image caption:

ਜਾਪਾਨ ਹੱਥੋਂ ਹਾਰੀ ਮਹਿਲਾ ਹਾਕੀ ਟੀਮ, ਭਾਰਤ ਦੀ ਝੋਲੀ ਸਿਲਵਰ

ਚੰਡੀਗੜ੍ਹ : ਇੰਡੋਨੇਸ਼ੀਆ ਵਿੱਚ ਖੇਡੀਆਂ ਜਾ ਰਹੀਆਂ ਏਸ਼ੀਅਨ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਸਿਲਵਰ ਮੈਡਲ ਨਾਲ ਗੁਜ਼ਾਰਾ ਕਰਨਾ ਪਿਆ। ਫਾਈਨਲ ਮੁਕਾਬਲੇ ਵਿੱਚ ਮਹਿਲਾ ਹਾਕੀ ਟੀਮ ਨੂੰ ਜਾਪਾਨ ਦੀ ਟੀਮ ਨੇ 1-2 ਨਾਲ ਹਰਾ ਦਿੱਤਾ। ਜਾਪਾਨ ਲਈ ਸ਼ਿਹੋਰੀ ਓਈਕਾਵਾ ਨੇ 11ਵੇਂ ਤੇ ਮੋਤੋਮੀ ਕਾਵਾਮੁਰਾ ਨੇ 44ਵੇਂ ਮਿੰਟ &rsquoਚ ਗੋਲ ਕੀਤਾ। ਭਾਰਤੀ ਟੀਮ ਲਈ ਨੇਹਾਲ ਗੋਇਲ ਨੇ 25ਵੇਂ ਮਿੰਟ ਵਿੱਚ ਸਿਰਫ ਇੱਕ ਗੋਲ ਕੀਤਾ।

ਇਸ ਹਾਰ ਨਾਲ ਭਾਰਤੀ ਮਹਿਲਾ ਟੀਮ ਏਸ਼ੀਆਈ ਖੇਡਾਂ ਵਿੱਚ 36 ਸਾਲ ਬਾਅਦ ਦੂਜੀ ਵਾਰ ਸੋਨਾ ਜਿੱਤਣੋਂ ਰਹਿ ਗਈ। ਇਸਤੋਂ ਪਹਿਲਾਂ ਭਾਰਤ ਨੇ 1982 ਵਿੱਚ ਨਵੀਂ ਦਿੱਲੀ ਵਿੱਚ ਹੋਈਆਂ 9ਵੇਂ ਏਸ਼ੀਆਡ ਵਿੱਚ ਪਹਿਲੀ ਵਾਰ ਗੋਲਡ ਜਿੱਤਿਆ ਸੀ। ਇਸ ਹਰਾ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੇ ਟੋਕੀਓ ਓਲੰਪਿਕ-2020 ਦਾ ਟਿਕਟ ਵੀ ਆਪਣੇ ਹੱਥੋਂ ਗੁਆ ਲਿਆ ਹੈ। ਟੋਕੀਓ ਓਲੰਪਿਕ ਖੇਡਣ ਲਈ ਭਾਰਤੀ ਟੀਮ ਨੂੰ ਹੁਣ ਕੁਆਲੀਫਾਇੰਗ ਮੈਚ ਖੇਡਣੇ ਪੈਣਗੇ।