕਸ਼ਾ ਚਾਲਕ ਦੇ ਘਰ ਦੀਆਂ ਜਨਾਨੀਆਂ ਨੇ ਬਣਾਇਆ ਸੀ।
iਕੇਂਦਰੀ ਮੰਤਰੀ ਨਾਲ ਦੋਮਜੁਰ ਤੋਂ ਭਾਜਪਾ ਦੇ ਉਮੀਦਵਾਰ ਰਾਜੀਵ ਬੈਨਰਜੀ ਅਤੇ ਹੋਰ ਨੇਤਾ ਵੀ ਮੌਜੂਦ ਸਨ। ਸ਼ਾਹ ਅਤੇ ਹੋਰ ਨੇਤਾਵਾਂ ਦੇ ਖਾਣਾ ਖਾਂਦੇ ਸਮੇਂ ਮੇਜ਼ਬਾਨ ਉਨ੍ਹਾਂ ਦਾ ਖਾਤਿਰਦਾਰੀ &lsquoਚ ਲੱਗੇ ਸਨ। ਇਸ ਤੋਂ ਪਹਿਲਾਂ ਸ਼ਾਹ ਨੇ ਦੋਮਜੁਰ &lsquoਚ ਇਕ ਰੋਡ ਸ਼ੋਅ ਕੀਤਾ ਸੀ, ਜਿਸ &lsquoਚ ਵੱਡੀ ਗਿਣਤੀ &lsquoਚ ਲੋਕ ਸ਼ਾਮਲ ਹੋਏ ਸਨ। ਸ਼ਾਹ ਫੁੱਲਾਂ ਨਾਲ ਸਜਾਏ ਇਕ ਵਾਹਨ &lsquoਤੇ ਸਵਾਰ ਹੋ ਕੇ ਰੋਡ ਸ਼ੋਅ &lsquoਚ ਪਹੁੰਚੇ ਸਨ, ਜਿਸ &lsquoਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ &lsquoਕਟਆਊਟ&rsquo ਅਤੇ ਭਾਜਪਾ ਦੇ ਝੰਡੇ ਲੱਗੇ ਸਨ। ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ, ਦੋਮਜੁਰ ਤੋਂ ਪਾਰਟੀ ਦੇ ਉਮੀਦਵਾਰ ਰਾਜੀਵ ਬੈਨਰਜੀ ਨੇ ਸੜਕ ਦੇ ਦੋਹਾਂ ਪਾਸੇ ਖੜ੍ਹੇ ਲੋਕਾਂ ਦਾ ਹੱਥ ਹਿਲਾ ਕੇ ਸਵਾਗਤ ਕੀਤਾ।