image caption:

ਟੈਸਟ ਮੈਚ 'ਚ ਵੈਸਟਇੰਡੀਜ਼ ਟੀਮ ਭਾਰਤ ਅੱਗੇ ਲੜਖੜਾਈ

ਚੰਡੀਗੜ੍ਹ: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 649 ਅੰਕ ਬਣਾ ਕੇ ਟੈਸਟ ਮੈਚ ਦੀ ਦੂਜੀ ਪਾਰੀ ਐਲਾਨ ਦਿੱਤੀ ਹੈ। ਭਾਰਤ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਸੀ। ਦੂਜੇ ਪਾਸੇ ਵੈਸਟਇੰਡੀਜ਼ ਟੀਮ 29 ਓਵਰਾਂ 'ਚ ਹੁਣ ਤੱਕ 94 ਸਕੋਰ ਹੀ ਬਣਾ ਸਕੀ ਹੈ। ਇਸ ਦੌਰਾਨ ਵੈਸਟਇੰਡੀਜ਼ ਦੇ 6 ਬੱਲੇਬਾਜ਼ ਆਊਟ ਹੋ ਚੁੱਕੇ ਹਨ। ਇਸ ਮੌਕੇ ਵੈਸਟਇੰਡੀਜ਼ ਦੇ ਰੋਸਤੋਨ ਚੇਸ ਤੇ ਕੀਮੋ ਪੌਲ ਬੱਲੇਬਾਜ਼ ਕਰ ਰਹੇ ਹਨ। ਵੈਸਟਇੰਡੀਜ਼ ਭਾਰਤ ਤੋਂ 555 ਰਨ ਪਿੱਛੇ ਚੱਲ ਰਿਹਾ ਹੈ।