image caption:

69 ਵਿਸ਼ਵ ਰਿਕਾਰਡ ਕਾਇਮ ਕਰਨ ਵਾਲੇ ਮਨਜੀਤ ਸਿੰਘ ਲੋਹਪੁਰਸ਼ ਦਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸਨਮਾਨ -7 ਡਬਲ ਡੈਕਰ ਬੱਸਾਂ ਖਿਚਣ ਦਾ ਬਣਾ ਚੁੱਕਾ ਹੈ ਵਿਸ਼ਵ ਰਿਕਾਰਡ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਇੰਗਲੈਂਡ ਵਿੱਚ ਲੋਹਪੁਰਸ਼ ਦੇ ਨਾਮ ਨਾਲ ਜਾਣੇ ਜਾਂਦੇ ਮਨਜੀਤ ਸਿੰਘ ਦਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਗੁਰੂ ਘਰ ਦੇ ਖੇਡ ਸਕੱਤਰ ਅਤੇ ਮੇਲ ਗੇਲ ਪ੍ਰਾਜੈਕਟ ਦੇ ਚੇਅਰਮੈਨ ਪ੍ਰਭਜੋਤ ਸਿੰਘ ਮੋਹੀ, ਮੀਤ ਪ੍ਰਧਾਨ ਦੀਦਾਰ ਸਿੰਘ ਰੰਧਾਵਾ ਵੱਲੋਂ ਉਹਨਾਂ ਦੀਆਂ ਪ੍ਰਾਪਤੀਆਂ ਬਦਲੇ ਸਨਮਾਨ ਕੀਤਾ ਗਿਆ। ਮਨਜੀਤ ਸਿੰਘ ਹੁਣ ਤੱਕ ਬੱਸ ਖਿਚਣ, ਹਵਾਈ ਜਹਾਜ਼ ਖਿਚਣ ਸਮੇਤ ਬਹੁਤ ਸਾਰੇ ਸਟੰਟ ਕਰਕੇ 69 ਵਿਸ਼ਵ ਰਿਕਾਰਡ ਬਣਾ ਚੁੱਕਾ ਹੈ। ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਰਟਾ ਦੇ ਜੰਮਪਲ ਮਨਜੀਤ ਸਿੰਘ 1977 ਵਿੱਚ ਯੂ ਕੇ ਆਇਆ, ਇਥੇ ਉਹਨਾਂ ਆਪਣੀ ਰੋਜ਼ੀ ਰੋਟੀ ਲਈ ਕੰਮਕਾਰ ਕਰਦਿਆਂ, ਆਪਣਾ ਸ਼ੋਂਕ ਪਾਲਿਆ ਅਤੇ ਕੰਨਾਂ ਨਾਲ ਭਾਰ ਚੁੱਕਾ, ਵਾਲਾ ਨਾਲ ਬੱਸ ਖਿਚਣ, ਦੰਦਾਂ ਨਾਲ ਭਾਰ ਚੁੱਕਣ ਆਦਿ ਸਮੇਤ ਬਹੁਤ ਸਾਰੇ ਵਿਸ਼ਵ ਰਿਕਾਰਡ ਬਣਾਏ। ਮਨਜੀਤ ਸਿੰਘ ਨੇ ਦੱਸਿਆ ਕਿ ਉਹ 13 ਸਾਲ ਦੀ ਉਮਰ ਵਿੱਚ ਪੱਥਰ ਚੁੱਕ ਕੇ ਇਸ ਸ਼ੌਂਕ ਦੀ ਸ਼ੁਰੂਆਤ ਕੀਤੀ ਅਤੇ ਅੱਜ 69 ਸਾਲ ਦੀ ਉਮਰ ਵਿੱਚ ਵੀ ਆਪਣਾ ਸ਼ੌਂਕ ਪਾਲ ਰਿਹਾ ਹਾਂ, ਉਹਨਾਂ ਦੱਸਿਆ ਕਿ ਉਹ ਪੂਰੀ ਤਰ੍ਹਾਂ ਫਿੱਟ ਹਨ ਅਤੇ ਰੋਜ਼ਾਨਾ ਕਸਰਤ ਕਰਦਾ ਹੈ। ਮਨਜੀਤ ਸਿੰਘ ਵੱਲੋਂ ਹੋਰ ਲੋਕਾਂ ਨੂੰ ਵੀ ਕਸਰਤ ਕਰਨ ਅਤੇ ਅਜੇਹੇ ਸਟੰਟ ਕਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ, ਬੀਤੇ ਦਿਨੀ ਉਹਨਾਂ ਦੀ ਸ਼ਗਿਰਦ ਆਸ਼ਾ ਰਾਣੀ ਨੇ ਉੱਚੀ ਅੱਡੀ ਵਾਲੇ ਸੈਂਡਲ ਪਹਿਨ ਕੇ ਭਾਰੀ ਟਰੱਕ ਖਿਚ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਇਸ ਮੌਕੇ ਉਹਨਾਂ ਨਾਲ ਲੰਡਨ ਅਸੈਂਬਲੀ ਮੈਂਬਰ ਡਾ: ਉਂਕਾਰ ਸਿੰਘ ਸਹੋਤਾ, ਸ: ਦਲਜੀਤ ਸਿੰਘ ਸਹੋਤਾ, ਗੁਰਬੀਰ ਸਿੰਘ ਅਟਕੜ, ਜਸਵੰਤ ਸਿੰਘ ਗਰੇਵਾਲ, ਬਲਜਿੰਦਰ ਸਿੰਘ ਜੈਨਪੁਰੀਆ, ਜਸਪਾਲ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਿਰ ਸਨ। ਗੁਰੂ ਘਰ ਵੱਲੋਂ ਲੰਡਨ ਅਸੈਂਬਲੀ ਮੈਂਬਰ ਡਾ: ਉਂਕਾਰ ਸਿੰਘ ਸਹੋਤਾ, ਸ: ਦਲਜੀਤ ਸਿੰਘ ਸਹੋਤਾ, ਗੁਰਬੀਰ ਸਿੰਘ ਅਟਕੜ ਅਤੇ ਬਲਜਿੰਦਰ ਸਿੰਘ ਜੈਨਪੁਰੀਆ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਤਸਵੀਰ: ਮਨਜੀਤ ਸਿੰਘ ਲੋਹਪੁਰਸ਼, ਡਾ: ਉਂਕਾਰ ਸਹੋਤਾ, ਦਲਜੀਤ ਸਿੰਘ ਸਹੋਤਾ, ਗੁਰਬੀਰ ਸਿੰਘ ਅਟਕੜ ਅਤੇ ਬਲਜਿੰਦਰ ਸਿੰਘ ਜੈਨਪੁਰੀਆ ਦਾ ਸਨਮਾਨ ਕਰਦੇ ਹੋਏ ਪ੍ਰਭਜੋਤ ਸਿੰਘ ਮੋਹੀ, ਦੀਦਾਰ ਸਿੰਘ ਰੰਧਾਵਾ ਅਤੇ ਹੋਰ