image caption:

ਵੇਟਲਿਫਟਰ ਸੰਜੀਤਾ ਚਾਨੂ ਨੂੰ ਡੋਪ ਟੈਸਟ ਮਾਮਲੇ ’ਚੋਂ ਵੱਡੀ ਰਾਹਤ

ਚੰਡੀਗੜ੍ਹ: ਕੌਮਾਂਤਰੀ ਵੇਟਲਿੰਫਟਿੰਗ ਮਹਾਂਸੰਘ (IWF) ਨੇ ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਕੇ ਸੰਜੀਤਾ ਚਾਨੂ &rsquoਤੇ ਡੋਪ ਟੈਸਟ ਵਿੱਚ ਅਸਫਲ ਰਹਿਣ &rsquoਤੇ ਲਾਇਆ ਅਸਥਾਈ ਬੈਨ ਵਾਪਸ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਗੋਲਡ ਕੋਸਟ ਰਾਸ਼ਟਰਮੰਡਲ ਖੇਡ 2018 ਵਿੱਚ ਭਾਗ ਲੈਣ ਵਾਲੀ ਸੰਜੀਤਾ ਨੇ 53 ਕਿਲੋ ਵਰਗ ਵਿੱਚ ਸੋਨ ਤਗਮਾ ਜਿੱਤਿਆ ਸੀ। ਉਸ ਨੂੰ ਸਟੇਰੌਇਡ ਟੈਸਟੋਸਟੇਰੋਨ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ।

ਕਰੀਬ ਇੱਕ ਸਾਲ ਤਕ ਚੱਲੇ ਇਸ ਮਾਮਲੇ ਵਿੱਚ ਸੰਜੀਤਾ ਦੇ ਨਮੂਨੇ ਦੇ ਨੰਬਰ ਸਬੰਧੀ ਪ੍ਰਸ਼ਾਸਨਿਕ ਗੜਬੜੀ ਦਾ ਖ਼ਦਸ਼ਾ ਜਤਾਇਆ ਗਿਆ ਸੀ। ਉਸ ਦੇ ਸੂਤਰ ਦਾ ਨਮੂਨਾ ਅਮਰੀਕਾ ਵਿੱਚ ਨਵੰਬਰ 2017 ਵਿੱਚ ਹੋਈਆਂ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਲਿਆ ਗਿਆ ਸੀ। ਇਸ ਪਿੱਛੋਂ 15 ਮਈ ਨੂੰ ਉਸ &rsquoਤੇ ਅਸਥਾਈ ਪ੍ਰਤੀਬੰਧ ਲਾ ਦਿੱਤਾ ਗਿਆ ਸੀ। ਹੁਣ IWF ਦੀ ਪੈਨਲ ਇਸ ਮਾਮਲੇ ਸਬੰਧੀ ਅੰਤਿਮ ਫੈਸਲਾ ਲਏਗੀ ਪਰ ਸੰਜੀਤਾ ਨੇ ਕਿਹਾ ਕਿ ਉਸ ਦੀ ਬੇਗੁਨਾਹੀ ਸਾਬਿਤ ਹੋ ਗਈ ਹੈ।

ਆਈਡਬਲਿਊਐਫ ਨੇ ਦੱਸਿਆ ਕਿ ਜਲਦੀ ਹੀ ਇਸ ਮਾਮਲੇ ਸਬੰਧੀ ਅੰਤਿਮ ਫੈਸਲਾ ਲਿਆ ਜਾਏਗਾ। IWF ਦੀ ਵਕੀਲ ਈਵਾ ਨਿਰਫਈ ਨੇ ਸੰਜੀਤਾ ਤੇ IWF ਨੂੰ ਭੇਜੀ ਈਮੇਲ ਵਿੱਚ ਕਿਹਾ ਕਿ ਮਿਲੀ ਜਾਣਕਾਰੀ ਦੇ ਆਧਾਰ &rsquoਤੇ IWF ਨੇ ਫੈਸਲਾ ਕੀਤਾ ਹੈ ਕਿ 22 ਜਨਵਰੀ ਨੂੰ, 2019 ਨੂੰ ਸੰਜੀਤਾ &rsquoਤੇ ਲਾਇਆ ਅਸਥਾਈ ਪ੍ਰਤੀਬੰਧ ਹਟਾ ਦਿੱਤਾ ਜਾਏ। ਇਸ ਵਿੱਚ ਕਿਹਾ ਗਿਆ ਹੈ ਕਿ IWF ਸੁਣਵਾਈ ਪੈਨਲ ਆਉਣ ਵਾਲੇ ਸਮੇਂ ਵਿੱਚ ਇਸ &rsquoਤੇ ਫੈਸਲਾ ਲਏਗੀ।