image caption:

ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 12 ਅਪ੍ਰੈਲ ਨੂੰ

ਨਵੀਂ ਦਿੱਲੀ: ਦੀਪ ਸਿੱਧੂ ਦੀ ਜ਼ਮਾਨਤ &lsquoਤੇ ਅੱਜ ਫੇਰ ਕੋਈ ਫੈਸਲਾ ਨਹੀਂ ਆ ਸਕਿਆ। ਦੀਪ ਸਿੱਧੂ ਦੀ ਜ਼ਮਾਨਤ &lsquoਤੇ ਸੁਣਵਾਈ ਦੀ ਅਗਲੀ ਡੇਟ ਹੁਣ 12 ਅਪ੍ਰੈਲ ਪਾ ਦਿੱਤੀ ਗਈ ਹੈ।  ਬਹਿਸ ਦੌਰਾਨ ਕੋਰਟ ਨੇ ਹੁਕਮ ਦਿੱਤੇ ਹਨ ਕਿ 26 ਜਨਵਰੀ ਤੋਂ ਪਹਿਲਾਂ 25 ਦੀ ਰਾਤ ਨੂੰ ਦੀਪ ਸਿੱਧੂ ਵੱਲੋਂ ਕਿਸਾਨ ਮੋਰਚੇ ਦੀ ਸਟੇਜ ਤੋਂ ਦਿੱਤੀ ਗਈ ਸਪੀਚ ਨੂੰ ਟ੍ਰਾਂਸਲੇਟ ਕਰਕੇ ਕੋਰਟ &lsquoਚ ਪੇਸ਼ ਕੀਤਾ ਜਾਏ ਅਤੇ ਉਸ ਤੋਂ ਬਾਅਦ ਦੀਪ ਸਿੱਧੂ ਦੀ ਜ਼ਮਾਨਤ &lsquoਤੇ ਕੋਈ ਫੈਸਲਾ ਲਿਆ ਜਾਏਗਾ।