image caption:

ਨਿਸ਼ਾਨੇਬਾਜ਼ੀ ਵਿਸ਼ਵ ਕੱਪ ਅਪੂਰਵੀ ਚੰਦੇਲਾ ਨੇ ਵਿਸ਼ਵ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ

ਨਵੀਂ ਦਿੱਲੀ- ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਨੇ ਨਵੀਂ ਦਿੱਲੀ ਵਿੱਚ ਹੋ ਰਹੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਔਰਤਾਂ ਦੇ 10 ਮੀਟਰ ਏਅਰ ਰਾਈਫਲ ਸ਼ੋਅ ਵਿੱਚ ਸੋਨ ਤਗਮਾ ਹਾਸਲ ਕੀਤਾ ਹੈ। ਉਸ ਨੇ ਫਾਈਨਲ ਵਿੱਚ 252.9 ਅੰਕ ਹਾਸਲ ਕੀਤੇ, ਜੋ ਇੱਕ ਵਿਸ਼ਵ ਰਿਕਾਰਡ ਵੀ ਹੈ।
ਇਸ ਤਮਗੇ ਦੇ ਨਾਲ ਉਹ ਅੰਜਲੀ ਭਾਗਵਤ ਦੇ ਬਾਅਦ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਵਿੱਚ ਸੋਨ ਤਗਮਾ ਜਿੱਤਣ ਵਾਲੀ ਦੂਸਰੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ। ਇਹ ਚੰਦੇਲਾ ਦਾ ਵਿਸ਼ਵ ਕੱਪ ਵਿੱਚ ਤੀਸਰਾ ਤਗਮਾ ਹੈ। ਉਸ ਨੇ ਇਸ ਤੋਂ ਪਹਿਲਾਂ 2015 ਵਿੱਤ ਚੈਂਹਵੋਨ ਵਿੱਚ ਹੋਏ ਆਈ ਐੱਸ ਐੱਸ ਐੱਫ ਵਿਸ਼ਵ ਕੱਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਸਾਲ 2014 ਵਿੱਚ ਗਲਾਸਗੋ ਕਾਮਨਵੈੱਲਥ ਖੇਡਾਂ ਵਿੱਚ ਸੋਨਾ ਅਤੇ ਸਾਲ 2018 ਦੇ ਗੋਲਡ ਕੋਸਟ ਕਾਮਨਵੈੱਲਥ ਗੇਮਜ਼ ਵਿੱਚ ਕਾਂਸੀ ਤਮਗਾ ਜਿੱਤਿਆ ਸੀ। 2018 ਦੇ ਜਕਾਰਤਾ ਏਸ਼ੀਅਨ ਖੇਡਾਂ ਵਿੱਚ ਉਸ ਨੇ ਰਵੀ ਕੁਮਾਰ ਨਾਲ ਮਿਲ ਕੇ ਮਿਕਸ ਟੀਮ ਵਿੱਚ 10 ਮੀਟਰ ਏਅਰ ਰਾਈਫਲ ਵਿੱਚ ਕਾਂਸੀ ਤਗਮਾ ਹਾਸਲ ਕੀਤਾ ਸੀ। ਪਿਛਲੇ ਸਾਲ ਸਤੰਬਰ ਵਿੱਚ ਉਨ੍ਹਾਂ ਤੇ ਅੰਜੁਮ ਮੋਦਗਿਲ ਨੇ 2020 ਟੋਕੀਓ ਉਲੰਪਿਕ ਲਈ ਨਿਸ਼ਾਨੇਬਾਜ਼ੀ ਦਾ ਕੋਟਾ ਹਾਸਲ ਕੀਤਾ। ਇਸ 'ਚ ਉਹ ਕ੍ਰਮਵਾਰ ਚੌਥੇ ਤੇ ਦੂਸਰੇ ਸਥਾਨ 'ਤੇ ਰਹੀ ਸੀ।