image caption:

ਸਿੰਗਲ ਨਹੀਂ, ਬਲਕਿ ਰਿਲੇਸ਼ਨਸ਼ਿਪ ਵਿੱਚ ਹਾ : ਕੰਗਨਾ ਰਣੌਤ

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਏ ਦਿਨ ਆਪਣੇ ਬੇਬਾਕ ਬੋਲਾਂ ਕਰਕੇ ਸੁਰਖ਼ੀਆਂ ਵਿੱਚ ਰਹਿੰਦੀ ਹੈ ਪਰ ਇਸ ਵਾਰ ਉਸ ਦੀਆਂ ਚਰਚਾਵਾਂ ਦਾ ਵਿਸ਼ਾ ਕੁਝ ਹੋਰ ਹੈ। ਹਾਲ ਹੀ ਵਿੱਚ ਕੰਗਨਾ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਸਿੰਗਲ ਨਹੀਂ, ਬਲਕਿ ਰਿਲੇਸ਼ਨਸ਼ਿਪ ਵਿੱਚ ਹੈ। ਉਸ ਨੇ ਖ਼ੁਦ ਦੱਸਿਆ ਕਿ ਉਸ ਦੀ ਜ਼ਿੰਦਗੀ ਵਿੱਚ ਕਿਸੇ ਵਿਸ਼ੇਸ਼ ਬੰਦੇ ਦੀ ਐਂਟਰੀ ਹੋ ਚੁੱਕੀ ਹੈ ਤੇ ਜਲਦ ਹੀ ਉਸ ਦਾ ਵਿਆਹ ਹੋ ਜਾਏਗਾ।

ਹਾਲ ਹੀ &rsquoਚ ਕੰਗਨਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਈ ਮੁੱਦਿਆ &rsquoਤੇ ਖੁੱਲ੍ਹ ਕੇ ਗੱਲਬਾਤ ਕੀਤੀ। ਅਜਿਹੇ ਵਿੱਚ ਉਨ੍ਹਾਂ ਨੂੰ ਲਵ ਲਾਈਫ ਬਾਰੇ ਵੀ ਸਵਾਲ ਕੀਤਾ ਗਿਆ। ਇਸ ਦੇ ਜਵਾਬ &rsquoਚ ਕੰਗਨਾ ਨੇ ਕਿਹਾ ਕਿ ਉਹ ਸਿੰਗਲ ਨਹੀਂ। ਉਸ ਦੀ ਜ਼ਿੰਦਗੀ ਵਿੱਚ ਕੋਈ ਸਪੈਸ਼ਲ ਵਿਅਕਤੀ ਆ ਗਿਆ ਹੈ। ਹਾਲਾਂਕਿ ਉਸ ਨੇ ਉਸ ਵਿਸ਼ੇਸ਼ ਬੰਦੇ ਦੇ ਨਾਂ ਦਾ ਖ਼ੁਲਾਸਾ ਨਹੀਂ ਕੀਤਾ।


ਕੰਗਨਾ ਨੇ ਕਿਹਾ ਕਿ ਉਹ ਕਿਸੇ ਨੂੰ ਡੇਟ ਤਾਂ ਨਹੀਂ ਕਰਦੀ, ਪਰ ਉਸ ਦੀ ਜ਼ਿੰਦਗੀ ਵਿੱਚ ਕੋਈ ਹੈ। ਉਸ ਨੇ ਕਿਹਾ ਕਿ ਇਸ ਵੇਲੇ ਉਹ ਆਪਣੀ ਜ਼ਿੰਦਗੀ ਦੇ ਜਿਸ ਮੁਕਾਮ &rsquoਤੇ ਹੈ, ਉੱਥੇ ਉਹ ਰੈਗੂਲਰ ਡੇਟਿੰਗ ਦੀ ਲੋੜ ਮਹਿਸੂਸ ਨਹੀਂ ਕਰਦੀ। ਇੰਨਾ ਹੀ ਨਹੀਂ, ਕੰਗਨਾ ਨੇ ਇਹ ਵੀ ਕਿਹਾ ਕਿ ਉਹ ਜਲਦ ਵਿਆਹ ਕਰਵਾ ਸਕਦੀ ਹੈ ਪਰ ਵਿਆਹ ਦੇ ਦਿਨ ਤੇ ਸਮੇਂ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।