image caption:

ਭਾਜਪਾ ਵਿਧਾਇਕ ਨੇ ਡੀ. ਐਮ. ਦੇ ਘਰ ਅੱਗੇ ਲੰਮੇ ਪੈ ਕੇ ਕੀਤਾ ਰੋਸ ਪ੍ਰਦਰਸ਼ਨ

ਪ੍ਰਤਾਪਗੜ੍ਹ,- ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਪੰਚਾਇਤੀ ਚੋਣਾਂ ਦੌਰਾਨ ਆਪਣੇ ਇੱਕ ਸਮਰਥਕ ਦਾ ਨਾਮ ਕੱਟੇ ਜਾਣ ਅਤੇ ਕਈ ਹੋਰ ਮੁੱਦਿਆਂ ਦੀ ਸ਼ਿਕਾਇਤ ਕਰਨ ਦੇ ਲਈ ਡਿਸਟ੍ਰਿਕਟ ਮੈਜਿਸਟਰੇਟ (ਡੀ ਐੱਮ)ਦੇ ਘਰ ਗਏ ਰਾਨੀਗੰਜ ਹਲਕੇ ਦੇ ਭਾਜਪਾ ਵਿਧਾਇਕ ਧੀਰਜ ਓਝਾ ਡੀ ਐੱਮ ਰਿਹਾਇਸ਼ ਦੇ ਬਾਹਰ ਲੰਮੇ ਪੈ ਗਏ ਅਤੇ ਪ੍ਰਦਰਸ਼ਨ ਕਰਨ ਲੱਗੇ। ਇਸ ਨਾਲ ਸਨਸਨੀ ਫੈਲ ਗਈ।
ਅਸਲ ਵਿੱਚ ਭਾਜਪਾ ਵਿਧਾਇਕ ਡੀ ਐੱਮ ਦੇ ਕੈਂਪ ਆਫਿਸ ਦੇ ਚੈਂਬਰ ਵਿੱਚ ਧਰਨੇ ਉੱਤੇ ਬੈਠ ਗਏ ਤਾਂਐੱਸ ਪੀ ਆਕਾਸ਼ ਤੋਮਰ ਅਤੇ ਜਿ਼ਲਾ ਅਧਿਕਾਰੀ ਨਿਤਿਨ ਬੰਸਲ ਨੇ ਓਥੇ ਜਾ ਕੇ ਉਨ੍ਹਾਂ ਨਾਲ ਬੰਦ ਕਮਰੇ ਵਿੱਚ ਗੱਲ ਕਰਨਲਈ ਮਨਾਉਣ ਦੀ ਕੋਸ਼ਿਸ਼ ਕੀਤੀ।ਕੁਝ ਦੇਰ ਬਾਅਦ ਵਿਧਾਇਕ ਕਮਰੇ ਤੋਂ ਚੀਕਦੇ ਹੋਏ ਬਾਹਰ ਨਿਕਲੇ ਤੇ ਜ਼ਮੀਨ ਉੱਤੇ ਲੰਮੇ ਪੈ ਕੇ ਹੰਗਾਮਾ ਕਰਦੇ ਹੋਏ ਚੀਕਣ ਲੱਗੇ ਕਿ ਐੱਸ ਪੀ ਬਹੁਤ ਖਤਰਨਾਕ ਹੈ, ਉਹ ਮੈਨੂੰ ਗੋਲੀ ਮਾਰ ਦੇਵੇਗਾ। ਵਿਧਾਇਕ ਨੂੰ ਹੰਗਾਮਾ ਕਰਦਾ ਵੇਖ ਕੇ ਉਨ੍ਹਾਂ ਦੇ ਸਮਰਥਕ ਵੀ ਭੀੜ ਲਾ ਕੇ ਹੰਗਾਮਾ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਐੱਸ ਪੀ ਉੱਤੇਵਿਧਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਹੱਥੋਪਾਈ ਕਰਨ ਦੇ ਦੋਸ਼ ਵੀ ਲਾਏ।
ਵਿਧਾਇਕ ਧੀਰਜ ਓਝਾ ਨੇ ਦੱਸਿਆ ਕਿ ਮੈਂ ਡੀ ਐੱਮਦੇ ਘਰਇਸ ਲਈ ਧਰਨੇ ਉੱਤੇ ਬੈਠਾ ਹਾਂ ਕਿ ਸ਼ਿਵਗੜ੍ਹ ਦੇ ਦਬੰਗ ਵਿਅਕਤੀ ਖਿਲਾਫਇੱਕ ਵਿਅਕਤੀ ਅਤੇ ਉਸਦੀ ਪਤਨੀ ਚੋਣ ਲੜਨਾ ਚਾਹੁੰਦੇ ਸਨ, ਪਰ ਪ੍ਰਸ਼ਾਸਨ ਨੇ ਵੋਟਰ ਸੂਚੀ ਤੋਂ ਉਨ੍ਹਾਂ ਦਾ ਨਾਮ ਕੱਟ ਦਿੱਤਾ। ਉੱਥੇ ਦੇ ਬੂਥ ਲੈਵਲ ਅਫਸਰ ਵੀ ਲਿਖ ਕੇ ਦੇ ਰਹੇ ਹਨ, ਪਰ ਸਾਰੇ ਅਫਸਰ ਇਸਕੇਸ ਨੂੰ ਲਟਕਾ ਰਹੇ ਹਨ। ਰਾਹੁਲ ਯਾਦਵ ਐੱਸ ਡੀ ਐੱਮਤੇ ਸਤੀਸ਼ ਤ੍ਰਿਪਾਠੀ ਐਡੀਸ਼ਨਲ ਮੈਜਿਸਟਰੇਟ ਨੇ ਕੋਈ ਜਾਂਚ ਨਹੀਂ ਕੀਤੀ ਅਤੇ ਅੱਜਤੱਕਉਸ ਦਾ ਵੋਟਰ ਸੂਚੀਵਿੱਚ ਨਾਮ ਦਰਜ ਨਹੀਂ ਹੋਇਆ। ਪੰਜ ਮਹੀਨੇ ਤੋਂ ਉਸ ਨੂੰ ਪ੍ਰਸ਼ਾਸਨ ਭਜਾ ਰਿਹਾ ਹੈ। ਉਸ ਦੇ ਪਰਿਵਾਰ ਨੂੰ ਧਮਕੀਆਂ ਵੀ ਮਿਲੀਆਂ, ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ।