image caption: (ਲੇਖਕ) ਨਿਰਮਲ ਸਿੰਘ ਕੰਧਾਲਵੀ

ਚੁੰਝਾਂ ਪੌਂਹਚੇ - (ਲੇਖਕ) ਨਿਰਮਲ ਸਿੰਘ ਕੰਧਾਲਵੀ

* ਰਹਿੰਦੇ ਕੰਮ ਪੂਰੇ ਕਰਨ ਲਈ ਮੋਦੀ ਦਾ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਜ਼ਰੂਰੀ-ਮਨੋਜ ਤਿਵਾੜੀ
  ਕਿਉਂ ਕੋਈ ਕਰੰਸੀ ਨੋਟ ਬਚਿਆ ਰਹਿ ਗਿਆ?

* ਪਹਿਲੀਆਂ ਸਰਕਾਰਾਂ ਨੇ ਦੇਸ਼ 'ਤੇ ਸੁਲਤਾਨਾਂ ਵਾਂਗ ਰਾਜ ਕੀਤਾ- ਮੋਦੀ
  ਤੇ ਤੇਰਾ ਵੀ ਦਸ ਲੱਖਾ ਸੂਟ ਲੋਕਾਂ ਨੂੰ ਭੁੱਲਿਆ ਨਹੀਂ।

ਪੰਥ ਦੋਖੀ ਸ਼ਕਤੀਆਂ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਹੋਣ ਲਈ ਯਤਨਸ਼ੀਲ- ਬਾਦਲ
 ਕੋਈ ਰੋਕੋ ਬਈ ਓਏ ਰੋਕੋ, ਲੁੱਟ ਲੈਣ ਨਾ ਸ਼ਹਿਰ ਭੰਬੌਰ ਮੇਰਾ।

ਪ੍ਰਧਾਨ ਮੰਤਰੀ ਨੇ ਕਰਤਾਰ ਪੁਰ ਲਾਂਘੇ ਦਾ ਕੰਮ ਤੇਜ਼ੀ ਨਾਲ਼ ਕਰਵਾਉਣ ਦਾ ਵਿਸ਼ਵਾਸ ਦੁਆਇਆ-ਲੌਂਗੋਵਾਲ
 ਨਿੰਮ ਨਾਲ਼ ਝੂਟਦੀਏ, ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ।

ਰਾਜ ਠਾਕਰੇ ਨੇ ਮੋਦੀ ਨੂੰ ਦਰਕਿਨਾਰ ਕਰਦਿਆਂ ਰਾਹੁਲ ਨੂੰ ਬੇਟੇ ਦੇ ਵਿਆਹ ਦਾ ਸੱਦਾ ਭੇਜਿਆ- ਇਕ ਖ਼ਬਰ
 ਕਾਹਨੂੰ ਕੀਤੀ ਅਸਾਂ ਨਾਲ ਬੱਸ ਵੇ, ਕੋਈ ਦੋਸ਼ ਅਸਾਡਾ ਦੱਸ ਵੇ।

ਸੌਦਾ ਸਾਧ ਨੂੰ ਸਜ਼ਾ 'ਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੇ ਤਸੱਲੀ ਪ੍ਰਗਟਾਈ- ਇਕ ਖ਼ਬਰ
 ਤੇਰੇ 'ਵੱਡੇ ਭਾ ਜੀ' ਨੇ ਤਾਂ ਫੱਟੀ ਹੀ ਪੋਚ 'ਤੀ ਸੀ ਭਾਈ।

ਸੁਰੇਸ਼ ਅਰੋੜਾ ਦੇ ਸੇਵਾ ਕਾਲ 'ਚ ਵਾਧੇ ਨਾਲ਼ ਕੈਪਟਨ ਫ਼ਸੇ ਮਹਿਸੂਸ ਕਰਦੇ ਹਨ- ਇਕ ਖ਼ਬਰ
 ਰੁੱਖਾਂ ਪੌਣ ਪਰਿੰਦਿਆਂ ਡਿੱਠੀ ਜੋ ਨਾਲ਼ ਯੂਸਫ਼ ਦੇ ਬੀਤੀ।

'ਦਰਬਾਰ-ਏ-ਖਾਲਸਾ' ਜਥੇਬੰਦੀ ਦੀ ਗਵਾਹੀ ਨਾਲ਼ ਕਸੂਤੇ ਫ਼ਸ ਸਕਦੇ ਹਨ ਗਿਆਨੀ ਗੁਰਬਚਨ ਸਿੰਘ-ਇਕ ਖ਼ਬਰ
 ਵੱਡੀ ਬੰਨ੍ਹ ਦਸਤਾਰ ਤੇ ਪਹਿਨ ਜਾਮੇ, ਝੂਠ ਬੋਲ ਕੇ ਵੱਢੀਆਂ ਲੀਤੀਆਂ ਨੇ।

ਪੰਜਾਬ ਅਤੇ ਚੰਡੀਗੜ੍ਹ 'ਚ ਅਕਾਲੀ-ਭਾਜਪਾ ਗੱਠਜੋੜ ਕਾਇਮ ਰਹੇਗਾ-ਕੈਪਟਨ ਅਭਿਮੰਨਿਊਂ
 ਯਾਨੀ ਕਿ 'ਤੀਵੀਂ ਆਦਮੀ' ਦੇ ਤਲਾਕ ਦੀ ਅਜੇ ਕੋਈ ਉਮੀਦ ਨਹੀਂ।

ਚੋਣ ਮੈਨੀਫੈਸਟੋ ਨੂੰ ਕਾਨੂੰਨੀ ਮਾਨਤਾ ਦੇਣ ਦੇ ਹੱਕ ਕਿਉਂ ਨਹੀਂ ਸਿਅਸਤਦਾਨ?- ਸ਼ਿੰਗਾਰਾ ਸਿੰਘ ਭੁੱਲਰ
 ਜੜ੍ਹੀਂ ਆਪਣੀ ਕੌਣ ਤੇਲ ਦਿੰਦਾ, ਕਬਰ ਆਪਣੀ ਕੌਣ ਆਪੇ ਪੁੱਟਦਾ ਏ?

'ਆਪ' ਐਮ.ਐਲ.ਏ. ਮਾਸਟਰ ਬਲਦੇਵ ਸਿੰਘ ਵਲੋਂ ਪਾਰਟੀ ਤੋਂ ਅਸਤੀਫ਼ਾ- ਇਕ ਖ਼ਬਰ
 ਹੋਣਾ ਬੜਾ ਹੀ ਫ਼ਸਵਾਂ ਮੈਚ ਕਿ ਵਿਕਟਾਂ ਡਿਗ ਰਹੀਆਂ।

ਸੁਪਰੀਮ ਕੋਰਟ ਨੇ ਵੀ ਬੰਗਾਲ 'ਚ ਭਾਜਪਾ ਦੀ ਰੱਥ ਯਾਤਰਾ 'ਤੇ ਲਾਈ ਪਾਬੰਦੀ- ਇਕ ਖ਼ਬਰ
ਜੱਗ ਭਾਵੇਂ ਕਰੇ ਨਿੰਦਿਆ, ਸੱਸ ਪਿੱਟਣੀ ਪੰਜੇਬਾਂ ਪਾ ਕੇ।  

ਮੈਨੂੰ ਸਰਕਾਰ ਤੋਂ ਬਾਹਰ ਕਰਨ ਦੀਆਂ ਹੋ ਰਹੀਆਂ ਨੇ ਸਾਜ਼ਿਸ਼ਾਂ- ਮੋਦੀ
ਸੀਟੀ ਵਿਚ ਆਂਦਰਾਂ ਦੇ ਵੱਜਦੀ, ਕੰਨ ਲਾ ਕੇ ਸੁਣ ਅੜੀਏ।

ਵਿਧਾਨ ਸਭਾ ਦੀ ਮਰਿਆਦਾ ਕਮੇਟੀ ਜਲਦੀ ਹੀ ਸੁਖਬੀਰ ਬਾਦਲ ਨੂੰ ਸੰਮਨ ਕਰੇਗੀ- ਇਕ ਖ਼ਬਰ
ਉੱਤੋਂ ਰਾਤ ਹਨੇਰੀ ਵੇ, ਏਥੇ ਕੋਈ ਨਾ ਮੇਰਾ ਦਰਦੀ।  

ਸਿੱਖਾਂ ਨੂੰ ਪਰਭਾਵਤ ਕਰਨ ਲਈ ਮੋਦੀ ਸਰਕਾਰ ਲੱਗੀ ਸਿਆਸੀ ਪੱਤੇ ਖੇਡਣ- ਬੀਬੀ ਭੱਠਲ
 ਆ ਜਾ ਰਲ ਮਿਲ ਦੋਵੇਂ ਨੱਚੀਏ, ਆਪਾਂ ਭੈਣ ਭਰਾ।

(ਲੇਖਕ) ਨਿਰਮਲ ਸਿੰਘ ਕੰਧਾਲਵੀ