image caption:

ਰਾਹੁਲ ਮਹਾਜਨ ਨੇ ਕੀਤਾ ਤੀਜਾ ਵਿਆਹ

ਡਰਬੀ-(ਪੰਜਾਬ ਟਾਈਮਜ਼)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਇੰਡੀਆ ਯੂਨਿਟ ਦੇ ਮੁੱਖ ਸੇਵਾਦਾਰ ਸ: ਪਰਮਿੰਦਰ ਪਾਲ ਸਿੰਘ ਖਾਲਸਾ ਅਮਰੀਕਾ ਤੋਂ ਵਾਪਸ ਇੰਡੀਆ ਜਾਂਦੇ ਸਮੇਂ ਇੰਗਲੈਂਡ ਦੇ ਸ਼ਹਿਰ ਡਰਬੀ ਵਿਖੇ ਆਪਣੇ ਸਪੁੱਤਰ ਸ: ਮਨਪ੍ਰੀਤ ਸਿੰਘ ਪਾਸ ਥੋੜ੍ਹੀ ਦੇਰ ਲਈ ਠਹਿਰੇ ਹੋਏ ਹਨ । 1984 ਸਮੇਂ ਇਨ੍ਹਾਂ ਦੇ ਪ੍ਰਵਾਰ ਦਾ ਦਿੱਲੀ ਵਿੱਚ ਵੱਡਾ ਕਾਰੋਬਾਰ ਸੀ। ਜੋ 1984 ਦੇ ਸਿੱਖਾਂ ਦੇ ਕਤਲੇਆਮ ਸਮੇਂ ਸਰਕਾਰੀ ਗੁੰਡਿਆਂ ਵੱਲੋਂ ਤਬਾਹ ਕਰ ਦਿੱਤਾ ਗਿਆ ਸੀ । ਹੁਣ ਉਨ੍ਹਾਂ ਦਾ ਵੱਡਾ ਲੜਕਾ ਅਮਰੀਕਾ ਅਤੇ ਛੋਟਾ ਯੂ ਕੇ ਵਿੱਚ ਸੈਂਟਲ ਹਨ।  ਸ: ਖਾਲਸਾ ਸਿੰਘ ਸਭਾ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਦੇਖ ਕੇ ਬਹੁਤ ਪ੍ਰਭਾਵਤ ਹੋਏ। ਸ਼ੁੱਕਰਵਾਰ ਨੂੰ ਖਾਲਸਾ ਕਲੱਬ ਵਿੱਚ ਸ਼ੁੱਕਰਾਨਾ ਫ਼ਿਲਮ ਦਿਖਾਈ ਗਈ । ਜੋ ਖਾਲਸਾ ਜੀ ਨੇ ਆਪ ਬਣਾਈ ਹੈ । ਸਿੰਘ ਸਭਾ ਗੁਰੂ ਘਰ ਵਿਖੇ ਪਹਿਲੀ ਵਾਰ ਦਿਖਾਈ ਗਈ।

    ਸ਼ਨਿਚਰਵਾਰ ਉਨ੍ਹਾਂ ਨੇ ਮਿਊਜ਼ੀਅਮ ਦੇਖਿਆ । ਐਤਵਾਰ ਦੀਵਾਨ ਹਾਲ ਵਿੱਚ ਉਨ੍ਹਾਂ ਹਾਜ਼ਰੀ ਭਰਦਿਆਂ 1984 ਵਿੱਚ ਦਿੱਲੀ ਵਿੱਚ ਜੋ ਜ਼ੁਲਮ ਹੋਏ ਉਨ੍ਹਾਂ ਦੀ ਜਾਣਕਾਰੀ ਸਾਂਝੀ ਕੀਤੀ । ਆਪਣੇ ਵੱਲੋਂ ਇਕ ਤਿਆਰ ਕੀਤੀ ਗਈ ਕਿਤਾਬ ਜੋ ਸ: ਹਰੀ ਸਿੰਘ ਨਲੂਆ ਦੀ ਜੀਵਨ ਤੇ ਅਧਾਰਿਤ ਹੈ, ਰਿਲੀਜ਼ ਕੀਤੀ ਗਈ । ਦੂਜੀ ਕਿਤਾਬ "ਜਗਤ ਚਲੱਦਾ ਰੱਖ ਲੈ" ਜੋ ਪ੍ਰੋ: ਬਲਵਿੰਦਰ ਪਾਲ ਵੱਲੋਂ ਲਿਖੀ ਗਈ ਹੈ, ਰਿਲੀਜ਼ ਕੀਤੀ ਗਈ । ਦੋਨੋਂ ਕਿਤਾਬਾਂ ਹਰੇਕ ਪ੍ਰਵਾਰ ਨੂੰ ਪੜ੍ਹਨੀਆਂ ਚਾਹੀਦੀਆਂ ਹਨ। ਗੁਰੂ ਘਰ ਅਤੇ ਸਿੱਖ ਮਿਊਜ਼ੀਅਮ ਲਈ ਸ: ਹਰੀ ਸਿੰਘ ਨਲੂਆ ਵੀ ਵੱਡੇ ਸਾਈਜ਼ ਵਿੱਚ ਤਿਆਰ  ਖਾਸ ਪੇਂਟਿੰਗ ਅਤੇ ਹਰੀ ਸਿੰਘ ਨਲੂਆ ਦਾ ਸਿੱਕਾ ਦਿੱਤਾ ਗਿਆ । ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਡਰਬੀ ਵੱਲੋਂ ਚਲਾਏ ਜਾ ਪੰਜਾਬੀ ਸਕੂਲ ਵਿੱਚ ਵੀ ਸ: ਖਾਲਸਾ ਨੇ ਹਾਜ਼ਰੀ ਭਰੀ ਤੇ ਸੋਮਵਾਰ ਨੂੰ ਅਕਾਲੀ ਅਕੈਡਮੀ ਸਕੂਲ ਡਰਬੀ ਵਿਖੇ ਵੀ ਸਾਰਾ ਦਿਨ ਉਨ੍ਹਾਂ ਨੇ ਹਾਜ਼ਰੀ ਭਰੀ।  
 ਸਮੂਹ ਸੰਗਤਾਂ ਨੂੰ ਦੋਨੋ ਕਿਤਾਬਾਂ, ਪੋਸਟਰ ਅਤੇ ਸਿੱਕੇ ਵੀ ਦਿੱਤੇ ਗਏ। ਗੁਰੂ ਘਰ ਵੱਲੋਂ ਇਹਨਾਂ ਦੇ ਪਰਿਵਾਰ ਦੀਆਂ 1984 ਅਤੇ ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੀਤੀਆ ਸੇਵਾਵਾਂ ਬਦਲੇ ਸਿਰੋਪਾਓ ਦਿੱਤੇ ਗਏ। ਪੰਜਾਬ ਟਾਈਮਜ਼ ਵੱਲੋਂ ਵੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ । ਗੁਰਦੁਅਰਾ ਸਿੰਘ ਸਭਾ ਦੇ ਜਨਰਲ ਸਕੱਤਰ ਅਤੇ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਸ: ਰਾਜਿੰਦਰ ਸਿੰਘ ਪੁਰੇਵਾਲ ਅਤੇ ਡਾ: ਦਲਜੀਤ ਸਿੰਘ ਵਿਰਕ ਵੱਲੋਂ ਦੱਸਿਆ ਗਿਆ ਕਿ ਕਿਵੇ ਉਨ੍ਹਾਂ ਦੇ ਪਿਤਾ ਜਿਨ੍ਹਾਂ ਨੂੰ 1984 ਤੋਂ ਬਾਅਦ ਇਕ ਝੂਠੇ ਕੇਸ ਵਿੱਚ ਅਤੇ ਪੰਜਾਬੀ ਸੂਬੇ ਦੇ ਮੋਰਚੇ ਸਮੇਂ 8 ਸਾਲ ਜੇਲ੍ਹ ਕੱਟਣੀ ਪਈ ਸੀ। ਉਨ੍ਹਾਂ ਦੱਸਿਆ ਕਿ ਹੁਣੇ ਹੀ ਉਨ੍ਹਾਂ ਦੇ ਵੱਡੇ ਸਪੁੱਤਰ ਸ: ਸਵਰਨਜੀਤ ਸਿੰਘ ਜੋ ਕਿ ਅਮਰੀਕਾ ਵਿੱਚ ਰਹਿ ਰਿਹਾ ਹੈ, ਨੇ ਅਮਰੀਕਾ ਦੇ ਸ਼ਹਿਰ ਵਿੱਚ ਦਿੱਲੀ ਵਿੱਚ 1984 ਸਮੇਂ ਪੂਰੀ ਤਿਆਰੀ ਨਾਲ ਸਿੱਖਾਂ ਦੇ ਕੀਤੇ ਕਤਲੇਆਮ 'ਤੇ ਅਮਰੀਕਾ ਵਿੱਚ ਜੈਨੋਸਾਈਡ (ਨਸਲਕੁਸ਼ੀ) ਦਾ ਮਤਾ ਪਾਸ ਕਰਾਇਆ ਹੈ। ਹੁਣ ਉਨ੍ਹਾਂ ਦੇ  ਵੱਡੇ ਲੜਕੇ ਸ: ਸਵਰਨਜੀਤ ਸਿੰਘ ਨੂੰ ਹਾਈਕਮਿਸ਼ਨ ਵੱਲੋਂ ਅੱਤਵਾਦੀ ਕਹਿਣ 'ਤੇ ਉਸ ਹਾਈਕਮਿਸ਼ਨ 'ਤੇ ਹੱਤਕ ਇੱਜ਼ਤ (ਡੀਫੇਮੇਸ਼ਨ) ਦਾ ਕੇਸ ਕੀਤਾ ਗਿਆ ਹੈ । ਦੁਨੀਆਂ ਵਿੱਚ ਪਹਿਲੀ ਵਾਰ ਕਿਸੇ ਦੇਸ਼ ਵਿੱਚ 1984 ਦੇ ਵਾਪਰੇ ਕਤਲੇਆਮ ਨੂੰ ਜੈਨੋਸਾਈਡ ਕਿਹਾ ਗਿਆ ਹੈ । ਸ: ਖਾਲਸਾ ਹੋਰਾਂ ਦਾ ਛੋਟਾ ਬੇਟਾ ਮਨਪ੍ਰੀਤ ਸਿੰਘ ਅਕਾਲ ਟੀ ਵੀ, ਸਿੱਖ ਪਾਰਲੀਮੈਂਟ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ ।