image caption:

ਅਪਣੇ ਹੀ ਬੁੱਤ ਨਾਲ ਅਨੁਸ਼ਕਾ ਸ਼ਰਮਾ ਨੇ ਲਈ ਸੈਲਫ਼ੀ

ਨਵੀਂ ਦਿੱਲੀ- ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ਵਿਚ ਅਪਣੇ ਮੋਮ ਦੇ ਪੁਤਲੇ ਦੀ ਘੁੰਡ ਚੁਕਾਈ ਕਰਦੇ ਹੋਏ ਕਿਹਾ ਕਿ ਉਨ੍ਹਾਂ ਖੁਸ਼ੀ ਹੈ ਕਿ ਪਹਿਲੀ ਵਾਰ ਉਨ੍ਹਾਂ ਦਾ ਬੋਲਣ ਵਾਲਾ ਮੋਮ ਦਾ ਪੁਤਲਾ ਬਣਾਇਆ ਗਿਆ ਹੈ। ਅਨੁਸ਼ਕਾ ਨੇ ਕਿਹਾ, ਮੈਨੂੰ ਖੁਸ਼ੀ ਹੈ ਕਿ ਮੈਡਮ ਤੁਸਾਦ ਸਿੰਗਾਪੁਰ ਵਿਚ ਪਹਿਲੀ ਵਾਰ ਮੇਰਾ ਬੋਲਣ ਵਾਲਾ ਮੋਮ ਦਾ ਪੁਤਲਾ ਲਗਾਇਆ ਗਿਆ ਹੈ। ਮੈਂ ਲਗਾਤਾਰ ਪਿਆਰ ਅਤੇ ਸਮਰਥਨ ਦੇ ਲਈ ਧੰਨਵਾਦ ਕਰਦੀ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮੇਰੇ ਪ੍ਰਸ਼ੰਸਕ ਸਿੰਗਾਪੁਰ ਦੇ ਮੈਡਮ ਤੁਸਾਦ ਵਿਚ ਜਾ ਕੇ ਮੇਰਾ ਮੋਮ ਦਾ ਬੋਲਦਾ ਪੁਤਲਾ ਦੇਖ ਸਕਦੇ ਹਨ  ਅਤੇ ਉਸ ਦੇ ਨਾਲ ਸੈਲਫ਼ੀ ਲੈ ਸਕਦੇ ਹਨ। ਅਨੁਸ਼ਕਾ ਦੇ ਮੋਮ ਦੇ ਪੁਤਲੇ ਦੇ ਹੱਥ ਵਿਚ ਇੱਕ ਫ਼ੋਨ ਹੈ।
ਮੈਡਮ ਤੁਸਾਦ ਸਿੰਗਾਪੁਰ ਦੇ ਜਨਰਲ ਮੈਨੇਜਰ ਅਲੈਕਸ ਵਾਰਡ ਨੇ ਕਿਹਾ, ਅਨੁਸ਼ਕਾ ਸ਼ਰਮਾ ਇੱਕ ਵੱਡੀ ਸਟਾਰ ਹੈ ਅਤੇ  ਉਨ੍ਹਾਂ ਦੇ ਨਾਲ ਕੰਮ ਕਰਨਾ ਬਿਹਤਰੀਨ ਹੈ। ਅਨੁਸ਼ਕਾ ਦਾ ਬੋਲਦਾ ਮੋਮ ਦਾ ਪੁਤਲਾ ਸਾਡੇ ਸੈਲਾਨੀਆਂ ਨੂੰ ਇੱਥੇ ਆਉਣ ਦੇ ਲਈ  ਉਤਸ਼ਾਹਤ ਕਰੇਗਾ। ਅਸੀਂ ਸਿੰਗਾਪੁਰ ਵਿਚ ਭਾਰਤੀ ਫ਼ਿਲਮ ਸਿਤਾਰਿਆਂ ਦੇ ਹੋਰ ਵੀ ਮੋਮ ਦੇ ਬੋਲਦੇ ਪੁਤਲੇ ਬਣਾਉਣ ਨੂੰ ਲੈ ਕੇ ਆਸਵੰਦ ਹਾਂ।