image caption:

ਮੇਰੇ ‘ਤੇ ਲੱਗੇ ਦੋਸ਼ ਫਿਲਮੀ ਕਹਾਣੀ ਵਾਂਗ ਮਨਘੜਤ : ਅਕਸ਼ੈ ਕੁਮਾਰ

 ਚੰਡੀਗੜ੍ਹ : ਬੇਅਦਬੀ ਮਾਮਲਿਆਂ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ &lsquoਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਚੰਡੀਗੜ੍ਹ ਵਿਖੇ ਐੱਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਏ। ਐੱਸਆਈਟੀ ਵੱਲੋਂ ਅਕਸ਼ੈ ਕੁਮਾਰ ਤੋਂ 1 ਘੰਟਾ 48 ਮਿੰਟ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਸਿੱਟ ਨੇ ਅਕਸ਼ੈ ਕੁਮਾਰ ਤੋਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਤੇ ਸੁਖਬੀਰ ਬਾਦਲ ਵਿਚਾਲੇ ਸਮਝੌਤਾ ਕਰਾਉਣ ਬਾਰੇ ਸਵਾਲ ਪੁੱਛੇ, ਉਹਨਾਂ ਤੋਂ 40 ਦੇ ਕਰੀਬ ਸਵਾਲ ਪੁੱਛੇ ਗਏ। ਹਾਲਾਂਕਿ ਅਕਸ਼ੈ ਕੁਮਾਰ ਨੇ ਆਪਣੇ &lsquoਤੇ ਲੱਗੇ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ ਹੈ।

 
ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਉਹ 2011 &lsquoਚ ਵਰਲਡ ਕਬੱਡੀ ਕੱਪ &lsquoਚ ਪਰਫੌਰਮੰਸ ਦੌਰਾਨ ਹੀ ਸਾਬਕਾ ਡਿਪਟੀ ਸੀਐਮ ਸੁਖਬੀਰ ਬਾਦਲ ਨੂੰ ਮਿਲੇ ਸਨ ਅਤੇ ਇਸਤੋਂ ਅਲਾਵਾ ਉਹ 2-3 ਪਬਲਿਕ ਪ੍ਰੋਗਰਾਮ ਤੇ ਮਿਲੇ ਸਨ। ਉਹਨਾਂ ਨੇ ਕਿਹਾ ਕਿ ਉਨ੍ਹਾਂ &lsquoਤੇ ਲਗਾਏ ਸਾਰੇ ਦੋਸ਼ ਫ਼ਿਲਮੀ ਕਹਾਣੀ ਦੇ ਤਰ੍ਹਾਂ ਮਨਘੜਤ ਹਨ। ਅਕਸ਼ੈ ਨੇ ਦੱਸਿਆ ਕਿ 2015 ਵਿੱਚ ਉਹਨਾਂ ਦੇ ਫਲੈਟ ਵਿੱਚ ਮੀਟਿੰਗ ਕਰਾਉਣ ਦੀ ਗੱਲ ਕਹੀ ਜਾ ਰਹੀ ਹੈ, ਉਸ ਵੇਲੇ ਉਹ ਫਿਲਮਾਂ &lsquoਗੱਬਰ ਇਜ਼ ਬੈਕ&rsquo ਤੇ &lsquoਬੇਬੀ&rsquo ਦੇ ਕੰਮ ਵਿੱਚ ਉਲਝਿਆ ਹੋਏ ਸੀ। ਉਹਨਾਂ ਨੇ ਗੁਰਮੀਤ ਰਾਮ ਤੇ ਉਸਦੇ ਪਰਿਵਾਰ ਨਾਲ ਜਾਣਪਛਾਣ ਤੋਂ ਸਾਫ ਇਨਕਾਰ ਕੀਤਾ ਹੈ। ਅਕਸ਼ੈ ਕੁਮਾਰ ਨੇ ਕਿਹਾ ਕਿ ਉਹ ਤੇ ਉਹਨਾਂ ਦਾ ਪੂਰਾ ਪਰਿਵਾਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਧਰਮ ਦਾ ਸਨਮਾਨ ਕਰਦੇ ਹਾਂ ਤੇ ਇਸ ਤਰ੍ਹਾਂ ਦੀ ਕਿਸੇ ਵੀ ਸਾਜਿਸ ਵਿੱਚ ਸ਼ਾਮਲ ਹੋਣ ਬਾਰੇ ਉਹ ਸੋਚ ਵੀ ਨਹੀਂ ਸਕਦੇ।
 
ਜਿਕਰਯੋਗ ਹੈ ਕਿ 3 ਸਾਲ ਪਹਿਲਾਂ ਪੰਜਾਬ &lsquoਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰਨਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਸੀ, ਜਿਸ ਤੋਂ ਬਾਅਦ ਕਾਫੀ ਹਿੰਸਾ ਹੋਈ ਸੀ। ਵਿਰੋਧ ਪ੍ਰਦਰਸ਼ਨ ਦੌਰਾਨ ਬਹਿਬਲ ਕਲਾਂ &lsquoਚ ਪੁਲਸ ਫਾਅਰਿੰਗ &lsquoਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ &lsquoਤੇ ਹਿੰਸਾ ਭੜਕਾਉਣ ਦਾ ਦੋਸ਼ ਲੱਗਾ ਸੀ। ਅਕਸ਼ੈ ਕੁਮਾਰ &lsquoਤੇ ਦੋਸ਼ ਹੈ ਕਿ ਉਨ੍ਹਾਂ ਨੇ ਰਾਮ ਰਹੀਮ ਸਿੰਘ ਨੂੰ ਮੁਆਫੀ ਦਿਵਾਉਣ ਲਈ ਵਿਚੋਲਗੀ ਦਾ ਕੰਮ ਕੀਤਾ ਸੀ। ਇਸ &lsquoਤੇ ਚਰਚਾ ਕਰਨ ਲਈ ਅਕਸ਼ੈ ਕੁਮਾਰ ਨੇ ਆਪਣੇ ਘਰ &lsquoਚ ਸੁਖਬੀਰ ਬਾਦਲ ਤੇ ਕੁਝ ਹੋਰਨਾਂ ਲੋਕਾਂ ਨਾਲ ਬੈਠਕ ਕੀਤੀ ਸੀ।