image caption:

ਸਲਮਾਨ ਖਾਨ ਫੋਰਬਸ ਇੰਡੀਆ ਦੀ ਸੂਚੀ 'ਚ ਬਣੇ ਕਮਾਈ ਦੇ ਸੁਲਤਾਨ

ਨਵੀਂ ਦਿੱਲੀ-  ਫੋਰਬਸ ਇੰਡੀਆ ਨੇ ਭਾਰਤ ਦੇ ਸਭ ਤੋਂ ਅਮੀਰ ਸਿਤਾਰਿਆਂ ਦੀ ਸੂਚੀ ਜਾਰੀ ਕੀਤੀ ਹੈ। ਇੱਕ ਪਾਸੇ ਜਿੱਥੇ ਬਾਲੀਵੁਡ ਦੇ ਸਲਮਾਨ ਖਾਨ ਇਸ ਸੂਚੀ ਵਿਚ ਫੇਰ ਤੋਂ ਸਿਖਰ 'ਤੇ ਪਹੁੰਚ ਗਏ ਹਨ, ਉਥੇ ਹੀ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ ਨੇ ਸਿਖਰ 5 ਵਿਚ ਅਪਣੀ ਜਗ੍ਹਾ ਬਣਾਈ ਹੈ।  ਇਨ੍ਹਾਂ ਚਾਰ ਸਿਤਾਰਿਆਂ ਵਿਚ ਅਪਣੀ ਸਭ ਤੋਂ ਜ਼ਿਆਦਾ ਕਮਾਈ ਦੇ ਨਾਲ ਹਾਲ ਹੀ ਵਿਚ ਰਣਵੀਰ ਸਿੰਘ ਦੀ ਪਤਨੀ ਬਣੀ ਦੀਪਿਕਾ ਪਾਦੂਕੋਣ ਇਕੱਲੀ ਸਟਾਰ ਮਹਿਲਾ ਹੈ ਜਿਨ੍ਹਾਂ ਨੇ ਸਿਖਰ 5 ਵਿਚ ਜਗ੍ਹਾ ਬਣਾਈ ਹੈ।  ਬਾਲੀਵੁਡ ਦੇ ਸੁਲਤਾਨ ਖਾਨ ਫੋਰਬਸ ਇੰਡੀਆ 2018 ਦੀ ਸਭ ਤੋਂ ਅਮੀਰ ਸਿਤਾਰਿਆਂ ਦੀ ਸੂਚੀ ਵਿਚ ਲਗਾਤਾਰ ਤੀਜੀ ਵਾਰ ਪਹਿਲੇ ਨੰਬਰ 'ਤੇ ਆਏ ਹਨ।  253.25 ਕਰੋੜ ਰੁਪਏ ਦੀ ਸਾਲਾਨਾ ਕਮਾਈ ਦੇ ਨਾਲ ਸਲਮਾਨ ਭਾਰਤ ਦੇ ਸਭ ਤੋਂ ਅਮੀਰ ਸਿਤਾਰੇ ਬਣੇ ਹਨ।
ਟਾਈਗਰ ਜ਼ਿੰਦਾ ਹੈ ਅਤੇ ਰੇਸ 3 ਦੀ ਜ਼ਬਰਦਸਤ ਕਮਾਈ ਦੇ ਨਾਲ ਨਾਲ ਬਰੈਂਡ Îਇੰਡੋਰਸਮੈਂਟਸ ਨੇ ਸਲਮਾਨ ਨੂੰ ਪਹਿਲੇ ਸਥਾਨ 'ਤੇ ਪਹੁੰਚਾਇਆ। ਫਿਲਹਾਲ ਸਲਮਾਨ ਅਗਲੇ ਸਾਲ ਆਉਣ ਵਾਲੀ ਫਿਲਮ ਭਾਰਤ ਦੀ ਤਿਆਰੀ ਵਿਚ ਲੱਗੇ ਹੋਏ ਹਨ। ਸਲਮਾਨ ਤੋਂ ਬਾਅਦ ਵਿਰਾਟ ਕੋਹਲੀ ਦੂਜੇ ਨੰਬਰ 'ਤੇ ਹਨ। ਪਿਛਲੇ ਸਾਲ ਅਨੁਸ਼ਕਾ ਸ਼ਰਮਾ ਨਾਲ ਵਿਆਹ ਕਰਨ ਤੋਂ ਬਾਅਦ Îਇਹ ਜੋੜੀ ਕਾਫੀ ਸੁਰਖੀਆਂ ਵਿਚ ਰਹੀ। ਤੀਜੀ ਥਾਂ 'ਤੇ ਬਾਲੀਵੁਡ ਦੇ ਅਕਸ਼ੈ ਕੁਮਾਰ  ਪਹੁੰਚ ਗਏ ਹਨ।  ਇਸ ਸੂਚੀ ਵਿਚ ਚੌਥੇ ਸਥਾਨ 'ਤੇ ਦੀਪਿਕਾ ਪਾਣੂਕੋਣ ਕਾÎਇਮ ਹੈ। ਇਸੇ ਤਰ੍ਹਾਂ ਅਪਣੀ ਕਮਾਈ ਦੇ ਨਾਲ ਕ੍ਰਿਕਟ ਮਹਿੰਦਰ ਸਿੰਘ ਧੋਨੀ ਵੀ ਪੰਜਵੇਂ ਨੰਬਰ 'ਤੇ ਰਹੇ।  ਪ੍ਰਿਅੰਕਾ ਚੋਪੜਾ ਇਸ ਸੂਚੀ ਵਿਚ ਜਿੱਥੇ ਪਿਛਲੇ ਸਾਲ ਸੱਤਵੇਂ ਨੰਬਰ 'ਤੇ ਸੀ ਪਰ ਹੁਣ ਉਹ ਇਸ ਸੂਚੀ ਵਿਚ ਸਿਖਰ 10 ਤੋਂ ਬਾਹਰ ਹੋ ਚੁੱਕੀ ਹੈ।