image caption:

ਚੀਨ ਦੀ ਯੂਨੀਵਰਸਿਟੀ ਨੇ ਰੱਦ ਕੀਤਾ ਆਮਿਰ ਖਾਨ ਦਾ ਪ੍ਰੋਗਰਾਮ

ਬੀਜਿੰਗ-  ਚੀਨ ਦੀ ਇੱਕ ਯੂਨੀਵਰਸਿਟੀ ਨੇ ਅਪਣੇ ਕੈਂਪਸ ਵਿਚ ਹੋਣ ਵਾਲੇ ਬਾਲੀਵੁਡ ਅਭਿਨੇਤਾ ਆਮਿਰ ਖਾਨ ਦੇ Îਇੱਕ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਆਯੋਜਕਾਂ ਨੇ ਇਸ ਦੇ ਲਈ ਪਹਿਲਾਂ ਤੋਂ ਕੋਈ ਆਗਿਆ ਨਹਂੀ ਲਈ ਸੀ।  ਆਮਿਰ ਅਪਣੀ ਫ਼ਿਲਮ ਠੱਗਸ ਆਫ਼ ਹਿੰਦੂਸਤਾਨ ਦੇ ਪ੍ਰਚਾਰ ਦੇ ਲਈ ਇਨ੍ਹਾਂ ਦਿਨਾਂ ਚੀਨ ਵਿਚ ਹਨ। ਉਨ੍ਹਾਂ ਦੀ ਇਹ ਫ਼ਿਲਮ ਅਗਲੇ ਹਫ਼ਤੇ ਚੀਨ ਵਿਚ ਰਿਲੀਜ਼ ਹੋਣ ਵਾਲੀ ਹੈ। ਇਸੇ ਸਿਲਸਿਲੇ ਵਿਚ ਪ੍ਰਸ਼ੰਸਕਾਂ ਨੂੰ ਮਿਲਣ ਦਾ ਉਨ੍ਹਾਂ ਦਾ ਪ੍ਰੋਗਰਾਮ ਸੋਮਵਾਰ ਨੂੰ ਗਵਾਂਗਝੂ ਦੀ ਗੁਆਂਗਦੋਂਗ ਯੂਨੀਵਰਸਿਟੀ ਆਫ਼ ਫਾਇਨੈਸ ਐਂਡ ਇਕੋਨਾਮਿਕਸ ਵਿਚ ਹੋਣ ਵਾਲਾ ਸੀ।
ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਸ ਨੇ ਯੂਨੀਵਰਸਿਟੀ ਦੇ ਇੱਕ ਕਰਮਚਾਰੀ ਦੇ ਹਵਾਲੇ ਤੋਂ  ਦੱਸਿਆ ਕਿ ਪ੍ਰੋਗਰਾਮ ਦੇ ਦਿਨ ਤੱਕ ਯੂਨੀਵਰਸਿਟੀ ਨੂੰ ਇਸ ਆਯੋਜਨ ਦੀ ਕੋਈ ਸੂਚਨਾ ਨਹੀਂ ਸੀ। ਸੋਸ਼ਲ ਮੀਡੀਆ ਦੇ ਜ਼ਰੀਏ ਸਿਰਫ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਗਈ ਸੀ। ਯੂਨੀਵਰਸਿਟੀ ਦੇ ਇਸ ਕਦਮ ਦੇ ਬਾਅਦ ਫੈਨ ਮੀਟ ਪ੍ਰੋਗਰਾਮ ਕੈਂਪਸ ਦੇ ਕਰੀਬ ਸਥਿਤ ਇੱਕ ਹੋਟਲ ਵਿਚ ਆਯੋਜਤ ਕੀਤਾ ਗਿਆ।