image caption:

ਸ੍ਰੀਦੇਵੀ ਦੀ ਮੌਤ ਦਾ ਰਾਜ਼ ਖੋਲ੍ਹੇਗੀ ਫ਼ਿਲਮ

ਚੰਡੀਗੜ੍ਹ-  ਸ੍ਰੀਦੇਵੀ ਦੀ ਜ਼ਿੰਦਗੀ 'ਤੇ ਇੱਕ ਫ਼ਿਲਮ ਬਣ ਰਹੀ ਹੈ। ਇਸ ਫ਼ਿਲਮ ਰਾਹੀਂ ਬਾਲੀਵੁਡ ਵਿਚ ਡੈਬਿਊ ਕਰ ਰਹੀ ਹੈ, 2018 ਵਿਚ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੀ  ਜਾਣ ਵਾਲੀ ਦੱਖਣੀ ਭਾਰਤੀ ਫ਼ਿਲਮਾਂ ਦੀ ਅਭਿਨੇਤਰੀ ਪ੍ਰਿਆ ਪ੍ਰਕਾਸ਼ ਵਾਰੀਅਰ, ਵਿੰਕ ਗਰਲ ਦੇ ਨਾਂ ਤੋਂ ਮਸ਼ਹੂਰ ਹੋਈ ਪ੍ਰਿਆ ਪ੍ਰਕਾਸ਼ ਦੀ ਇਸ ਫ਼ਿਲਮ ਦਾ ਨਾਂ ਹੈ, ਸ੍ਰੀਦੇਵੀ ਬੰਗਲੋ। ਫ਼ਿਲਮ ਵਿਚ ਪ੍ਰਿਆ ਦਾ ਨਾਂ ਸ੍ਰੀਦੇਵੀ ਹੈ, ਜੋ ਇਕ ਸੁਪਰਸਟਾਰ ਹੈ। ਹਾਲ ਹੀ ਵਿਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ। ਇਸ ਵਿਚ ਵੀ ਦਿਖਾਇਆ ਗਿਆ ਕਿ ਇਸ ਅਭਿਨੇਤਰੀ ਦੀ ਬਾਥਟਬ ਵਿਚ ਡਿੱਗਣ ਕਾਰਨ ਮੌਤ ਹੋ ਜਾਂਦੀ ਹੈ। ਫਿਲਮ ਦੇ ਪ੍ਰੋਡਿਊਸਰ ਐਮ ਐਨ ਪਿੰਪਲੇ ਨਾਲ ਜਦ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦ ਅਸੀਂ ਫ਼ਿਲਮ ਦੀ ਸ਼ੂਟਿੰਗ ਲੰਡਨ ਵਿਚ ਸ਼ੁਰੂ ਕੀਤੀ ਸੀ ਤਾਂ ਮੈਂ ਬੋਨੀ ਕਪੂਰ ਦੇ ਵਕੀਲ ਵਲੋਂ ਛੇ ਪੇਜ ਦਾ ਨੋਟਿਸ ਆਇਆ ਸੀ ਅਤੇ ਮੈਂ ਸਿਰਫ ਛੇ ਲਾਈਨਾਂ ਵਿਚ ਇਸ ਦਾ ਜਵਾਬ ਦਿੱਤਾ ਅਤੇ ਤਦ ਤੋਂ ਉਹ ਸ਼ਾਂਤ ਹੈ।