image caption:

ਆਈਪੀਐਲ ਦਾ ਪਹਿਲਾ ਮੁਕਾਬਲਾ ਕੱਲ੍ਹ, ਮੁੰਬਈ ਨਾਲ ਭਿੜੇਗੀ

ਆਈਪੀਐਲ 14 ਦਾ ਆਗਾਜ਼ 9 ਅਪ੍ਰੈਲ ਸ਼ੁੱਕਰਵਾਰ ਤੋਂ ਹੋਣ ਵਾਲਾ ਹੈ। ਪਹਿਲਾ ਮੁਕਾਬਲਾ ਮੁੰਬਈ ਇੰਡੀਅਨ ਅਤੇ ਰਾਇਲ ਚੈਲੇਂਜਰ ਬੈਂਗਲੁਰੂ ਦੇ ਵਿਚਕਾਰ ਹੋਵੇਗਾ। ਇਸ ਮਹਾਮੁਕਾਬਲੇ ਲਈ ਰੋਹਿਤ ਸ਼ਰਮਾ ਅਤੇ ਵਿਰਾਅ ਕੋਹਲੀ ਦੀਆਂ ਟੀਮਾਂ ਪੁੂਰੀ ਤਰ੍ਹਾਂ ਤਿਆਰ ਹਨ। ਕੋਰੋਨਾ ਮਹਾਮਾਰੀ ਕਾਰਨ ਪਿਛਲੀ ਵਾਰ ਆਈਪੀਐਲ ਦਾ ਆਯੋਜਨ ਭਾਰਤ ਵਿਚ ਨਹੀਂ ਹੋ ਸਕਿਆ ਸੀ ਪਰ ਇਸ ਵਾਰ ਬੀਸੀਸੀਆਈ ਨੇ ਸਾਰੇ ਨਿਯਮਾਂ ਦਾ ਪਾਲਣ ਕਰਦੇ ਹੋਏ ਭਾਰਤ ਵਿਚ ਹੀ ਮੈਚ ਕਰਵਾਉਣ ਦਾ ਫੈਸਲਾ ਲਿਆ ਹੈ। ਜ਼ਾਹਰ ਤੌਰ &rsquoਤੇ ਇਹ ਮੈਚ ਦਰਸ਼ਕਾਂ ਤੋਂ ਬਿਨਾਂ ਹੀ ਖੇਡੇ ਜਾਣਗੇ।
ਇਸ ਵਾਰ ਇਹ ਮੈਚ ਮੁੰਬਈ, ਅਹਿਮਦਾਬਾਦ, ਬੈਂਗਲੁਰੂ, ਚੇਨਈ, ਦਿੱਲੀ ਅਤੇ ਕੋਲਕਾਤਾ ਵਿਚ ਖੇਡੇ ਜਾਣਗੇ। ਸ਼ੁਰੂਆਤ ਚੇਨਈ ਤੋਂ ਹੋ ਰਹੀ ਹੈ ਅਤੇ ਫਾਈਨਲ 30 ਮਈ ਨੂੰ ਅਹਿਮਦਾਬਾਦ ਵਿਚ ਹੋਵੇਗਾ।