ਪੰਜਾਬ ਹੈਰਾਨ-ਪਰੇਸ਼ਾਨ ਹੈ ਭਾਈ!Posted on : 2025-09-03 | views : 117
ਪਰਵਾਸ, ਲੋੜਾਂ - ਥੋੜਾਂ, ਖਰਾਬ ਬੁਨਿਆਦੀ ਢਾਂਚੇ, ਵਿਆਪਕ ਬੇਰੁਜ਼ਗਾਰੀ, ਖੇਤੀ ਸੰਕਟ, ਸਿਹਤ ਅਤੇ ਸਿੱਖਿਆ ਦੇ ਉਥਲ-ਪੁਥਲ ਹੋਏ ਢਾਂਚੇ ਨਾਲ ਝੰਬੇ ਪਏ ਪੰਜਾਬ ਲਈ ਆਈ ਇੱਕ ਹੋਰ ਆਫ਼ਤ ਮੌਕੇ ਪੰਜਾਬ ਢਹਿ-ਢੇਰੀ ਹੋਇਆ ਜਾਪਦਾ ਹੈ| ਪੰਜਾਬ ਸਰਕਾਰ ਬੇਵੱਸ ਹੈ! ਅੱਧਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ| ਕੇਂਦਰ ਸਰਕਾਰ ਚੁੱਪ ਹੈ! ਪੰਜਾਬ ਦੇ ਹੜ੍ਹਾਂ ਵੇਲੇ ਪੰਜਾਬ ਨੂੰ ਕੌਮੀ ਆਫ਼ਤ ਕਿਉਂ ਨਹੀਂ ਐਲਾਨਿਆ ਗਿਆ, ਲੋਕ ਪੁੱਛਦੇ ਹਨ|