image caption:

‘ਮਿਸਿਜ਼ ਸ੍ਰੀਲੰਕਾ’ ਮੁਕਾਬਲੇ ਦੌਰਾਨ ਹੰਗਾਮਾ, ਜੇਤੂ ਦੇ ਸਿਰ ਉਤੋਂ ਤਾਜ ਧੂਹਿਆ ਗਿਆ

ਕੋਲੰਬੋ- ਸ੍ਰੀਲੰਕਾ ਵਿੱਚ&lsquoਮਿਸੇਜ਼ ਸ਼੍ਰੀਲੰਕਾ&rsquo ਮੁਕਾਬਲੇ ਦੌਰਾਨ ਕੱਲ੍ਹ ਕਾਫੀ ਹੰਗਾਮਾ ਵਰਤ ਗਿਆ ਅਤੇ ਇਸ ਸੁੰਦਰਤਾ ਕਵੀਨ ਮੁਕਾਬਲੇ ਦੀ ਜੇਤੂ ਪੁਸ਼ਪਿਕਾ ਡੀ ਸਿਲਵਾ ਦੇ ਸਿਰ ਉੱਤੇ ਪਹਿਨਿਆ ਤਾਜ ਮੌਜੂਦਾ ਮਿਸ ਵਰਲਡ ਕੈਰੋਲੀਨ ਜਿਊਰੀ ਨੇ ਸਟੇਜਉੱਤੇ ਹੀ ਉਸ ਕੋਲੋਂ ਖੋਹ ਲਿਆ।ਕੈਰੋਲੀਨ ਨੇ ਕਿਹਾ ਕਿ ਨਵੀਂ ਜੇਤੂ ਔਰਤ ਇਸ ਤਾਜ ਨੂੰ ਆਪਣੇ ਸਿਰ ਉਤੇ ਇਸ ਕਰ ਕੇ ਨਹੀਂ ਰੱਖ ਸਕਦੀ ਕਿ ਉਹ ਤਲਾਕਸ਼ੁਦਾ ਹੈ।
ਕੋਲੰਬੋ ਦੇ ਇੱਕ ਥੀਏਟਰ ਵਿੱਚਹੋ ਰਿਹਾ&lsquoਮਿਸੇਜ਼ ਸ਼੍ਰੀਲੰਕਾ ਪ੍ਰੋਗਰਾਮ&rsquo ਨੈਸ਼ਨਲ ਟੀਵੀ ਚੈਨਲ ਤੋਂਪ੍ਰਸਾਰਤ ਹੋ ਰਿਹਾ ਸੀ। ਇਸ ਸਾਰੇ ਹੰਗਾਮੇ ਪਿੱਛੋਂ ਸਮਾਗਮ ਦੇ ਪ੍ਰਬੰਧਕਾਂ ਨੇ ਪੁਸ਼ਟੀ ਕੀਤੀ ਕਿ ਸ਼੍ਰੀਮਤੀ ਡੀ ਸਿਲਵਾ ਇਸ ਦੋਸ਼ ਦੇ ਮੁਤਾਬਕ ਤਲਾਕਸ਼ੁਦਾ ਬਿਲਕੁਲ ਨਹੀਂ ਸੀ।ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਵਿੱਚ ਕੈਰੋਲੀਨ ਜਿਊਰੀ ਕੋਲ ਕਹਿ ਰਹੀ ਹੈ ਕਿ ਨਿਯਮ ਹੈ ਕਿ ਤਲਾਕਸ਼ੁਦਾ ਔਰਤਾਂ ਮੁਕਾਬਲੇ ਵਿੱਚ ਹਿੱਸਾ ਨਹੀਂ ਲੈ ਸਕਦੀਆਂ, ਇਸ ਲਈ ਮੈਂ ਇਹ ਕਦਮ ਉਠਾ ਰਹੀ ਹਾਂ ਤਾਂ ਜੋ ਇਹ ਤਾਜ ਦੂਸਰੇ ਥਾਂ ਵਾਲੀ ਔਰਤ ਨੂੰ ਦਿੱਤਾ ਜਾ ਸਕੇ।
ਕੈਰੋਲੀਨ ਡੀ ਸਿਲਵਾ ਦੇ ਸਿਰ ਉੱਤੇ ਪਹਿਨੇ ਹੋਏ ਤਾਜ ਨੂੰ ਖੋਹਣ ਵੇਲੇ ਸੋਨੇ ਦਾ ਤਾਜ ਡੀ ਸਿਲਵਾ ਦੇ ਵਾਲਾਂ ਵਿੱਚ ਫਸ ਗਿਆ ਤੇ ਬਹੁਤ ਯਤਨਾਂ ਦੇ ਬਾਅਦ ਨਿਕਲਿਆ। ਕੈਰੋਲੀਨ ਦੀ ਇਸ ਹਰਕਤ ਕਾਰਨ ਡੀ ਸਿਲਵਾ ਨੂੰ ਸੱਟਾਂ ਵੀ ਲੱਗ ਗਈਆਂ ਤੇ ਉਸ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਪ੍ਰਬੰਧਕਾਂ ਨੇ ਬਾਅਦ ਵਿਚ ਡੀ ਸਿਲਵਾ ਤੋਂ ਮੁਆਫੀ ਮੰਗੀ ਅਤੇ ਉਸ ਦਾ ਤਾਜ ਉਸ ਨੂੰ ਵਾਪਸ ਕਰ ਦਿੱਤਾ ਅਤੇ ਨਾਲ ਇਹ ਸਪੱਸ਼ਟ ਕੀਤਾ ਕਿ ਲਾਏ ਗਏ ਦੋਸ਼ ਦੇ ਮੁਤਾਬਕ ਨਵੀਂ ਜੇਤੂ ਸੁੰਦਰੀ ਤਲਾਕ ਸ਼ੁਦਾ ਨਹੀਂ ਸੀ ਅਤੇ ਦੋਸ਼ ਝੂਠੇ ਹੀ ਸਨ।