image caption:

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸੋਨੂੰ ਸੂਦ

ਅੰਮ੍ਰਿਤਸਰ: ਮਸ਼ਹੂਰ ਬੌਲੀਵੁੱਡ ਸਟਾਰ ਸੋਨੂੰ ਸੂਦ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ, ਜਿੱਥੇ ਉਨ੍ਹਾਂ ਗੁਰੂ ਘਰ ਤੋਂ ਅਸ਼ੀਰਵਾਦ ਲਿਆ ਤੇ ਇਲਾਹੀ ਕੀਰਤਨ ਬਾਣੀ ਦਾ ਆਨੰਦ ਮਾਣਿਆ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੋਰੋਨਾ ਦਾ ਕਹਿਰ ਦੇਸ਼ ਵਿੱਚ ਫਿਰ ਵਧਦਾ ਜਾ ਰਿਹਾ ਹੈ। ਵਾਹਿਗੁਰੂ ਅੱਗੇ ਇਸ ਦੇ ਖਾਤਮੇ ਦੀ ਅਰਦਾਸ ਕੀਤੀ ਹੈ। ਉਨ੍ਹਾਂ ਕਿਸਾਨੀ ਸੰਘਰਸ਼ ਦੇ ਜਲਦ ਖਾਤਮੇ ਦੀ ਆਸ ਵੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਾਫੀ ਲੰਬਾ ਸਮਾਂ ਹੋ ਗਿਆ। ਕਿਸਾਨਾਂ ਨੂੰ ਆਪਣੇ ਘਰਾਂ ਤੋਂ ਬਾਹਰ ਦਿੱਲੀ ਬਾਰਡਰਾਂ &lsquoਤੇ ਬੈਠਿਆਂ ਨੂੰ ਹੁਣ ਕੋਈ ਨਾ ਕੋਈ ਹੱਲ ਜ਼ਰੂਰ ਕੱਢਣਾ ਚਾਹੀਦਾ ਹੈ।

ਅਦਾਕਾਰ ਨੇ ਕਿਹਾ ਕਿ ਅੱਜ ਬਹੁਤ ਵੱਡੀ ਸ਼ੁਰੂਆਤ ਕਰਨ ਜਾ ਰਹੇ ਹਾਂ। ਕੋਰੋਨਾ ਨੂੰ ਲੈ ਕੇ ਦੇਸ਼ ਦੀ ਸਭ ਤੋਂ ਵੱਡੀ ਵੈਕਸੀਨ ਡਰਾਈਵ ਸ਼ੁਰੂ ਕਰਨ ਜਾ ਰਹੇ ਹਾਂ। ਸੂਤਰਾਂ ਦੇ ਮੁਤਾਬਕ ਅੱਜ ਸੋਨੂੰ ਸੂਦ ਦਾ ਸਰਹੱਦ ਤੇ ਵੈਕਸੀਨ ਨੂੰ ਲੈ ਕੇ ਪ੍ਰੋਗਰਾਮ ਵੀ ਹੈ ਜਿਸ ਵਿੱਚ ਬਾਰਡਰ ਰੇਂਜ ਦੇ ਬੀਐਸਐਫ ਦੇ ਡੀਆਈਜੀ ਤੇ ਪੰਜਾਬ ਦੇ ਸਿਹਤ ਮੰਤਰੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨਗੇ। ਹਾਲਾਂਕਿ ਮੀਡੀਆ ਨੂੰ ਇਸ ਦੀ ਸੂਚਨਾ ਨਹੀਂ ਦਿੱਤੀ ਗਈ। ਸੂਤਰਾਂ ਅਨੁਸਾਰ ਇਹ ਬਾਰਡਰ ਤੇ ਆਈਸੀਪੀ ਦੇ ਅੰਦਰ ਬੀਐਸਐਫ ਦਾ ਪ੍ਰੋਗਰਾਮ ਹੈ।

ਸੋਨੂੰ ਸੂਦ ਨੇ ਕਿਹਾ, &ldquoਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਘਰੋਂ ਨਿਕਲਣ ਲੱਗੇ ਮੂੰਹ ਤੇ ਮਾਸਕ ਪਾ ਕੇ ਰੱਖਣਾ ਜ਼ਰੂਰੀ ਹੈ, ਸੋਸ਼ਲ ਡਿਸਟੈਂਸ ਬਣਾ ਕੇ ਰੱਖੋ ਤੇ ਆਪਣੇ ਹੱਥ ਜ਼ਰੂਰ ਸੈਨੇਟਾਇਜ਼ ਕਰੋ ਤੇ ਕੋਰੋਨਾ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ।&rdquo