image caption:

ਇੰਗਲੈਂਡ ਕਬੱਡੀ ਫੈਡਰੇਸ਼ਨ ਯੂ ਕੇ ਦੇ ਜਨਰਲ ਸਕੱਤਰ ਰਸ਼ਪਾਲ ਸਿੰਘ ਪਾਲਾ ਸਹੋਤਾ ਦੇ ਪਿੰਡ ਬੜਾ ਪਿੰਡ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ -ਭਗਵਾਨਪੁਰ ਦੀ ਟੀਮ ਨੇ ਕੀਤਾ ਕੱਪ 'ਤੇ ਕਬਜ਼ਾ

 ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬੜਾ ਪਿੰਡ ਵੱਲੋਂ ਐਨ ਆਰ ਆਈ ਵੀਰਾਂ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 2 ਦਿਨਾ ਕਬੱਡੀ ਕੱਪ ਕਰਵਾਇਆ ਗਿਆ। ਕਬੱਡੀ ਕੱਪ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਪੂਰੀ ਸ਼ਾਨੋ ਸ਼ੌਂਕਤ ਨਾਲ ਸੰਪਨ ਹੋਇਆ। ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਕਬੱਡੀ ਪ੍ਰਮੋਟਰ ਰਸ਼ਪਾਲ ਸਿੰਘ ਪਾਲਾ ਸਹੋਤਾ ਸਮੇਤ ਇਸ ਮੌਕੇ ਯੂ ਕੇ ਅਤੇ ਹੋਰ ਦੇਸ਼ਾਂ ਤੋਂ ਪਿੰਡ ਦੇ ਐਨ ਆਰ ਆਈਜ਼ ਪਹੁੰਚੇ ਹੋਏ ਸਨ। ਸ: ਸਹੋਤਾ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਚੋਟੀ ਦੀਆਂ 8 ਟੀਮਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਕਬੱਡੀ ਓਪਨ ਦੇ ਫਾਈਨਲ ਦੇ ਮੈਚ ਕਰਵਾਏ ਗਏ, ਜਿਸ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬੜਾ ਪਿੰਡ ਦੀ ਟੀਮ ਜੇਤੂ ਤੇ ਦੋਆਬਾ ਕਬੱਡੀ ਕਲੱਬ ਦੀ ਟੀਮ ਉਪ ਜੇਤੂ ਰਹੀ।
  ਕਬੱਡੀ ਫੈਡਰੇਸ਼ਨ ਦੇ ਮੁਕਾਬਲਿਆਂ 'ਚੋਂ ਭਗਵਾਨਪੁਰ ਦੀ ਟੀਮ ਦੇ 34/50 ਨੰਬਰ ਰਹੇ, ਜਦਕਿ ਸ੍ਰੀ ਅਨੰਦਪੁਰ ਸਾਹਿਬ ਟੀਮ ਦੇ 27 ਨੰਬਰ ਰਹੇ। ਪਹਿਲੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ ਡੇਢ ਲੱਖ ਰੁਪਏ ਦਾ ਇਨਾਮ ਤੇ ਕੱਪ ਅਤੇ ਦੂਜੇ ਨੰਬਰ ਵਾਲੀ ਟੀਮ ਨੂੰ 1 ਲੱਖ ਰੁਪਏ ਤੇ ਕੱਪ ਦਿੱਤਾ ਗਿਆ। ਕਬੱਡੀ ਪ੍ਰਮੋਟਰ ਪਾਲਾ ਸਹੋਤਾ ਨੇ ਦੱਸਿਆ ਕਿ ਟੂਰਨਾਮੈਂਟ ਦੇ ਬੈਸਟ ਰੇਡਰ ਰਹੇ ਗੱਜਣ ਡੇਰਾ ਬਾਬਾ ਨਾਨਕ ਨੂੰ ਮੋਟਰਸਾਈਕਲ ਤੇ ਬੈਸਟ ਜਾਫੀ ਅਰਸ਼ ਚੋਹਲਾ ਸਾਹਿਬ ਨੂੰ ਮੋਟਰਸਾਈਕਲ ਦਿੱਤੇ ਗਏ। ਇਸ ਤੋਂ ਇਲਾਵਾ ਦੁਆਬਾ ਕਬੱਡੀ ਅਕੈਡਮੀ ਬੜਾ ਪਿੰਡ ਦੇ ਖਿਡਾਰੀ ਗੱਗੂ ਢੰਡਵਾਡ ਨੂੰ ਪਾਲਾ ਸਹੋਤਾ, ਸ਼ਿੰਦਰਪਾਲ, ਇਰਮਾਨ ਖਾਨ ਯੂ ਐੱਸ ਏ ਵੱਲੋਂ ਬੁਲੇਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ।
  ਟੂਰਨਾਮੈਂਟ ਦੇ ਪਹਿਲੇ ਦਿਨ 67 ਕਿੱਲੋ ਭਾਰ ਮੁਕਾਬਲੇ ਵਿੱਚ ਕਢਿਆਣੇ ਦੀ ਟੀਮ ਜੇਤੂ ਰਹੀ ਤੇ 80 ਕਿੱਲੋ ਵਰਗ ਦੀਆਂ ਟੀਮਾਂ ਵਿੱਚੋਂ ਦੁਆਬਾ ਕਬੱਡੀ ਕਲੱਬ ਜੇਤੂ ਤੇ ਮਾਲੂਪੁਰ ਉਪ ਜੇਤੂ ਰਹੀ। ਇਨ੍ਹਾਂ ਮੁਕਾਬਲਿਆਂ ਦਾ ਪਹਿਲਾ ਇਨਾਮ 15 ਹਜ਼ਾਰ ਰੁਪਏ ਅਤੇ ਦੂਸਰਾ ਇਨਾਮ 12 ਹਜ਼ਾਰ ਰੁਪਏ ਦਿੱਤਾ ਗਿਆ, ਜਦਕਿ 80 ਕਿੱਲੋ ਵਰਗ ਦੇ ਕਬੱਡੀ ਮੁਕਾਬਲਿਆਂ ਵਿੱਚ ਪਹਿਲਾ ਇਨਾਮ 25 ਹਜ਼ਾਰ ਅਤੇ ਦੂਜਾ ਇਨਾਮ 20 ਹਜ਼ਾਰ ਰੁਪਏ ਦਿੱਤਾ ਗਿਆ। ਟੂਰਨਾਮੈਂਟ ਵਿੱਚ ਬਤੌਰ ਦਰਸ਼ਕ ਹਾਜ਼ਰ ਹੋਣ ਵਾਲੇ ਕਬੱਡੀ ਪ੍ਰੇਮੀਆਂ ਲਈ ਵੀ ਡਰਾਅ ਕੱਢੇ ਗਏ, ਜਿਨ੍ਹਾਂ ਵਿੱਚ ਪਹਿਲਾ ਇਨਾਮ ਮੋਟਰਸਾਈਕਲ ਅਤੇ ਦੂਜਾ ਇਨਾਮ 32 ਇੰਚ ਦੀ ਐੱਲ ਈ ਡੀ ਤੇ 3 ਸਾਈਕਲ ਦਿੱਤੇ ਗਏ। ਇਸ ਟੂਰਨਾਮੈਂਟ ਦੀ ਪ੍ਰਧਾਨਗੀ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਕੀਤੀ ਗਈ, ਜਦਕਿ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਦੇ ਤੌਰ 'ਤੇ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕੀਤੀ ਗਈ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਰਸ਼ਪਾਲ ਸਿੰਘ ਸਹੋਤਾ ਨੇ ਡੇੜ ਲੱਖ ਰੁਪਏ ਦਾ ਪਹਿਲਾ ਇਨਾਮ ਦੇਣ ਵਾਲੇ ਕਬੱਡੀ ਪ੍ਰਮੋਟਰ ਸਤਨਾਮ ਸਿੰਘ ਸੱਤਾ ਮੁਠੱਡਾ, ਸੁੱਖਾ ਚੱਕ ਵਾਲਾ, ਜੱਸ ਮੁਠੱਡਾ, ਜਤਿੰਦਰ ਜੌਹਲ ਅਤੇ ਇਕ ਲੱਖ ਰੁਪਏ ਦਾ ਦੂਜਾ ਇਨਾਮ ਦੇਣ ਵਾਲੇ ਕਬੱਡੀ ਪ੍ਰਮੋਟਰ ਇਕਬਾਲ ਬਾਲਾ ਤੇ ਬਲਵਿੰਦਰ ਸਿੰਘ ਬਿੱਲਾ ਗਿੱਲ ਦੀਨੇਵਾਲੀਆ ਅਤੇ ਕੁਲਵਿੰਦਰ ਸਿੰਘ ਤੇ ਹੋਰ ਐਨ ਆਰ ਆਈ ਭਰਾਵਾਂ ਦਾ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕੀਤਾ ।
  ਇਸ ਮੌਕੇ ਈਲਿੰਗ ਦੇ ਮੇਅਰ ਤਜਿੰਦਰ ਸਿੰਘ ਧਾਮੀ, ਐੱਨ ਆਰ ਆਈ ਅਫੇਅਰ ਸੋਸਾਇਟੀ ਦੇ ਚੇਅਰਮੈਨ ਐੱਸ ਆਰ ਲੱਧੜ, ਨਛੱਤਰ ਸਿੰਘ ਕਲਸੀ, ਐੱਸ ਪੀ ਬਲਕਾਰ ਸਿੰਘ, ਐੱਸ ਡੀ ਐੱਮ ਵਰਿੰਦਰਪਾਲ ਸਿੰਘ ਬਾਜਵਾ, ਡੀ ਐੱਸ ਪੀ ਏ ਐੱਸ ਚਾਹਲ, ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ, ਕਾਂਗਰਸੀ ਆਗੂ ਪਵਨ ਦੀਵਾਨ, ਪਾਲਾ ਸਹੋਤਾ ਯੂ ਐੱਸ ਏ, ਚਰਨਜੀਤ ਸਹੋਤਾ ਯੂ ਐੱਸ ਏ, ਰਸ਼ਪਾਲ ਸਹੋਤਾ ਪਾਲਾ ਯੂ ਕੇ, ਕਸ਼ਮੀਰ ਸਹੋਤਾ ਕੈਨੇਡਾ, ਸੰਨੀ ਸਹੋਤਾ ਕੈਨੇਡਾ, ਬਹਾਦਰ ਸਿੰਘ ਕੈਨੇਡਾ, ਰਵੀ ਸ਼ਰਮਾ ਯੂ ਐੱਸ ਏ, ਸਰਵਣ ਸਿੰਘ ਸਾਬਕਾ ਸਰਪੰਚ, ਬਲਾਕ ਸੰਮਤੀ ਮੈਂਬਰ ਨਵਦੀਪ ਸਹੋਤਾ, ਹਰਫੂਲ ਸੂਦ ਪੰਚ, ਸੁਖਦੇਵ ਰਾਮ ਪੰਚ ਆਦਿ ਸਮੇਤ ਇਲਾਕੇ ਦੀਆਂ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ।

ਰਿਪੋਰਟ: ਮਨਪ੍ਰੀਤ ਸਿੰਘ ਬੱਧਨੀ ਕਲਾਂ ਫੋਨ: 07899798363