image caption:

ਭਾਰਤ ਤੇ ਚੀਨ ਵਿਚਾਲੇ ਨੌਂ ਅਪ੍ਰਰੈਲ ਨੂੰ ਫ਼ੌਜੀ ਗੱਲਬਾਤ ਸੰਭਵ

ਨਵੀਂ ਦਿੱਲੀ &ndash ਪੂਰਬੀ ਲੱਦਾਖ &lsquoਚ ਸਰਹੱਦ &lsquoਤੇ ਜਾਰੀ ਤਣਾਅ ਨੂੰ ਘੱਟ ਕਰਨ ਲਈ ਭਾਰਤ ਤੇ ਚੀਨ ਵਿਚਾਲੇ ਆਉਂਦੀ ਨੌਂ ਅਪ੍ਰਰੈਲ ਨੂੰ ਫ਼ੌਜੀ ਗੱਲਬਾਤ ਹੋ ਸਕਦੀ ਹੈ। ਇਸ ਗੱਲਬਾਤ &lsquoਚ ਗੋਗਰਾ, ਹਾਟ ਸਪਰਿੰਗਸ ਤੇ ਦੇਪਸਾਂਗ &lsquoਚ ਟਕਰਾਅ ਵਾਲੀਆਂ ਥਾਵਾਂ ਤੋਂ ਫ਼ੌਜਾਂ ਨੂੰ ਪਿੱਛੇ ਹਟਾਉਣ &lsquoਤੇ ਚਰਚਾ ਸੰਭਵ ਹੈ। ਇਹ ਜਾਣਕਾਰੀ ਭਾਰਤੀ ਫ਼ੌਜ ਦੇ ਸੂਤਰਾਂ ਨੇ ਦਿੱਤੀ।

ਸੂਤਰਾਂ ਨੇ ਕਿਹਾ ਕਿ ਪੈਂਗੋਂਗ ਝੀਲ ਖੇਤਰ &lsquoਚ ਦੋਵੇਂ ਦੇਸ਼ਾਂ ਵੱਲੋਂ ਸਫ਼ਲਤਾ ਨਾਲ ਫ਼ੌਜਾਂ ਨੂੰ ਪਿੱਛੇ ਕਰਨ ਤੋਂ ਬਾਅਦ ਭਾਰਤ ਤੇ ਚੀਨ ਵਿਚਾਲੇ ਗੋਗਰਾ ਦੀਆਂ ਪਹਾੜੀਆਂ ਤੇ ਦੇਪਸਾਂਗ ਦੇ ਮੈਦਾਨੀ ਇਲਾਕੇ ਤੋਂ ਵੀ ਫ਼ੌਜਾਂ ਪਿੱਛੇ ਕਰਨ &lsquoਤੇ ਚਰਚਾ ਹੋਣੀ ਹੈ। ਸਰਹੱਦ ਵਿਵਾਦ ਨੂੰ ਲੈ ਕੇ ਦੋਵੇਂ ਦੇਸ਼ਾਂ ਵਿਚਾਲੇ ਲਗਪਗ ਇਕ ਸਾਲ ਤੋਂ ਫ਼ੌਜੀ ਰੇੜਕਾ ਕਾਇਮ ਹੈ। ਫ਼ੌਜੀ ਤੇ ਸਿਆਸੀ ਦੋਵੇਂ ਪੱਧਰਾਂ &lsquoਤੇ ਵਿਆਪਕ ਗੱਲਬਾਤ ਤੋਂ ਬਾਅਦ ਪਿਛਲੇ ਮਹੀਨੇ ਸਭ ਤੋਂ ਵਿਵਾਦਤ ਪੈਂਗੋਂਗ ਝੀਲ ਖੇਤਰ ਤੋਂ ਦੋਵੇਂ ਫ਼ੌਜਾਂ ਪਿੱਛੇ ਹਟ ਗਈਆਂ ਹਨ। ਫ਼ੌਜਾਂ ਪਿੱਛੇ ਕਰਨ ਲਈ ਦੋਵੇਂ ਧਿਰਾਂ ਵਿਚਾਲੇ ਕੋਰ ਕਮਾਂਡਰ ਪੱਧਰ ਦੀ 10 ਦੌਰ ਦੀ ਗੱਲਬਾਤ ਹੋਈ।