image caption: ਤਸਵੀਰ: ਈਰਥ ਵੂਲਿਚ ਦੀ ਜਤੂ ਟੀਮ ਨੂੰ ਕੱਪ ਨਾਲ ਸਨਾਮਿਨਤ ਕਰਦੇ ਹੋਏ ਰਾਜਵੀਰ ਸਿੰਘ ਮਾਣਕ, ਸੁਰਿੰਦਰ ਸਿੰਘ ਮਾਣਕ, ਹਰਮਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਚਾਹਲ ਅਤੇ ਹੋਰ

ਇੰਗਲੈਂਡ ਕਬੱਡੀ ਫੈਡਰੇਸ਼ਨ ਯੂ ਕੇ ਦੀ ਰਹਿਨੁਮਾਈ ਹੇਠ 2018 ਸੀਜ਼ਨ ਦਾ ਈਰਥ ਵੂਲਿਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਇੰਗਲੈਂਡ ਕਬੱਡੀ ਫੈਡਰੇਸ਼ਨ ਯੂ ਕੇ ਦੇ ਪ੍ਰਧਾਨ ਸੁਰਿੰਦਰ ਸਿੰਘ ਮਾਣਕ ਦੇ ਸ਼ਹਿਰ ਈਰਥ ਵੂਲਿਚ ਕਬੱਡੀ ਕਲੱਬ ਵੱਲੋਂ ਫੈਡਰੇਸ਼ਨ ਦੀ ਰਹਿਨੁਮਾਈ ਹੇਠ 2018 ਕਬੱਡੀ ਸੀਜ਼ਨ ਦਾ ਕਬੱਡੀ ਕੱਪ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੇ ਜਬਰਦਸਤ ਮੁਕਾਬਲੇ ਹੋਏ। ਇਹਨਾਂ ਮੁਕਾਬਲਿਆਂ ਵਿਚੋਂ ਈਰਥ ਵੂਲਿਚ ਜੇਤੂ ਅਤੇ ਮਿਡਲੈਂਡ ਦੂਜੇ ਸਥਾਨ 'ਤੇ ਰਹੀ।

    ਟੂਰਨਾਮੈਂਟ ਮੌਕੇ ਸਾਬਕਾ ਕਬੱਡੀ ਖਿਡਾਰੀ ਅਰਜਨਾ ਐਵਾਰਡੀ ਬਲਵਿੰਦਰ ਸਿੰਘ ਫਿਡੂ ਉਚੇਚੇ ਤੌਰ ਤੇ ਸ਼ਾਮਿਲ ਹੋਏ। ਸਿੰਘ ਸਭਾ ਬਾਰਕਿੰਗ ਅਤੇ ਈਰਥ ਵੂਲਿਚ ਦੇ ਛੋਟੇ ਬੱਚਿਆਂ ਦੇ ਸ਼ੋਅ ਮੈਚ ਹੋਏ, ਜਿਹਨਾਂ ਦਾ ਹਾਜ਼ਿਰ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਈਰਥ ਵੂਲਿਚ, ਲੰਡਨ, ਮਿਡਲੈਂਡ ਅਤੇ ਇਟਲੀ ਦੀਆਂ ਟੀਮਾਂ ਦੀ ਦਰਸ਼ਨੀ ਖੇਡ ਚੋਂ ਮੰਗਾ ਮਿੱਠਾਪੁਰ ਦੀ ਰੇਡ 'ਤੇ ਪੌਂਡਾਂ ਦਾ ਮੀਂਹ ਵਰ੍ਹਿਆਂ। ਜੱਗਾ ਮੂਲੇਵਾਲ ਖਹਿਰਾ ਨੂੰ ਬਿਸਟ ਜਾਫੀ ਅਤੇ ਲੰਬੜ ਬਜੂਹਾ ਨੂੰ ਬਿਸਟ ਧਾਵੀ ਐਲਾਨਿਆ ਗਿਆ। ਪਹਿਲਾ ਇਨਾਮ ਹਰਮਿੰਦਰ ਸਿੰਘ ਗਿੱਲ ਵੱਲੋਂ ਅਤੇ ਟਰਾਫੀਆਂ ਬਲਬੀਰ ਸਿੰਘ ਘੁੰਮਣ ਪ੍ਰੀਵਾਰ ਵੱਲੋਂ ਦਿੱਤੀਆਂ ਗਈਆਂ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਸੁਰਿੰਦਰ ਸਿੰਘ ਚਾਹਲ, ਬਲਜੀਤ ਸਿੰਘ ਗਿੱਲ, ਰਾਜਵੀਰ ਸਿੰਘ ਮਾਣਕ, ਜਰਨੈਲ ਸਿੰਘ ਜ਼ੈਲਾ, ਹਰਨੇਕ ਸਿੰਘ ਨੇਕਾ ਮੈਰੀਪੁਰ, ਲਾਲਾ, ਸੱਤਾ ਮੁਠੱਡਾ, ਗੋਲਡੀ, ਮੇਜਰ ਸਿੰਘ ਬਾਸੀ, ਲਹਿੰਬਰ ਸਿੰਘ ਲੱਧੜ, ਅਜਮੇਰ ਸਿੰਘ ਮੇਲਾ, ਸੁੱਚਾ ਸਿੰਘ ਥਿੰਦ, ਧਿਆਨ ਸਿੰਘ, ਰੇਸ਼ਮ ਸਿੰਘ ਕੰਗ, ਰਸ਼ਪਾਲ ਸਿੰਘ ਸੰਮੀਪੁਰ, ਬਿੰਦਰ ਨਵਾਂ ਪਿੰਡ ਆਦਿ ਸਮੇਤ ਵੱਖ ਵੱਖ ਸ਼ਹਿਰਾਂ ਤੋਂ ਦਰਸ਼ਕ ਪਹੁੰਚੇ ਹੋਏ ਸਨ। ਟੂਰਨਾਮੈਂਟ ਨੂੰ ਭਿੰਦਾ ਮੁਠੱਡਾ, ਸੋਖਾ ਢੇਸੀ ਅਤੇ ਮਿੱਠਾ ਨੇ ਆਪਣੇ ਬੋਲਾਂ ਵਿੱਚ ਪਰੋ ਕੇ ਖੂਬਸੂਰਤ ਢੰਗ ਨਾਲ ਪੇਸ਼ ਕੀਤਾ।