image caption:

ਨਿਊਜ਼ੀਲੈਂਡ ਨੇ ਭਾਰਤੀਆਂ ਦੇ ਆਉਣ ’ਤੇ 11 ਤੋਂ 28 ਅਪ੍ਰੈਲ ਤਕ ਲਾਈ ਰੋਕ

ਵੈਲਿੰਗਟਨ-  ਭਾਰਤ &rsquoਚ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਦੂਸਰੇ ਦੇਸ਼ਾਂ ਨੂੰ ਵੀ ਮੁਸ਼ਕਲ &rsquoਚ ਪਾ ਦਿੱਤਾ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਨਿਊਜ਼ੀਲੈਂਡ ਨੇ ਭਾਰਤ ਤੋਂ ਆ ਰਹੇ ਲੋਕਾਂ ਦੀ ਐਂਟਰੀ &rsquoਤੇ ਅਸਥਾਈ ਰੂਪ ਤੋਂ ਰੋਕ ਲਗਾ ਦਿੱਤੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਨ ਨੇ 11 ਤੋਂ 28 ਅਪ੍ਰੈਲ ਤਕ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੀ ਐਂਟਰੀ &rsquoਤੇ ਅਸਥਾਈ ਰੂਪ ਤੋਂ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਅਰਡਨ ਨੇ ਦੇਸ਼ ਦੇ ਨਾਗਰਿਕਾਂ ਨੂੰ ਵੀ ਭਾਰਤ ਤੋਂ ਵਾਪਸ ਆਉਣ &rsquoਤੇ ਫਿਲਹਾਲ ਲਈ ਰੋਕ ਲਗਾ ਦਿੱਤੀ ਹੈ।
ਸਥਾਨਕ ਮੀਡੀਆ ਮੁਤਾਬਕ ਨਿਊਜ਼ੀਲੈਂਡ &rsquoਚ ਕੋਰੋਨਾ ਵਾਇਰਸ ਦੇ 23 ਨਵੇਂ ਮਾਮਲਿਆਂ &rsquoਚ 17 ਭਾਰਤ ਤੋਂ ਆਏ ਹਨ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਹ ਰੋਕ 11 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਤੇ 28 ਅਪ੍ਰੈਲ ਤਕ ਲਾਗੂ ਰਹੇਗੀ। ਦੇਸ਼ &rsquoਚ ਕੋਰੋਨਾ ਵਾਇਰਸ ਦੇ ਹੁਣ ਤਕ 2531 ਮਾਮਲੇ ਦਰਜ ਕੀਤੇ ਗਏ ਹਨ।