image caption:

ਜੈਕਲੀਨ ਨੇ ਕੇਰਲ ਹੜ ਪ੍ਰਭਾਵਿਤ ਲੋਕਾਂ ਲਈ ਬਣਵਾਇਆ ਘਰ

 ਕੇਰਲ ਅਜੇ ਵੀ ਹੜ੍ਹ ਦੇ ਕਹਿਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਅਦਾਕਾਰਾ ਜੈਕਲੀਨ ਫਰਨਾਂਡਿਜ਼ ਨੇ ਵੀ ਇਸ ਕੰਮ ਲਈ ਕਦਮ ਵਧਾਇਆ ਹੈ। ਹੈਬੀਟੇਟ ਫਾਰ ਹਿਊਮੈਨਿਟੀ ਇੰਡੀਆ ਦੇ ਨਾਲ ਮਿਲ ਕੇ ਜੈਕਲੀਨ ਕੇਰਲ ਦੇ ਅਲੁਵਾ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਆਪਦਾ &ndash ਨਿਵਾਰਕ ਘਰ ਦਾ ਉਸਾਰੀਕਰਨ ਕਰ ਰਹੀ ਹੈ।

 
ਜੈਕਲੀਨ ਨੇ ਬੀਤੇ ਦਿਨ ਅਲੁਵਾ ਦਾ ਦੌਰਾ ਕੀਤਾ। ਅਲੁਵਾ ਵਿੱਚ ਜੈਕਲੀਨ ਦੀ ਹਾਜਰੀ ਬੇਹੱਦ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਅਦਾਕਾਰਾ ਨੇ ਮਕਾਮੀ ਸਮੁਦਾਏ ਦੀ ਇੱਕ ਟੀਮ ਦੇ ਨਾਲ ਮਿਲਕੇ ਪੀੜਿਤਾਂ ਲਈ ਘਰ ਬਣਾਉਣ ਦਾ ਕੰਮ ਕੀਤਾ ਹੈ। ਇੱਕ ਜੁੱਟਤਾ ਦੇ ਇੱਕ ਅਨੋਖੇ ਸ਼ੋਅ ਵਿੱਚ ਅਦਾਕਾਰਾ ਸ਼ਵੇਤਾ ਮੇਨਨ ਵੀ ਇਸ ਅਭਿਆਨ ਵਿੱਚ ਸ਼ਾਮਿਲ ਹੋ ਕੇ ਮਦਦ ਦਾ ਹੱਥ ਵਧਾਉਂਦੇ ਹੋਏ ਨਜ਼ਰ ਆਈ।
 
ਜੈਕਲੀਨ ਫਰਨਾਂਡਿਜ਼ ਨੇ ਘਰ ਬਣਾਉਣ ਲਈ ਸਮਰਥਨ ਜੁਟਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਇਸ ਕੰਮ ਲਈ ਉਨ੍ਹਾਂ ਨੇ ਹੈਬੀਟੇਟ ਫਾਰ ਹਿਊਮੈਨਿਟੀ ਇੰਡੀਆ ਲਈ ਵਿਅਕਤੀਗਤ ਦਾਨ ਵੀ ਕੀਤਾ ਹੈ। ਜੈਕਲੀਨ ਨੇ ਭਾਰਤੀ ਫਿਲਮ ਉਦਯੋਗ ਵੱਲੋਂ ਅਕਸ਼ੇ ਕੁਮਾਰ, ਅਰਜੁਨ ਕਪੂਰ, ਰਿਤਿਕ ਰੋਸ਼ਨ, ਜਾਨ ਅਬ੍ਰਾਹਮ, ਰੈਮੋ ਡਿਸੂਜਾ ਵਰਗੀਆਂ ਹਸਤੀਆਂ ਨੂੰ ਵੀ ਮਦਦ ਕਰਨ ਲਈ ਪ੍ਰੋਤਸਾਹਿਤ ਕੀਤਾ, ਜਿਨ੍ਹਾਂ ਨੇ ਇਸ ਨੇਕ ਕੰਮ ਵਿੱਚ ਜੈਕਲੀਨ ਦਾ ਸਾਥ ਦਿੱਤਾ ਅਤੇ ਉਨ੍ਹਾਂ ਦਾ ਸਮਰਥਨ ਕਰਦੇ ਹੋਏ ਨਜ਼ਰ ਆਏ।
 
ਜੈਕਲੀਨ ਫਰਨਾਂਡਿਜ਼ ਦੇ ਨਾਲ ਮਿਲਕੇ ਹੈਬੀਟੇਟ ਫਾਰ ਹਿਊਮੈਨਿਟੀ ਇੰਡੀਆ ਨੇ ਜੈਕਲੀਨ ਬਿਲਡਸ ਅਭਿਆਨ ਸ਼ੁਰੂ ਕੀਤਾ ਹੈ। ਸਾਲ 2015 ਵਿੱਚ ਇਸ ਦੀ ਸ਼ੁਰੂਆਤ ਹੋਈ ਸੀ, ਇਸ ਦੇ ਤਹਿਤ ਹੁਣ ਤੱਕ ਕਈ ਸਾਮਜਿਕ ਕਾਰਜਾਂ ਨੂੰ ਅੰਜਾਮ ਦਿੱਤੇ ਗਏ ਹਨ। ਜੈਕਲੀਨ ਦੇ ਇਸ ਕੰਮ ਨੂੰ ਸਭ ਲੋਕਾਂ ਵੱਲੋਂ ਸਰਾਹਿਆ ਜਾ ਰਿਹਾ ਹੈ।
 
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੇਸ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ &lsquoਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਜੈਕਲੀਨ ਅਦਾਕਾਰਾ ਹੋਣ ਦੇ ਨਾਲ &ndash ਨਾਲ ਇੱਕ ਬਹੁਤ ਹੀ ਵਧੀਆ ਡਾਂਸਰ ਵੀ ਹੈ। ਜੈਕਲੀਨ ਆਪਣੀ ਹਰ ਇੱਕ ਫਿਲਮ &lsquoਚ ਬਹੁਤ ਹੀ ਵਧੀਆ ਡਾਂਸ ਕਰਦੀ ਨਜ਼ਰ ਆਈ ਹੈ।