image caption:

ਸ੍ਰੀਦੇਵੀ ਦੀ ਆਖਰੀ ਇੱਛਾ ਪੂਰੀ ਕਰਨਗੇ ਬੋਨੀ ਕਪੂਰ

ਮੁੰਬਈ-  ਬਾਲੀਵੁਡ ਫਿਲ਼ਮਕਾਰ ਬੋਨੀ ਕਪੂਰ ਅਪਣੀ ਪਤਨੀ ਅਤੇ ਮਰਹੂਮ ਅਭਿਨੇਤਰੀ ਸ੍ਰੀਦੇਵੀ ਦੀ ਆਖਰੀ ਇੱਛਾ ਪੂਰੀ ਕਰਨ ਜਾ ਰਹੇ ਹਨ। ਸ੍ਰੀਦੇਵੀ ਅਪਣੇ ਜੀਵਨ ਵਿਚ ਇੱਕ ਵਾਰ ਤਮਿਲ ਫ਼ਿਲਮ ਪ੍ਰੋਡਿਊਸ ਕਰਨਾ ਚਾਹੁੰਦੀ ਸੀ। ਇਸ ਗੱਲ ਦਾ ਖੁਲਾਸਾ ਖੁਦ ਬੋਨੀ ਕਪੂਰ ਨੇ ਹਾਲ ਹੀ ਵਿਚ ਕੀਤਾ ਹੈ ਅਤੇ ਉਹ ਅਪਣੀ ਮਰਹੂਮ ਪਤਨੀ ਦੇ ਆਖਰੀ ਇੱਛਾ ਪੂਰੀ ਕਰਨਗੇ। ਬੋਨੀ ਕਪੁਰ ਨੇ ਇਸ ਬਾਰੇ ਵਿਚ ਦੱਸਿਆ ਸੀ ਕਿ ਸ੍ਰੀਦੇਵੀ ਚਾਹੁੰਦੀ ਸੀ ਕਿ ਫ਼ਿਲਮ ਵਿਚ ਅਜੀਤ ਕੰਮ ਕਰਨ। ਅਜੀਤ ਫ਼ਿਲਮ ਇੰਗਲਿਸ਼ ਵਿੰਗਲਿਸ਼ ਵਿਚ ਸ੍ਰੀਦੇਵੀ ਦੇ ਨਾਲ  ਆਏ ਸਨ। ਹੁਣ ਸ੍ਰੀਦੇਵੀ ਦੀ ਇਸੇ ਤਮੰਨਾ ਨੂੰ ਪੂਰਾ ਕਰਨ ਦੇ ਲਈ ਬੋਨੀ ਕਪੂਰ ਨੇ ਫ਼ਿਲਮ ਭਪਕ ਦਾ ਤਮਿਲ ਰੀਮੇਕ ਬਣਾਉਣ ਦਾ ਫ਼ੈਸਲਾ  ਲਿਆ ਹੈ। ਬੋਨੀ ਕਪੂਰ ਨੇ ਦੱਸਿਆ, ਫ਼ਿਲਮ ਦਾ ਨਾਂ ਹੁਣ ਤੱਕ ਤੈਅ ਨਹੀਂ ਕੀਤਾ ਗਿਆ ਹੈ। ਅਜੀਤ ਦੇ ਨਾਲ ਇੰਗਲਿਸ਼ ਵਿੰਗਲਿਸ਼ ਵਿਚ ਕੰਮ ਕਰਨ ਤੋਂ ਬਾਅਦ ਸ੍ਰੀਦੇਵੀ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਅਜੀਤ ਸਾਡੇ ਹੋਮ ਪ੍ਰੋਡਕਸ਼ਨ ਦੇ ਲਈ ਕਿਸੇ ਤਮਿਲ ਫ਼ਿਲਮ ਵਿਚ ਕੰਮ ਕਰਨ। ਲੰਬੇ ਸਮੇਂ ਤੱਕ ਸਾਨੂੰ ਚੰਗੀ ਸਕਰੀਪਟ ਨਹੀਂ ਮਿਲ ਸਕੀ। ਇਸ ਤੋਂ ਬਾਅਦ ਅਜੀਤ ਨੇ ਤਮਿਲ ਵਿਚ ਭਪਕ ਬਣਾਉਣ ਦਾ ਸੁਝਾਅ ਦਿੱਤਾ।