image caption:

ਮੋਦੀ ਅਤੇ ਇਮਰਾਨ ਖਾਨ ਵਿਚਾਲੇ ਮੀਟਿੰਗ ਹੋਣ ਦੀ ਸੰਭਾਵਨਾ

ਲੰਡਨ- ਭਾਰਤ-ਪਾਕਿ ਵਿਚਾਲੇ ਸਮਝੌਤੇ ਦੇ ਯਤਨਾਂ ਹੇਠਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬੈਠਕਹੋ ਸਕਦੀ ਹੈ। ਇਸ ਦੇਲਈ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਭਾਰਤ ਨਾਲ ਗੱਲ ਚਲਾਈ ਹੈ ਤਾਂ ਜੋ ਦੁਵੱਲੀ ਬੈਠਕ ਦਾ ਰਾਹ ਨਿਕਲ ਸਕੇ।
ਬ੍ਰਿਟੇਨ ਦੇ ਪ੍ਰਮੁੱਖ ਅਖ਼ਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਇਸ ਗੱਲਬਾਤ ਨਾਲ ਸਿੱਧੇ ਤੌਰ ਜੁੜੇ ਤਿੰਨ ਸੂਤਰਾਂ ਦੇ ਹਵਾਲੇ ਨਾਲ ਇਹ ਹੈਰਾਨੀ ਵਾਲਾ ਦਾਅਵਾ ਕੀਤਾ ਹੈ। ਇਸ ਅਖ਼ਬਾਰ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਸ਼ਾਂਤੀ ਗੱਲਬਾਤ ਲਈ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਯਤਨ ਕਰ ਰਿਹਾ ਹੈ। ਜਾਣਕਾਰ ਸੂਤਰਾਂ ਮੁਤਾਬਕ ਪਾਕਿ ਫੌਜ ਦੇ ਮੁਖੀ ਜਨਰਲ ਬਾਜਵਾ ਨੇ ਭਾਰਤ ਦੇ ਕੌਮੀਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਕਿਹਾ ਹੈ ਕਿ ਉਹ ਕਸ਼ਮੀਰ ਵਿਚ ਲੜਾਈ ਰੋਕਣ ਦਾ ਐਲਾਨ ਕਰਨ। ਅਖ਼ਬਾਰ ਨੇ ਕਿਹਾ ਕਿ ਇਹ ਗੱਲਬਾਤਓਦੋਂ ਹੋ ਰਹੀ ਹੈ, ਜਦੋਂ ਦੋਵੇਂ ਦੇਸ਼ਾਂ ਨੇ ਕੋਰੋਨਾ ਵਾਇਰਸ ਦੇ ਖਤਰੇ ਦੌਰਾਨਆਪੋ-ਆਪਣੀ ਆਰਕਿਤਾ ਮੁੜ ਕੇ ਸੰਭਾਲਣੀ ਹੈ। ਅਖ਼ਬਾਰ ਮੁਤਾਬਕ ਭਾਰਤ ਤੇ ਪਾਕਿਸਤਾਨ ਦੀਗੱਲਬਾਤਯੂ ਏ ਈ ਦੇ ਰਾਜਾ ਮੁਹੰਮਦ ਬਿਨ ਜਾਇਦ ਅਲ ਨਾਹੀਆਨ ਵੱਲੋਂ ਕਰਵਾਈ ਜਾ ਰਹੀ ਹੈ ਅਤੇ ਇਨ੍ਹਾਂ ਯਤਨਾਂ ਕਾਰਨ 25 ਫਰਵਰੀ ਨੂੰ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਨੂੰ ਠੀਕ ਤਰ੍ਹਾਂ ਲਾਗੂ ਕਰਨਦੀ ਸਹਿਮਤੀ ਹੋਈ ਤੇ ਅਗਲੇ ਕਦਮ ਵਜੋਂ ਬਾਰਡਰ ਉੱਤੇ ਵਪਾਰ ਤੇ ਕੋਰੋਨਾ ਤੋਂ ਬਚਾਅ ਲਈ ਦੋਵੇਂ ਦੇਸ਼ ਆਪ ਵਿੱਚਮਿਲ ਕੇ ਕੰਮ ਕਰ ਸਕਦੇ ਹਨ। ਜੇ ਇਹ ਯਤਨ ਸਫਲ ਹੋ ਗਿਆ ਤਾਂ ਇਨ੍ਹਾਂ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਅਗਲੇ ਸਮੇਂ ਵਿੱਚ ਜਲਦੀਬੈਠਕ ਕਰ ਸਕਦੇ ਹਨ।