image caption:

ਇਕ ਹੀ ਚਿਖਾ ‘ਤੇ ਕੋਰੋਨਾ ਪੀੜਤਾਂ ਦੀਆਂ ਅੱਠ ਲਾਸ਼ਾਂ ਬਲ਼ੀਆਂ

ਔਰੰਗਾਬਾਦ &ndash  ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ &lsquoਚ ਇਕ ਆਰਜ਼ੀ ਸ਼ਮਸ਼ਾਨਘਾਟ &lsquoਚ ਇਕ ਹੀ ਚਿਖਾ &lsquoਤੇ ਕੋਵਿਡ-19 ਨਾਲ ਮਰੇ ਅੱਠ ਲੋਕਾਂ ਦੀਆਂ ਲਾਸ਼ਾਂ ਨੂੰ ਇਕੱਠਿਆਂ ਸਾੜਿਆ ਗਿਆ। ਕਿਉਂਕਿ ਅੰਬਾਜੋਗਈ ਕਸਬੇ &lsquoਚ ਸਥਿਤ ਸ਼ਮਸ਼ਾਨਘਾਟ &lsquoਚ ਕੋਵਿਡ-19 ਦੇ ਮਰੀਜ਼ਾਂ ਦੀਆਂ ਲਾਸ਼ਾਂ ਦਾ ਸਸਕਾਰ ਕੀਤੇ ਜਾਣ ਦਾ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਸੀ, ਇਸ ਲਈ ਸਥਾਨਕ ਪ੍ਰਸ਼ਾਸਨ ਨੇ ਪੀੜਤਾਂ ਲਈ ਦੂਰ-ਦਰਾਡੇ ਇਕ ਆਰਜ਼ੀ ਸ਼ਮਸ਼ਾਨ ਦੀ ਵਿਵਸਥਾ ਕੀਤੀ ਹੈ ਪਰ ਇੱਥੇ ਵੀ ਕੋਰੋਨਾ ਮਰੀਜ਼ਾਂ ਦੇ ਮਰਨ ਦੀ ਵਧਦੀ ਰਫ਼ਤਾਰ ਨਾਲ ਥਾਂ ਘੱਟ ਪੈਂਦੀ ਜਾ ਰਹੀ ਹੈ।
ਅੰਬਾਜੋਗਈ ਨਗਰ ਕੌਂਸਲ ਦੇ ਮੁਖੀ ਅਸ਼ੋਕ ਸਬਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਮਾਂਡਵਾ ਰੋਡ &lsquoਤੇ ਕਸਬੇ ਤੋਂ ਕਰੀਬ ਦੋ ਕਿਲੋਮੀਟਰ ਦੂਰ ਇਕ ਵੱਖਰੀ ਥਾਂ &lsquoਤੇ ਕੋਵਿਡ-19 ਦੇ ਸ਼ਿਕਾਰ ਲੋਕਾਂ ਦੇ ਸਸਕਾਰ ਦੀ ਵਿਵਸਥਾ ਕੀਤੀ ਗਈ ਹੈ ਪਰ ਇਹ ਥਾਂ ਵੀ ਹੁਣ ਘੱਟ ਪੈ ਰਹੀ ਹੈ। ਇਸ ਲਈ ਮਜਬੂਰੀ &lsquoਚ ਅਸੀਂ ਲੋਕਾਂ ਨੂੰ ਮੰਗਲਵਾਰ ਨੂੰ ਇਕ ਵੱਡੀ ਚਿਖਾ ਬਣਾ ਕੇ ਉਸੇ &lsquoਚ ਇਕੱਠੀਆਂ ਅੱਠ ਲਾਸ਼ਾਂ ਦਾ ਸਸਕਾਰ ਕਰਨਾ ਪਿਆ। ਹਾਲਾਂਕਿ ਇਨ੍ਹਾਂ ਲਾਸ਼ਾਂ ਵਿਚਾਲੇ ਕਾਫ਼ੀ ਦੂਰੀ ਰੱਖੀ ਗਈ।