image caption:

ਕੀ ਵਿਆਹ ਦੇ ਦੋ ਮਹੀਨੇ ਬਾਅਦ ਹੀ ਪ੍ਰੈਗਨੈਂਟ ਹੈ ਪ੍ਰਿਯੰਕਾ ਚੋਪੜਾ ?

 ਪ੍ਰਿਯੰਕਾ ਚੋਪੜਾ ਇਨ੍ਹਾਂ ਦਿਨੀਂ ਆਪਣੀ ਕਿਸੀ ਫਿਲਮ ਨੂੰ ਲੈ ਕੇ ਨਹੀਂ ਬਲਕਿ ਪ੍ਰੈਗਨੈਂਸੀ ਦੀਆਂ ਖਬਰਾਂ ਦੇ ਚਲਦੇ ਸੁਰਖੀਆਂ ਬਟੋਰ ਰਹੀ ਹੈ।ਜੀ ਹਾਂ , ਮੀਡੀਆ ਵਿੱਚ ਇਹ ਖਬਰ ਤੇਜੀ ਨਾਲ ਵਾਇਰਲ ਹੋ ਰਹੀ ਹੈ ਕਿ ਪ੍ਰਿਯੰਕਾ ਚੋਪੜਾ ਮਾਂ ਬਣਨ ਵਾਲੀ ਹੈ।ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਇੱਕ ਈਵੈਂਟ ਵਿੱਚ ਪਹੁੰਚੀ ਸੀ।

ਇੱਥੇ ਉਨ੍ਹਾਂ ਨੇ ਜੋ ਡ੍ਰੈੱਸ ਪਾਈ ਉਸ ਵਿੱਚ ਉਸ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਸੀ। ਪ੍ਰਿਯੰਕਾ ਮਾਈਕਰ ਕੋਰ ਦੇ ਸ਼ੋਅ ਨੂੰ ਅਟੈਂਡ ਕਰਨ ਪਹੁੰਚੀ ਸੀ , ਇੱਥੇ ਪ੍ਰਿਯੰਕਾ ਨੇ ਮੀਮੀ ਕੁਟਰੈਲ ਦੀ ਡਿਜ਼ਾਈਨ ਕੀਤੀ ਹੋਈ ਡ੍ਰੈੱਸ ਪਾਈ।ਇਸ ਨਾਲ ਹੀ ਜੇਕਰ ਪ੍ਰਿਯੰਕਾ ਚੋਪੜਾ ਦੀ ਡ੍ਰੈੱਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 1 ਲੱਖ 75 ਹਜ਼ਾਰ ਰੁਪਏ ਹੈ। ਸ਼ਾਰਟ ਸਕਰਟ ਅਤੇ ਬਲੇਜਰ ਵਿੱਚ ਪ੍ਰਿਯੰਕਾ ਦਾ ਬੇਬੀ ਬੰਪ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਪ੍ਰਿਯੰਕਾ ਚੋਪੜਾ ਪ੍ਰੈਗਨੈਂਟ ਹੈ&rsquo।

ਹਾਲ ਹੀ ਵਿੱਚ ਪ੍ਰਿਯੰਕਾ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਵਿਆਹ ਤੋਂ ਬਾਅਦ ਉਸਦਾ ਅਤੇ ਨਿਕ ਦਾ ਸਪਨਾ ਹੈ ਕਿ ਉਹ ਮਾਤਾ-ਪਿਤਾ ਬਣੇ। ਇਸਦੇ ਇਲਾਵਾ ਦੋਹਾਂ ਨੇ ਆਪਣੀ ਫੈਮਲੀ ਪਲੈਨਿੰਗ ਬਾਰੇ ਵੀ ਖੁੱਲ ਕੇ ਵਿਚਾਰ ਰੱਖੇ ਸਨ।ਇਸ ਖਬਰ ਤੋਂ ਆਉਣ ਤੋਂ ਬਾਅਦ ਪ੍ਰਿਯੰਕਾ ਜਾਂ ਨਿਕ ਦਾ ਕੋਈ ਬਿਆਨ ਨਹੀਂ ਆਇਆ ਹੈ।

ਉੱਥੇ ਪ੍ਰਿਯੰਕਾ ਅਤੇ ਨਿਕ ਦੇ ਕਰੀਬੀ ਦੋਸਤ ਦਾ ਕਹਿਣਾ ਹੈ ਕਿ ਸਾਲ 2018 ਉਨ੍ਹਾਂ ਦੇ ਵਿਆਹ ਦੇ ਲਈ ਸੀ। ਹੁਣ 2019 ਵਿੱਚ ਉਹ ਪੈਰੇਂਟਸ ਬਣਨ ਦੇ ਬਾਰੇ ਵਿੱਚ ਸੋਚ ਰਹੇ ਹਨ। ਦੱਸ ਦੇਈਏ ਕਿ ਪ੍ਰਿਯੰਕਾ ਨੇ ਪਤੀ ਨਿਕ ਜੋਨਸ ਦੇ ਨਾਲ ਇੱਕ ਫੋਟੋ ਸ਼ੇਅਰ ਕਰ ਵੈਲੇਂਟਾਈਨ ਡੇਅ ਵਿਸ਼ ਕੀਤਾ ਸੀ।

ਵਿਆਹ ਤੋਂ ਬਾਅਦ ਪ੍ਰਿਯੰਕਾ ਚੋਪੜਾ ਲਗਾਤਾਰ ਨਿਕ ਜੋਨਸ ਦੇ ਨਾਲ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਰਹਿੰਦੀ ਹੈ। ਪਿਛਲੇ ਦਿਨੀਂ ਦੋਹਾਂ ਨੂੰ ਪ੍ਰਿਯੰਕਾ ਦੀ ਅਪਕਮਿੰਗ ਫਿਲਮ &lsquo ਇੰਜਟ ਇਟ ਰੋਮਾਂਟਿਕ&rsquo ਦੀ ਸਕ੍ਰੀਨਿੰਗ &lsquoਤੇ ਦੇਖਿਆ ਗਿਆ ਸੀ।

ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੀ ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਉਹ ਇੱਕ ਟਾਈਟ ਫਿਟੇਡ ਡਰੈੱਸ ਪਾਏ ਹੋਏ ਹੈ। ਜਿਸ ਵਿੱਚ ਉਸਦਾ ਟਮੀ ਥੋੜਾ ਬਹੁਤ ਨਜ਼ਰ ਆ ਰਿਹਾ ਹੈ।ਇਹ ਤਸਵੀਰਾਂ ਜਿਵੇਂ ਹੀ ਵਾਇਰਲ ਹੋਈਆਂ ਉਸ ਸਮੇਂ ਹੀ ਪ੍ਰੈਗਨੈਂਸੀ ਦੀਆਂ ਖਬਰਾਂ ਆਉਣ ਲੱਗ ਪਈਆਂ ਅਤੇ ਕਈਆਂ ਨੇ ਖਬਰ ਤੇ ਮੁਹਰ ਵੀ ਲਗਾ ਦਿੱਤੀ।