image caption:

ਹੈਲਮੇਟ ‘ਤੇ ਗੇਂਦ ਲੱਗਣ ਨਾਲ ਆਸਟਰੇਲੀਆਈ ਓਪਨਰ ਮੈਟ ਰੇਨਸ਼ਾ ਜ਼ਖ਼ਮੀ

ਦੁਬਈ : ਆਸਟਰੇਲੀਆਈ ਓਪਨਰ ਮੈਟ ਰੇਨਸ਼ਾ ਪਾਕਿਸਤਾਨ-ਏ ਵਿਰੁੱਧ ਇੱਥੇ ਮੈਚ ਦੌਰਾਨ ਹੈਲਮੇਟ &lsquoਤੇ ਗੇਂਦ ਲੱਗਣ ਨਾਲ ਜ਼ਖ਼ਮੀ ਹੋ ਗਿਆ ਹਾਲਾਂਕਿ ਉਸਦੇ ਟੀਮ ਖਿਡਾਰੀ ਆਰੋਨ ਫਿੰਚ ਨੇ ਰੇਨਸ਼ਾ ਦੀ ਹਾਲਤ ਨੂੰ ਸਥਿਰ ਦੱਸ਼ਿਆ ਹੈ। ਇਹ ਘਟਨਾ ਐਤਵਾਰ ਦੀ ਹੈ ਜਦੋਂ ਨਾਥਨ ਲਿਓਨ ਦੀ ਗੇਂਦ &lsquoਤੇ ਪਾਕਿਸਤਾਨੀ ਬੱਲੇਬਾਜ਼ ਵਲੋਂ ਲਾਏ ਗਏ ਪੁਲ ਸ਼ਾਟ ਨਾਲ ਰੇਨਸ਼ਾ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਗੇਂਦ ਉਸਦੇ ਹੈਲਮੇਟ ਨਾਲ ਟਕਰਾ ਗਈ। ਆਸਟਰੇਲੀਆ ਨੇ ਮੈਦਾਨ &lsquoਤੇ ਉਸਦੀ ਜਗ੍ਹਾ ਮਾਰਨਸ ਲਾਬੁਸਚਾਂਗੇ ਨੂੰ ਉਤਾਰਨ ਦੀ ਪਾਕਿਸਤਾਨ-ਏ ਨੂੰ ਅਪੀਲ ਕੀਤੀ, ਜਿਸ ਨੂੰ ਮੇਜ਼ਬਾਨ ਟੀਮ ਨੇ ਮੰਨ ਲਿਆ।
 
ਫਿੰਚ ਨੇ ਬਾਅਦ ਵਿਚ ਰੇਨਸ਼ਾ ਦੀ ਹਾਲਤ ਦੇ ਸਥਿਰ ਹੋਣ ਦੀ ਸੂਚਨਾ ਦਿੱਤੀ। ਉਸ ਨੇ ਕਿਹਾ, &rdquoਰੇਨਸ਼ਾ ਨੂੰ ਕਾਫੀ ਤੇਜ਼ ਸ਼ਾਟ ਲੱਗੀ ਸੀ ਪਰ ਹੁਣ ਉਹ ਠੀਕ ਹੈ ਤੇ ਉਭਰ ਰਿਹਾ ਹੈ। ਉਹ ਮੈਡੀਕਲ ਸਟਾਫ ਨਾਲ ਕਾਫੀ ਸਮਾਂ ਰਿਹਾ, ਜਿਸ ਨੇ ਰੇਨਸ਼ਾ ਦੇ ਸਥਿਰ ਹੋਣ ਦੀ ਗੱਲ ਕਹੀ ਹੈ ਪਰ ਰੇਨਸ਼ਾ ਨੂੰ ਅਜੇ ਸਿਰ ਵਿਚ ਦਰਦ ਹੈ, ਜਿਸ ਤੋਂ ਉਹ ਜਲਦ ਹੀ ਉਭਰ ਜਾਵੇਗਾ। ਆਸਟਰੇਲੀਆ-ਏ ਨੇ ਰੇਨਸ਼ਾ ਦੇ ਜ਼ਖ਼ਮੀ ਹੋ ਕੇ ਬਾਹਰ ਹੋਣ ਤੋਂ ਬਾਅਦ ਫਿੰਚ, ਸ਼ਾਨ ਮਾਰਸ਼ ਤੇ ਮਿਸ਼ੇਲ ਮਾਰਸ਼ ਦੇ ਅਰਧ ਸੈਂਕੜਿਆਂ ਨਾਲ ਦੋ ਵਿਕਟਾਂ &lsquoਤੇ 207 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਪਾਕਿਸਤਾਨ-ਏ ਨੇ 278 ਦੌੜਾਂ ਬਣਾ ਲਈਆਂ।&rdquo