image caption:

ਵਿਵਾਦਤ ਇੰਟਰਵਿਊ ਦੇਣ ਮਗਰੋਂ ਹਾਰਦਿਕ ਪੰਡਯਾ ਘਰੋਂ ਬਾਹਰ ਨਹੀਂ ਨਿਕਲ ਰਿਹਾ

ਨਵੀਂ ਦਿੱਲੀ- ਕ੍ਰਿਕਟ ਦਾ ਆਲਰਾਊਂਡ ਖਿਡਾਰੀ ਹਾਰਦਿਕ ਪੰਡਯਾ ਪਿਛਲੇ ਦਿਨੀਂ ਹੋਏ ਵਿਵਾਦ ਦੇ ਬਾਅਦ ਘਰੋਂ ਬਾਹਰ ਨਹੀਂ ਨਿਕਲ ਰਿਹਾ ਅਤੇ ਨਾ ਕਿਸੇ ਦਾ ਫੋਨ ਚੁੱਕ ਰਿਹਾ ਹੈ। ਉਸ ਨੇ ਸੋਸ਼ਲ ਮੀਡੀਆ ਦੀ ਵਰਤੋਂ ਵੀ ਬੰਦ ਕਰ ਦਿੱਤੀ ਹੈ। ਇਹ ਜਾਣਕਾਰੀ ਬੀਤੇ ਦਿਨ ਉਸ ਦੇ ਪਿਤਾ ਹਿਮਾਂਸ਼ੂ ਪੰਡਯਾ ਨੇ ਦਿੱਤੀ।
ਵਰਨਣ ਯੋਗ ਹੈ ਕਿ ਹਾਰਦਿਕ ਪੰਡਯਾ ਵੱਲੋਂ ਟੀ ਵੀ ਸ਼ੋਅ &lsquoਕੌਫੀ ਵਿਦ ਕਰਣ&rsquo ਵਿੱਚ ਔਰਤਾਂ ਖਿਲਾਫ ਦਿੱਤੇ ਗਏ ਬਿਆਨ ਦੇ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਪਾਬੰਦੀ ਲਾ ਦਿੱਤੀ ਹੈ ਤੇ ਆਸਟਰੇਲੀਆ ਤੋਂ ਵਾਪਸ ਬੁਲਾ ਲਿਆ ਸੀ। ਹਾਰਦਿਕ ਦਾ ਪਰਵਾਰ ਗੁਜਰਾਤ ਦੇ ਬੜੌਦਾ ਤੋਂ ਹੈ ਤੇ ਗੁਜਰਾਤ ਵਿੱਚ ਮਕਰ ਸੰਕ੍ਰਾਂਤੀ ਵਾਲੇ ਤਿਉਹਾਰ ਦੇ ਕਾਫੀ ਮਾਇਨੇ ਹਨ, ਪਰ ਉਸ ਨੇ ਇਹ ਤਿਓਹਾਰ ਵੀ ਨਹੀਂ ਮਨਾਇਆ। ਹਾਰਦਿਕ ਦੇ ਪਿਤਾ ਨੇ ਅੰਗਰੇਜ਼ੀ ਅਖਬਾਰ ਮਿਡ-ਡੇ ਨੂੰ ਕਿਹਾ, ਇਹ ਇੱਕ ਤਿਉਹਾਰ ਹੈ, ਗੁਜਰਾਤ ਵਿੱਚ ਇਸ ਦਿਨ ਛੁੱਟੀ ਕੀਤੀ ਜਾਂਦੀ ਹੈ, ਪ੍ਰੰਤੂ ਉਸ ਦਿਨ ਹਾਰਦਿਕ ਨੇ ਪਤੰਗ ਵੀ ਨਹੀਂ ਉਡਾਈ। ਉਸ ਨੂੰ ਪਤੰਗ ਉਡਾਉਣਾ ਪਸੰਦ ਹੈ, ਪਰ ਉਸ ਨੂੰ ਕ੍ਰਿਕਟ ਦੇ ਰੁਝੇਵੇਂ ਭਰੇ ਪ੍ਰੋਗਰਾਮ ਕਾਰਨ ਘਰ 'ਤੇ ਰਹਿਣ ਦਾ ਮੌਕਾ ਕਦੀ ਨਹੀਂ ਮਿਲਿਆ ਸੀ। ਇਸ ਵਾਰ ਉਹ ਘਰ ਹੈ, ਪਰ ਉਸ ਕੋਲ ਪਤੰਗ ਉਡਾਉਣ ਦਾ ਮੌਕਾ ਨਹੀਂ ਹੈ, ਪਰ ਅਜੀਬ ਹਾਲਾਤ ਦੇ ਕਾਰਨ ਉਹ ਤਿਉਹਾਰ ਨਹੀਂ ਮਨਾਉਣ ਦੇ ਮੂਡ ਵਿੱਚ ਨਹੀਂ ਹੈ।
ਹਾਰਦਿਕ ਦੇ ਨਾਲ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਵੀ ਸ਼ੋਅ ਵਿੱਚ ਪਹੁੰਚੇ ਸਨ ਅਤੇ ਉਨ੍ਹਾਂ ਉਤੇ ਵੀ ਪਾਬੰਦੀ ਹੈ। ਪ੍ਰਸ਼ੰਸਕਾਂ ਦੀ ਕਮੇਟੀ (ਸੀ ਓ ਏ) ਨੇ ਇਨ੍ਹਾਂ ਦੋਵਾਂ ਉਤੇ ਦੋ ਮੈਚਾਂ ਦੀ ਪਾਬੰਦੀ ਲਾਉਣ ਦੀ ਸਿਫਾਰਸ਼ ਕੀਤੀ ਸੀ, ਪ੍ਰੰਤੂ ਬੀ ਸੀ ਸੀ ਆਈ ਨੇ ਇਨ੍ਹਾਂ ਦੀ ਸਜ਼ਾ ਦੇ ਬਾਰੇ ਅਜੇ ਤੱਕ ਆਖਰੀ ਫੈਸਲਾ ਨਹੀਂ ਲਿਆ। ਹਾਰਦਿਕ ਦੇ ਪਿਤਾ ਹਿਮਾਂਸ਼ੂ ਨੇ ਕਿਹਾ, ਉਹ ਪਾਬੰਦੀ ਤੋਂ ਕਾਫੀ ਨਿਰਾਸ਼ ਹੈ ਅਤੇ ਟੀ ਵੀ ਉੱਤੇ ਉਸ ਨੇ ਜੋ ਕਿਹਾ, ਉਸ ਦਾ ਉਸ ਨੂੰ ਪਛਤਾਵਾ ਹੈ। ਉਸ ਨੇ ਅਜਿਹਾ ਦੁਬਾਰਾ ਨਾ ਕਰਨ ਦੀ ਸਹੁੰ ਖਾਧੀ ਹੈ। ਅਸੀਂ ਫੈਸਲਾ ਕੀਤਾ ਹੈ ਕਿ ਇਸ ਬਾਰੇ ਉਸ ਨਾਲ ਗੱਲ ਨਹੀਂ ਕਰਾਂਗੇ। ਉਸ ਦੇ ਵੱਡੇ ਭਰਾ ਕ੍ਰਿਣਾਲ ਨੇ ਵੀ ਇਸ ਬਾਰੇ ਗੱਲ ਨਹੀ ੰਕੀਤੀ ਹੈ।