image caption:

ਟੋਰਾਂਟੋ ਦੇ ਸਾਰੇ ਸਕੂਲ ਸ਼ੁਰੂ ਕਰਵਾਉਣਗੇ ਆਨਲਾਈਨ ਲਰਨਿੰਗ

ਟੋਰਾਂਟੋ  &ndash  ਟੋਰਾਂਟੋ ਦੇ ਐਲੀਮੈਂਟਰੀ ਤੇ ਸੈਕੰਡਰੀ ਸਕੂਲਜ਼ ਨੂੰ ਇਨ ਪਰਸਨ ਲਰਨਿੰਗ ਲਈ ਬੰਦ ਕੀਤਾ ਜਾ ਰਿਹਾ ਹੈ। ਬੁੱਧਵਾਰ ਤੋਂ ਸਾਰੇ ਵਿਦਿਆਰਥੀਆਂ ਤੇ ਸਟਾਫ ਨੂੰ ਆਨਲਾਈਨ ਲਰਨਿੰਗ ਵੱਲ ਸਿ਼ਫਟ ਕਰ ਦਿੱਤਾ ਜਾਵੇਗਾ।
ਟੋਰਾਂਟੋ ਪਬਲਿਕ ਹੈਲਥ (ਟੀਪੀਐਚ) ਵੱਲੋਂ ਸੈਕਸ਼ਨ 22 ਸਬੰਧੀ ਆਰਡਰ ਜਾਰੀ ਕੀਤੇ ਗਏ ਤੇ ਮੰਗਲਵਾਰ ਨੂੰ ਇਸ ਸਬੰਧ ਵਿੱਚ ਐਲਾਨ ਕੀਤਾ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਪੀਲ ਪਬਲਿਕ ਹੈਲਥ ਵੱਲੋਂ ਸਕੂਲਾਂ ਨੂੰ ਬੰਦ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਪੀਲ ਰੀਜਨ ਵਾਂਗ ਹੀ ਇਹ ਹੁਕਮ 7 ਅਪਰੈਲ ਤੋਂ 18 ਅਪਰੈਲ ਤੱਕ ਜਾਰੀ ਹੋਣਗੇ।ਇਨ੍ਹਾਂ ਹੁਕਮਾਂ ਵਿੱਚ ਵਾਧਾ ਕੋਵਿਡ-19 ਦੇ ਟੋਰਾਂਟੋ ਸਬੰਧੀ ਡਾਟਾ ਦੇ ਉਪਲਬਧ ਹੋਣ ਦੇ ਆਧਾਰ ਉੱਤੇ ਹੀ ਕੀਤਾ ਜਾਵੇਗਾ।
ਇੱਕ ਨਿਊਜ਼ ਰਲੀਜ਼ ਵਿੱਚ ਸਿਟੀ ਨੇ ਆਖਿਆ ਕਿ ਕੋਵਿਡ-19 ਇਸ ਸਮੇਂ ਟੋਰਾਂਟੋ ਵਿੱਚ ਬਹੁਤ ਬੁਰੀ ਤਰ੍ਹਾਂ ਫੈਲ ਚੁੱਕਿਆ ਹੈ, ਵੇਰੀਐਂਟਸ ਆਫ ਕਨਸਰਨ ਕਾਰਨ ਇਸ ਦੀ ਟਰਾਂਸਮਿਸ਼ਨ ਦਾ ਖਤਰਾ ਵੀ ਵੱਧ ਗਿਆ ਹੈ ਤੇ ਲੋਕਾਂ ਦੇ ਜਿ਼ਆਦਾ ਬਿਮਾਰ ਪੈਣ ਤੇ ਇੱਥੋਂ ਤੱਕ ਕਿ ਮਰਨ ਦੀ ਸੰਭਾਵਨਾ ਵੀ ਵੱਧ ਚੁੱਕੀ ਹੈ। ਇਨ੍ਹਾਂ ਹਾਲਾਤ ਨੂੰ ਵੇਖਦਿਆਂ ਹੋਇਆਂ ਸਖ਼ਤ ਪਬਲਿਕ ਹੈਲਥ ਮਾਪਦੰਡ ਅਪਨਾਏ ਜਾਣ ਦੀ ਲੋੜ ਹੈ।