image caption: ਕੁਲਵੰਤ ਸਿੰਘ ‘ਢੇਸੀ’

ਚੌਕੀਦਾਰ ਚੋਰ ਸਬੰਧੀ ਭਾਰਤੀ ਸਿਆਸਤ ਵਿਚ ਤੂਫਾਨ

ਨੋਟ ਬੰਦੀ ਦਾ ਸਭ ਤੋਂ ਵੱਡਾ ਖੁਲਾਸਾ - ਕੌਣ ਕਹਿੰਦੈ &lsquoਅੱਛੇ ਦਿਨ&rsquo ਨਹੀਂ ਆਏ

 

   ਧਨਤੰਤਰ ਬਣ ਚੁੱਕੇ ਪਰਜਾਤੰਤਰ ਦੇ ਇੱਕ ਤੋਂ ਵੱਧ ਇੱਕ ਸਨਸਨੀ ਖੇਜ਼ ਖੁਲਾਸੇ ਸਾਹਮਣੇ ਆ ਰਹੇ ਹਨ। ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਚੋਰ ਕਹਿਣ ਦਾ ਮਾਮਲਾ ਸੁਪਰੀਮ ਕੋਰਟ ਤਕ ਪਹੁੰਚ ਗਿਆ। ਅਨੇਕਾਂ ਭਾਰਤੀ ਸਿਆਸਤ ਦਾਨਾਂ ਦੇ ਚੋਣ ਪ੍ਰਚਾਰ &lsquoਤੇ ਚੋਣ ਕਮਿਸ਼ਨ ਨੇ ਪਾਬੰਦੀਆਂ ਲਾ ਦਿੱਤੀਆਂ ਹਨ। ਪਰ ਜਿਥੋਂ ਤਕ ਪ੍ਰਧਾਨ ਮੰਤਰੀ ਨੂੰ ਚੋਰ ਕਹਿਣ ਦਾ ਮਾਮਲਾ ਇਸ ਸਬੰਧੀ ਇੱਕ ਕਾਂਗਰਸੀ ਸਾਂਸਦ ਨੇ ਹੁਣੇ ਹੁਣੇ ਪ੍ਰੈਸ ਰਲੀਜ਼ ਕਰਕੇ ਨੋਟਬੰਦੀ ਦਾ ਸਭ ਤੋ ਵੱਡਾ ਸਕੈਂਡਲ ਨੰਗਾ ਕੀਤਾ ਹੈ। ਉਸ ਨੇ ਮੀਡੀਏ ਸਾਹਮਣੇ ਜੋ ਬਿਆਨ ਦਿੱਤੇ ਉਹ ਕੁਝ ਇਸ ਪ੍ਰਕਾਰ ਹਨ ਕਿ &lsquo੬ ਨਵੰਬਰ ੨੦੧੬ ਅੱਧੀ ਰਾਤ ਨੂੰ ਮੋਦੀ ਨੇ ਨੋਟਬੰਦੀ ਬਾਰੇ ਐਲਾਨ ਕਰਦਿਆਂ ਕਿਹਾ ਕਿ ਭਾਰਤ ਵਿਚ ਜਿਸ ਕੋਲ ਵੀ ੫੦੦ ਰੁਪਏ ਅਤੇ ੧੦੦੦ ਰੁਪਏ ਦਾ ਨੋਟ ਹੈ ਉਹ ਲੀਗਲ ਟੈਂਡਰ ਨਹੀਂ ਮੰਨਿਆਂ ਜਾਏਗਾਰਿਜ਼ਰਵ ਬੈਂਕ ਨੇ ਇਸ ਸਬੰਧੀ ਕੁਝ ਛੋਟਾਂ ਤਾਂ ਦਿੱਤੀਆਂ ਪਰ ੪੦੦੦ ਤੋਂ ਵੱਧ ਪੈਸਾ ਬੈਂਕ ਤੋਂ ਕਢਵਾਇਆ ਨਹੀਂ ਸੀ ਜਾ ਸਕਦਾ। ਜੇਕਰ ਕਿਸੇ ਨੇ ਵਿਆਹ ਕਰਨਾ ਹੋਵੇ ਤਾਂ ਢਾਈ ਲੱਖ ਤੋਂ ਵੱਧ ਪੈਸਾ ਨਹੀਂ ਸੀ ਕਢਵਾਇਆ ਜਾ ਸਕਦਾ। ਜਿਹਨਾ ਨੇ ਬੈਂਕ ਵਿਚ ਜਾ ਕੇ ਆਪਣੇ ਨੋਟ ਬਦਲਣੇ ਹੋਣ ਜਾਂ ਜਮ੍ਹਾਂ ਕਰਵਾਉਣੇ ਹੋਣ ਤਾਂ ਉਹਨਾ ਨੂੰ ੩੧ ਦਸੰਬਰ ਤਕ ਛੋਟ ਦਿੱਤੀ ਗਈ। ਮੋਦੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਨੋਟਬੰਦੀ ਦਾ ਮਤਲਬ ਅਤੰਕਵਾਦ , ਜਾਅਲੀ ਕਰੰਸੀ, ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨੂੰ ਖਤਮ ਕਰਨਾ ਹੈ। ਪਰ ਆਮ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਇਸ ਦੇ ਮਗਰ ਅਸਲ ਮਕਸਦ ਕੀ ਸੀ&rsquoਇਸ ਸਬੰਧੀ ਕਪਿਲ ਸਿੱਬਲ ਨੇ ਇੱਕ ਟੇਪ ਨੂੰ ਸਬੂਤ ਵਜੋਂ ਪੇਸ਼ ਕਰਦਿਆਂ ਦੱਸਿਆ ਕਿ ਇਸ ਡਰਾਮੇ ਮਗਰ ਮੋਦੀ ਦਾ ਅਸਲ ਮਕਸਦ ਕੀ ਸੀ। ਨੋਟਬੰਦੀ ਨਾਲ ਗਰੀਬ ਵਿਅਕਤੀ ਨੂੰ ਲੁੱਟਿਆ ਗਿਆ ਅਤੇ ਕੁਝ &lsquoਚੌਂਕੀਦਾਰਾਂ&rsquo ਨੇ ਦੇਸ਼ ਨੂੰ ਲੁੱਟਿਆ ਅਤੇ ਆਮ ਆਦਮੀ ਦੀ ਜੇਬ ਕਤਰ ਲਈ ਗਈ।

     ਇਸ ਵਿਚ ਭਾਜਪਾ ਦੇ ਕੁਝ ਵਿਅਕਤੀਆਂ ਦਾ ਪ੍ਰਮੁਖ ਤੌਰ &lsquoਤੇ ਯੋਗਦਾਨ ਸੀ। ਇਹ ਸਾਰਾ ਪੈਸਾ ੩੧ ਦਸੰਬਰ ਤੋਂ ਬਾਅਦ ਹੀ ਬਦਲਿਆ ਗਿਆ। ਇਹ ਉਦੋਂ ਤਕ ਨਹੀਂ ਸੀ ਹੋ ਸਕਣਾ ਜਦ ਤਕ ਕਿ ਬੈਂਕਾਂ ਸਾਥ ਨਾ ਦਿੰਦੀਆਂ। ਇਸ ਤਰਾਂ ਦੀ ਘਪਲੇ ਬਾਜੀ ਲਈ ਪੁਲਿਸ ਅਤੇ ਇੰਟੈਲੀਜੈਂਸ ਦਾ ਸਾਥ ਵੀ ਚਾਹੀਦਾ ਹੁੰਦਾ ਹੈ। ਬੈਂਕ ਮੈਨੇਜਰ, ਸਬੰਧਤ ਅਧਿਕਾਰੀ ਅਤੇ ਰਾਜਨੀਤੀ ਦੇ ਸਿਖਰ &lsquoਤੇ ਬੈਠੇ ਧੁਨੰਤਰਾਂ ਤੋਂ ਵਗੈਰ ਇਹ ਘਪਲੇਬਾਜੀ ਹੋ ਨਹੀਂ ਸੀ ਸਕਣੀ। ਕਪਿਲ ਸਿੱਬਲ ਮੁਤਾਬਕ ਸਬੰਧਤ ਘਪਲੇਬਾਜੀ ਨਾਲ ਸਬੰਧਤ ਟੇਪ ਉਸ ਨੇ ਪਬਲਿਕ ਡੋਮੇਨ ਚੋਂ ਲੱਭ ਕੇ ਡਾਊਨ ਲੋਡ ਕੀਤੀ ਸੀ। ਇਹ ਟੇਪ ਅੱਧੇ ਘੰਟੇ ਦੀ ਹੈ ਪਰ ਸਿੱਬਲ ਨੇ ੧੮ ਮਿੰਟ ਦੀ ਟੇਪ ਜਨਤਕ ਕਰਕੇ ਨੋਟਬੰਦੀ ਮਗਰ ਅਸਲ ਮਕਸਦ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ। ਸਿੱਬਲ ਮੁਤਾਬਕ ਇਸ ਤੋਂ ਵੱਡਾ ਅਪ੍ਰਾਧ ਦੇਸ਼ ਨਾਲ ਕੋਈ ਨਹੀਂ ਕਰ ਸਕਦਾ। ਇਹ ਦੇਸ਼ ਦੀ ਪੂੰਜੀ ਨੂੰ ਚੋਰੀ ਕਰਕੇ ਆਪਣੇ ਸਿਆਸੀ ਦਲ ਨੂੰ ਦੇਣ ਦਾ ਬਹੁਤ ਵੱਡਾ ਅਪ੍ਰਾਧ ਹੈ ਇਸ ਤੋਂ ਵੱਡਾ ਅਪ੍ਰਾਧ ਹੋਰ ਕੋਈ ਨਹੀਂ ਹੋ ਸਕਦਾ। ਸਿੱਬਲ ਨੇ ਮੀਡੀਏ ਨੂੰ ਇਹ ਟੇਪ ਚਲਾ ਕੇ ਵਿਖਾਈ ਅਤੇ ਦੱਸਿਆ ਕਿ ਪੈਸੇ ਦਾ ਇਹ ਅੰਬਾਰ ੩੧ ਦਸੰਬਰ ਤੋਂ ਬਾਅਦ ਹਰਕਤ ਵਿਚ ਆਇਆ ਜਿਸ ਦਾ ਅੱਧ ਡੁਬੱਈ ਵਿਚ ਇਨਵੈਸਟ ਕੀਤਾ ਜਾਣਾ ਸੀ। ਹੁਣ ਸਵਾਲ ਉੱਠਦਾ ਹੈ ਕਿ ਹੁਣ ਚੌਕੀਦਾਰ ਕੌਣ ਹੈ ਅਤੇ ਚੋਰ ਕੌਣ ਹੈ ਗੱਦਾਰ ਕੌਣ ਹੈ ਅਤੇ ਦੇਸ਼ ਭਗਤ ਕੌਣ ਹੈ? ਇਹ ਫੈਸਲਾ ਭਾਰਤ ਦੀ ਜਨਤਾ ਨੂੰ ਕਰਨਾ ਪੈਣਾ ਹੈ। ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਏਨੀ ਵੱਡੀ ਰਕਮ ਦਾ ਘਪਲਾ ਅਗਰ ਅਹਿਮਦਾਬਾਦ ਵਿਚ ਹੁੰਦਾ ਹੈ ਤਾਂ ਹੋਰ ਅਨੇਕਾਂ ਥਾਵਾਂ &lsquoਤੇ ਵੀ ਹੋਇਆ ਹੋਵੇਗਾ। ਹੁਣ ਇਸ ਦੀ ਜਾਂਚ ਕੌਣ ਕਰੇ ? ਚੌਕੀਦਾਰ ਨੇ ਤਾਂ ਇਸ ਦੀ ਜਾਂਚ ਨਹੀਂ ਕਰਨੀ ਫਿਰ ਇਹਨਾ ਚੋਰਾਂ ਨੂੰ ਕੌਣ ਫੜੇਗਾ! ਇਸ ਤਰਾਂ ਦੇ ਦੇਸ਼ ਧ੍ਰੋਹ ਦੇ ਅਪ੍ਰਾਧ ਲਈ ਤਾਂ ਉਮਰ ਕੈਦ ਵੀ ਘੱਟ ਹੈ। ਇਹ ਇੱਕ ਐਸਾ ਅਪ੍ਰਾਧ ਹੈ ਜਿਸ ਨਾਲ ਲੋਕਾਂ ਦਾ ਪੈਸਾ ਬਟੋਰ ਕੇ ਉਹਨਾ ਨੂੰ ਕਤਾਰਾਂ ਵਿਚ ਧੱਕੇ ਖਾਣ ਲਈ ਮਜ਼ਬੂਰ ਕਰ ਦਿੱਤਾ ਜਾਂਦਾ ਹੈ। ਲੋਕਾਂ ਦੀ ਸੱਚੀ ਕਮਾਈ ਦਾ ਪੈਸਾ ਦੱਬ ਲਿਆ ਜਾਵੇ ਜਿਸ ਦਾ ੪੦% ਫਿਰ ਡਕਾਰ ਲਿਆ ਜਾਵੇ। ਇਸ ਸਕੈਂਡਲ ਨੂੰ ਪੂਰਨ ਤੌਰ &lsquoਤੇ ਨੰਗਿਆਂ ਕਰਨ ਲਈ ਸਿੱਬਲ ਨੇ ਮੀਡੀਏ ਦਾ ਸਾਥ ਮੰਗਿਆ ਹੈ। ਉਸ ਨੇ ਕਿਹਾ ਕਿ ਅਗਰ ਮੀਡੀਆ ਇਸ ਸਬੰਧੀ ਹਰਕਤ ਵਿਚ ਨਹੀਂ ਆਉਂਦਾ ਤਾਂ ਇਸ ਦਾ ਮਤਲਬ ਇਹ ਹੀ ਹੈ ਕਿ ਭਾਰਤ ਦਾ ਮੀਡੀਆ ਜਨਤਾ ਨਾਲ ਨਹੀਂ ਹੈ। ਸਬੰਧਤ ਵੈਬਸਾਇਟ ਸਬੰਧੀ ਸਿੱਬਲ ਨੇ ਕਿਹਾ ਕਿ ਇਹ ਟਰਾਈ ਕਲਰ ਨਿਊਜ਼ ਨੈਟ ਵਰਕ ਹੈ (ਟੀ ਐਨ ਐਨ ਡੌਟ ਵਰਲਡ)ਸਿੱਬਲ ਮੁਤਾਬਕ ਭਾਰਤ ਦੀ ਅਜ਼ਾਦੀ ਮਗਰੋਂ ਇਸ ਤਰਾਂ ਦਾ ਘੁਟਾਲਾ ਕਦੀ ਨਹੀਂ ਹੋਇਆ। ਠੀਕ ਇਸ ਤਰਾਂ ਦੇ ਹੀ ਬਿਆਨ ਪ੍ਰਧਾਨ ਮੰਤਰੀ ਮੋਦੀ ਦੇ ਆਪਣੇ ਖੇਮੇ ਚੋਂ ਰਾਜ ਠਾਕਰੇ ਨੇ ਦਿਤੇ ਹਨ ਕਿ ਭਾਰਤ ਨੂੰ ਬਚਾਉਣ ਲਈ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਬਿਸਤਰਾ ਗੋਲ ਹੋਣਾ ਜ਼ਰੂਰੀ ਹੈ।

ਦਿੱਲੀ ਤੋਂ ਅਲਕਾ ਲਾਂਬਾ ਕੀ ਕਹਿੰਦੀ ਹੈ

ਅਲਕਾ ਲਾਂਬਾ ਨੇ ਰੋਹਿਨੀ ਸਿੰਘ ਦੇ &lsquoਵਾਇਰ&rsquo ਨਾਮ ਦੇ ਰਸਾਲੇ ਵਿਚ ਪ੍ਰਕਾਸ਼ਤ ਲੇਖ ਦਾ ਹਵਾਲਾ ਦਿੰਦਿਆਂ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦਾ ਸਨਸਨੀ ਖੇਜ਼ ਖੁਲਾਸਾ ਕੁਝ ਇਸ ਤਰਾਂ ਦਾ ਹੈ ਕਿ ਬੀ ਜੇ ਪੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ &lsquoਜੇ ਸ਼ਾਹ&rsquo ਨੇ ੨੦੦੪ ਵਿਚ &lsquoਸ਼ਾਹ ਟੈਂਪਲ ਇੰਟਰਪਰਾਈਜ਼ ਪ੍ਰਾਈਵੇਟ ਲਿਮਿਟਡ&rsquo ਨਾਮ ਦੀ ਆਪਣੀ ਇੱਕ ਕੰਪਨੀ ਖੋਹਲੀ ਜੋ ਕਿ ੨੦੧੪ ਤਕ ਘਾਟੇ ਵਿਚ ਰਹੀ। ਪਰ ੧੯੧੪ ਵਿਚ ਭਾਜਪਾ ਦੀ ਸਰਕਾਰ ਆਉਂਦਿਆਂ ਹੀ ਇਸ ਕੰਪਨੀ ਨੇ ਕੇਵਲ ਇੱਕ ਸਾਲ ਵਿਚ ਹੀ ੧੬,੦੦੦ ਗੁਣਾ ਮੁਨਾਫਾ ਕਮਾਇਆ ਜੋ ਕੰਪਨੀ ਪੰਜਾਹ ਹਜ਼ਾਰ ਦੇ ਘਾਟੇ ਵਿਚ ਚਲ ਰਹੀ ਸੀ ਉਹ ੨੦੧੫/੧੬ ਵਿਚ ੮੦,੦੦੦ ਕਰੋੜ ਵਾਲੀ ਕੰਪਨੀ ਬਣ ਗਈ, ਜਿਸ ਨੇ ੧੬,੦੦੦ ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਇਹ ਸਭ ਉਸ ਸਮੇਂ ਹੋਇਆ ਜਦੋਂ ਦੇਸ਼ ਭਰ ਦਾ ਵਿਓਪਾਰੀ ਨੋਟ ਬੰਦੀ ਤੋਂ ਬਾਅਦ ਜੀ ਐਸ ਟੀ ਦਾ ਸ਼ਿਕਾਰ ਹੋ ਕੇ ਖੂੰਜੇ ਲੱਗ ਗਿਆ ਸੀ ਪਰ ਭਾਜਪਾ ਦੇ ਪ੍ਰਧਾਨ ਦੇ ਮੁੰਡੇ ਦੀ ਕੰਪਨੀ ਇਸੇ ਸਾਲ ਵਿਚ ੧੬,੦੦੦ ਗੁਣਾ ਮੁਨਾਫੇ ਵਿਚ ਚਲੀ ਗਈ। ਅੱਛੇ ਦਿਨ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਵਰਗੇ ਵਿਅਕਤੀਆਂ ਦੇ ਆਏਇਸ ਕੰਪਨੀ ਵਿਚ ਅਮਿਤ ਸ਼ਾਹ ਦੀ ਪਤਨੀ, ਬੇਟਾ ਅਤੇ ਇੱਕ ਹੋਰ ਰਿਸ਼ਤੇਦਾਰ ਜਤਿੰਦਰ ਡਾਇਰੈਕਟਰ ਹਨਇਸ ਕੰਪਨੀ ਨਾਲ ਮੋਟੇ ਕਰਜ਼ੇ ਦਾ ਪ੍ਰਬੰਧ ਕਰਨ ਵਾਲਾ ਰਾਜੇਸ਼ ਖੰਡਵਾਲਨਾਮ ਦਾ ਵਿਅਕਤੀ ਹੈ ਜਿਸ ਦਾ ਸਬੰਧ ਪਰੀਮਲ ਨਥਵਾਨੀ ਨਾਲ ਹੈ ਜੋ ਕਿ ਬੀ ਜੇ ਪੀ ਦਾ ਸਮਰਥਕ ਅਤੇ ਰਾਜ ਸਭਾ ਦਾ ਸਾਂਸਦ ਹੈ ਅਤੇ ਰੀਲਾਇੰਸ ਇੰਡਸਟਰੀ ਵਿਚ ਬੜੇ ਉੱਚੇ ਪੱਦ &lsquoਤੇ ਹੈ। ਪਰਿਮਿਲ ਨਥਵਾਨੀ ਅਕਸਰ ਹੀ ਮੋਦੀ ਨਾਲ ਸਫਰ ਕਰਦਾ ਦੇਖਿਆ ਜਾਂਦਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਨਥਵਾਨੀ ਦੇ ਸੰਮਦੀ ਰਾਜੇਸ਼ ਖੰਡਵਾਲ ਤੋਂ ੧੬ ਕਰੋੜ ਰੁਪਏ ਦਾ ਕਰਜ਼ਾ ਲੈਣ ਵਾਲੀ ਅਮਿਤ ਸ਼ਾਹ ਦੇ ਬੇਟੇ ਦੀ ਕੰਪਨੀ ਲਗਾਤਾਰ ਘਾਟਾ ਦਿਖਾਂਉਂਦੀ ਹੋਈ ਅਚਾਨਕ ਹੀ ਸੋਲਾਂ ਹਜ਼ਾਰ ਕਰੋੜ ਦੇ ਮੁਨਾਫੇ ਨੂੰ ਕਿਵੇਂ ਪਹੁੰਚੀ। ਇਸੇ ਕੰਪਨੀ ਨੂੰ ਕੇਂਦਰੀ ਮੰਤਰੀ ਪਿਊਸ਼ ਗੋਇਲ ਕੇਂਦਰ ਸਰਕਾਰ ਦੀਆਂ ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਵਲੋਂ ੧੦ ਕਰੋੜ ਦਾ ਕਰਜ਼ਾ ਮੁਹੱਈਆ ਕਰਵਾਉਂਦਾ ਹੈ ਜਦ ਕਿ ਗ਼ੈਰ ਸਿਆਸੀ ਕਿਸੇ ਨੌਜਵਾਨ ਨੂੰ ਇਸ ਤਰਾਂ ਦਾ ਕਰਜ਼ਾ ਮਿਲਣਾ ਅਸੰਭਵ ਹੈ। ਜੈ ਸ਼ਾਹ ਨੇ ਆਪਣਾ ਸੋਲਾਂ ਹਜ਼ਾਰ ਕਰੋੜ ਦਾ ਮੁਨਾਫਾ ਖੇਤੀ ਵਸਤਾਂ ਨਾਲ ਸਬੰਧਤ ਵਿਓਪਾਰ ਵਿਚ ਹੋਇਆ ਦੱਸਿਆ ਹੈ ਜਦ ਕਿ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। ਸੋ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਭਾਜਪਾ ਦੇ ਪ੍ਰਧਾਨ ਦੇ ਪੁੱਤਰ ਜੈ ਸ਼ਾਹ ਦੀ ਮੰਦਰ ਦੇ ਨਾਮ &lsquoਦੀ ਕੰਪਨੀ ਜੋ ਸੰਨ ੨੦੦੪ ਤੋਂ ਅਗਲੇ ਦਸ ਸਾਲ ਘਾਟੇ ਵਿਚ ਜਾਂਦੀ ਰਹੀ ਸੀ ਪਰ ੨੦੧੪ ਵਿਚ ਬੀ ਜੇ ਪੀ ਸਰਕਾਰ ਆਉਣ ਮਗਰੋਂ ਸੋਲਾਂ ਹਜ਼ਾਰ ਗੁਣਾ ਮੁਨਾਫੇ ਵਿਚ ਕਿਵੇਂ ਪਹੁੰਚ ਜਾਂਦੀ ਹੈਪਹਿਲਾਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਸੋਨੀਆਂ ਦੇ ਦਾਮਾਦ ਵਾਡਰਾ ਦੀ ਕਮਾਈ ਬਾਰੇ ਗੱਲ ਚਲਦੀ ਸੀ ਹੁਣ ਬੀ ਜੇ ਪੀ ਦੀ ਸਰਕਾਰ ਹੈ ਤਾਂ ਬੀ ਜੇ ਪੀ ਪ੍ਰਧਾਨ ਦੇ ਬੇਟੇ ਦੀ ਅੰਨ੍ਹੀ ਕਮਾਈ ਦੇ ਚਰਚੇ ਹਨ। ਸਰਕਾਰੀ ਜਵਾਈਆਂ ਅਤੇ ਪੁੱਤਰਾਂ ਦੇ ਕੌਡੀਆਂ ਤੋਂ ਕਰੋੜਾਂ ਤਕ ਪਹੁੰਚਣ ਦੀਆਂ ਅਨੇਕਾਂ ਕਹਾਣੀਆਂ ਹਨ। ਇਸੇ ਤਰਾਂ ਹੀ ਪਹਿਲਾਂ ਕਾਂਗਰਸ ਸਾਂਸਦ ਪੀ ਚਿਦੰਬਰਮ ਦੇ ਬੇਟੇ ਦੀਆਂ ਸੁਰਖੀਆਂ ਪੜ੍ਹਨ ਸੁਣਨ ਵਿਚ ਆਈਆਂ ਸਨ। ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਹੋਰ ਰਿਸ਼ਤੇਦਾਰਾਂ ਨੇ ਅਕਾਲੀ ਵਜਾਰਤ ਵੇਲੇ ਖੂਬ ਹੱਥ ਰੰਗੇ। ਸੱਚੀ ਗੱਲ ਤਾਂ ਇਹ ਹੀ ਹੈ ਕਿ ਵਾੜ ਖੇਤ ਨੂੰ ਖਾ ਰਹੀ ਹੈ ਅਤੇ ਦੇਸ਼ ਭਗਤੀ ਅਤੇ ਪਹਿਰੇਦਾਰੀ ਦੀਆਂ ਗੱਲਾਂ ਕਰਨ ਵਾਲੇ ਹੀ ਦੇਸ਼ ਨੂੰ ਲੁੱਟਣ ਵਾਲੇ ਵੱਡੇ ਚੋਰ ਹਨ।

ਨੈਸ਼ਨਲ ਦਸਤਕ ਵਲੋਂ ਸਿਓਮ ਸ਼ੰਕਰ ਦੇ ਹਵਾਲੇ ਨਾਲ ਵੱਡਾ ਧਮਾਕਾ

ਇਹ ਖੁਲਾਸਾ ਇਕ ੨੦ ਸਾਲ ਦੇ ਨੌਜਵਾਨ ਦਾ ਜੋ ਕਿ ਅਮਰੀਕਾ ਵਿਚ ਇਕਨਾਮਿਕਸ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਫਿਰ ਉਹ ਪ੍ਰਧਾਨ ਮੰਤਰੀ ਮੋਦੀ ਤੋਂ ਪ੍ਰਭਾਵਤ ਹੋ ਕੇ ਬੀ ਜੇ ਪੀ ਵਿਚ ਸ਼ਾਮਲ ਹੋ ਗਿਆ ਪਰ ਬੀ ਜੇ ਪੀ ਦਾ ਅਸਲ ਚਿਹਰਾ ਦੇਖ ਕੇ ਉਸ ਚਿਹਰੇ ਨੂੰ ਜਨਤਾ ਸਾਹਮਣੇ ਨੰਗਿਆਂ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ। ਇਹ ਲੜਕਾ ਕਾਂਗਰਸ ਦੀਆਂ ਨਾਕਾਮੀਆਂ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮਾ ਤੋਂ ਦੁਖੀ ਹੋ ਕੇ ਸੰਨ ੨੦੧੩ ਵਿਚ ਅਮਰੀਕਾ ਵਿਚ ਬੈਠਾ ਹੀ ਮੋਦੀ ਲਹਿਰ ਤੋਂ ਪ੍ਰਭਾਵਤ ਹੋ ਕੇ ਬੀ ਜੇ ਪੀ ਵਿਚ ਸ਼ਾਮਲ ਹੋ ਜਾਂਦਾ ਹੈ। ੨੦੧੬ ਅਤੇ ੨੦੧੭ ਵਿਚ ਇਹ ਲੜਕਾ ਮਨੀਪੁਰ ਤਿਰਪੁਰਾ ਦੀਆਂ ਚੋਣਾਂ ਵਿਚ ਜਾ ਕੇ ਭਾਗ ਲੈਂਦਾ ਹੈਪਰ ਫਿਰ ਉਸ ਨੇ ਪਾਰਟੀ ਦਾ ਅਸਲ ਚੇਹਰਾ ਦੇਖਿਆਦੇਖਿਆ ਗਿਆ ਕਿ ਬੀ ਜੇ ਪੀ ਹੁਣ ਗ੍ਰਾਮ ਯੋਜਨਾ ਜਾਂ ਮੇਕ ਇਨ ਇੰਡੀਆ ਵਰਗੀਆਂ ਵਿਕਾਸ ਯੋਜਨਾਵਾਂ ਦੀ ਗੱਲ ਨਹੀਂ ਕਰਦੀ। ਹੁਣ ਸਿਰਫ ਇਹ ਗੱਲ ਕੀਤੀ ਜਾ ਰਹੀ ਹੈ ਕਿ ਅਗਰ ਹਿੰਦੂਆਂ ਨੂੰ ਬਚਾਉਣ ਹੈ ਤਾਂ ਮੋਦੀ ਨੂੰ ਵੋਟ ਦਿਓ ਜਾਂ ਜੋ ਮੋਦੀ ਦੇ ਖਿਲਾਫ ਬੋਲ ਰਿਹਾ ਹੈ ਉਹ ਰਾਸ਼ਟਰ ਵਿਰੋਧੀ ਹੈ। ਇਸ ਲੜਕੇ ਨੇ ਬੀ ਜੇ ਪੀ &lsquoਤੇ ਤਿੰਨ ਵੱਡੇ ਇਲਜ਼ਾਮ ਲਗਾਏ ਹਨ ਜਿਵੇਂ ਕਿ ਝੂਠੀਆਂ ਖਬਰਾਂ, ਝੂਠਾ ਪ੍ਰਚਾਰ (ਪ੍ਰਾਪੇਗੰਡਾ) ਅਤੇ ਧਰੁਵੀ ਕਰਨ (ਪੋਲਰਾਈਜੇਸ਼ਨ) ਜਿਹਨਾ ਕਾਰਨ ਉਸ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਦਸਿਆ ਗਿਆ ਕਿ ਝੂਠੀਆਂ ਖਬਰਾਂ ਜਾਂ ਮੁਸਲਮਾਨਾ ਖਿਲਾਫ ਪ੍ਰਚਾਰ ਕਦੀ ਵੀ ਅਫੀਸ਼ੀਅਲ ਸਰੋਤਾਂ ਤੋਂ ਨਹੀਂ ਆਉਂਦਾ ਸਗੋਂ ਬੀ ਜੇ ਪੀ ਪੱਖੀ ਸੋਸ਼ਲ ਸਾਈਟਾਂ ਦੇ ਸਰੋਤਾਂ ਤੋਂ ਆਉਂਦਾ ਅਤੇ ਅੱਜ ਦੀ ਤਾਰੀਖ ਵਿਚ ਇਹ ਝੂਠ ਅਤੇ ਫਿਰਕੂ ਪ੍ਰਚਾਰ ਖਤਰਨਾਕ ਤਰੀਕੇ ਨਾਲ ਜਾਰੀ ਹੈਐਸੇ ਵੀਡੀਓ ਪ੍ਰਚਾਰੇ ਜਾ ਰਹੇ ਹਨ ਕਿ ਮੁਸਲਮਾਨਾ ਨੇ ਹਿੰਦੂਆਂ ਨੂੰ ਮਾਰਿਆ ਅਤੇ ਫਿਰ ਖੋਜ ਕਰਨ ਤੇ ਪਤਾ ਲੱਗਦਾ ਹੈ ਕਿ ਇਹ ਵੀਡੀਓ ਤਾਂ ਸਊਦੀਆ ਅਰੇਬੀਆ ਨਾਲ ਸਬੰਧਤ ਹੈ। ਇਹੋ ਜਹੇ ਪ੍ਰਚਾਰ ਦਾ ਕਈ ਵਾਰ ਤਤਕਾਲੀ ਪ੍ਰਭਾਵ ਤਾਂ ਦੇਖਣ ਨੂੰ ਨਹੀਂ ਮਿਲਦਾ ਪਰ ਇਹ ਪ੍ਰਚਾਰ ਲੋਕਾਂ ਦੇ ਦਿਲ ਦਿਮਾਗਾਂ ਵਿਚ ਘਰ ਕਰਨ ਲੱਗਦਾ ਹੈ ਅਤੇ ਫਿਰ ਪ੍ਰਤੀਕਰਮ ਹੋਣ ਲੱਗਦੇ ਹਨ। ਕਾਂਗਰਸ ਦੇ ਸਮੇਂ ਤਾਂ ਫਿਰ ਵੀ ਗੱਲ ਵਿਕਾਸ ਅਤੇ ਯੋਜਨਾਵਾਂ ਦੀ ਹੁੰਦੀ ਸੀ ਪਰ ਹੁਣ ਹਿੰਦੂ ਮੁਸਲਮਾਨ ਜਾਂ ਪਾਕਿਸਤਾਨ ਸਬੰਧੀ ਗੱਲਾਂ ਹੁੰਦੀਆਂ ਹਨ। ਪੁਲਵਾਮਾ ਵਰਗੀਆਂ ਘਟਨਾਵਾਂ ਨੂੰ ਬੀ ਜੇ ਪੀ ਦੇ ਪੱਖ ਵਿਚ ਭੁਗਤਾਇਆ ਜਾ ਰਿਹਾ ਹੈ। ਬੇਸ਼ਕ ਬੀ ਜੇ ਪੀ ਆਪਣੇ ਵਲੋਂ ਹਿੰਸਾ ਨਾ ਵੀ ਚਹੁੰਦੀ ਹੋਵੇ ਪਰ ਚੋਣਾ ਜਿੱਤਣ ਲਈ ਜੋ ਮਹੌਲ ਬਣਾਇਆ ਜਾ ਰਿਹਾ ਹੈ ਉਸ ਦੇ ਨਤੀਜੇ ਫਿਰਕੂ ਜ਼ਹਿਰ ਵਾਲੇ ਹਿੰਸਕ ਹੋਣਗੇਲੋਕਾਂ ਦੇ ਦਿਲਾਂ ਵਿਚ ਇੱਕ ਜਾਅਲੀ ਰਾਸ਼ਟਰਵਾਦ ਵਾੜਿਆ ਜਾ ਰਿਹਾ ਹੈ ਕਿ ਅਗਰ ਦੇਸ਼ ਨੂੰ ਬਚਾਉਣਾ ਹੈ ਤਾਂ ਮੋਦੀ ਨੂੰ ਹੀ ਵੋਟ ਦੇਣੀ ਹੋਵੇਗੀ। ਇਸ ਤਰਾਂ ਦੇ ਪ੍ਰਚਾਰ ਤੋਂ ਲੋਕ ਬੁਰੀ ਤਰਾਂ ਪ੍ਰਭਾਵਤ ਹੋ ਜਾਂਦੇ ਹਨ ਅਤੇ ਫਿਰ ਗਊ ਮਾਸ ਦੇ ਮਾਮਲੇ ਵਿਚ ਮਾਰ ਕੁਟਾਈ ਅਤੇ ਕਤਲ ਹੋ ਜਾਂਦੇ ਹਨ, ਦਲਿਤ ਅੱਤਿਆਚਾਰ (ਲਿੰਚਿੰਗ) ਹੋ ਜਾਂਦੇ ਹਨ। ਬੇਸ਼ੱਕ ਪਾਰਟੀ ਹਾਈਕਮਾਂਡ ਵਲੋਂ ਇਸ ਤਰਾਂ ਦੇ ਕੋਈ ਆਦੇਸ਼ ਨਹੀਂ ਆਉਂਦਾ ਪਰ ਜੋ ਵਾਤਾਵਰਣ ਬਣਾਇਆ ਜਾ ਰਿਹਾ ਹੈ ਅਤੇ ਪ੍ਰਾਪੇਗੰਡਾ ਹੋ ਰਿਹਾ ਹੈ ਉਸ ਦੇ ਨਤੀਜੇ ਵਜੋਂ ਤਾਂ ਇਹ ਸਭ ਹੋਏਗਾ ਹੀ। ਇਸ ਦੀ ਜ਼ਿੰਮੇਵਾਰੀ ਬੀ ਜੇ ਪੀ ਨੂੰ ਲੈਣੀ ਪਏਗੀ ਕਿ ਇਸ ਜ਼ਹਿਰੀਲੇ ਪ੍ਰਚਾਰ ਨੂੰ ਕਿਵੇਂ ਰੋਕਿਆ ਜਾਵੇ ਪਰ ਗੱਲ ੳਲਟੀ ਹੈ ਕਿ ਇੱਕ ਸਾਊਥ ਇੰਡੀਆ ਦੇ ਵਿਅਕਤੀ &lsquoਤੇ ਜਦੋਂ ਭਾਜਪਾ ਦੇ ਹਿੱਤਾਂ ਲਈ ਝੂਠੀਆਂ ਖਬਰਾਂ ਫੈਲਾਉਣ ਦਾ ਦੋਸ਼ ਲੱਗਿਆ ਤਾਂ ਬੀ ਜੇ ਪੀ ਨੇ ਉਸ ਨੂੰ ਬਚਾਉਣ ਲਈ ਉਸ ਦੇ ਹੱਕ ਵਿਚ ਬਿਆਨ ਬਾਜ਼ੀ ਕੀਤੀ ਜਦ ਕਿ ਉਸ &lsquoਤੇ ਫਿਰਕੂ ਜ਼ਹਿਰ ਫੈਲਾਉਣ ਦਾ ਦੋਸ਼ ਸੀ। ਸੋ ਜੇ ਅਜੇਹੇ ਕੇਸਾਂ ਦੇ ਅਦਾਲਤ ਵਿਚ ਜਾਣ ਤੋਂ ਪਹਿਲਾਂ ਹੀ ਬੀ ਜੇ ਪੀ ਵਲੋਂ ਦੋਸ਼ੀਆਂ ਦੀ ਹਿਮਾਇਤ ਕੀਤੀ ਜਾ ਰਹੀ ਹੋਵੇ ਤਾਂ ਉਸ ਦਾ ਕੀ ਮਤਲਬ ਲਿਆ ਜਾਏਗਾ। ਇਹ ਵੀ ਦੋਸ਼ ਲਾਇਆ ਗਿਆ ਕਿ ਬੀ ਜੇ ਪੀ ਵਲੋਂ ਤਾਂ ਸੀ ਬੀ ਆਈ ਅਤੇ ਏ ਡੀ ਦੀ ਵੀ ਦੁਰਵਰਤੋਂ ਕੀਤੀ ਜਾ ਰਹੀ ਹੈ। ਭਾਵੇਂ ਇਸ ਤਰਾਂ ਪਹਿਲੀਆਂ ਸਰਕਾਰਾਂ ਵਾਰ ਵੀ ਹੋਇਆ ਕਿ ਸਮੇਂ ਸਮੇਂ ਉਹਨਾ ਨੇ ਇਹਨਾ ਸਰਕਾਰੀ ਤੰਤਰਾਂ ਦਾ ਆਪਣੀ ਰਾਜਨੀਤੀ ਲਈ ਫਾਇਦਾ ਲਿਆ ਪਰ ਹੁਣ ਤਾਂ ਦਹਿਸ਼ਤ ਦਾ ਮਹੌਲ ਹੈ ਕਿ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਣ ਤੋਂ ਲੋਕ ਡਰ ਰਹੇ ਹਨ।

    ੨੦੧੯ ਦੀਆਂ ਚੋਣਾ ਸਬੰਧੀ ਇਹ ਇਮਕਾਨ ਆ ਰਹੇ ਹਨ ਕਿ ਇਸ ਚੋਣ ਵਿਚ ਖੇਤਰੀ ਦਲਾਂ ਦਾ ਪ੍ਰਭਾਵ ਖਾਸਾ ਰਹੇਗਾ। ਯੂ ਪੀ ਵਰਗੇ ਪ੍ਰਮੁਖ ਭਾਜਪਾਈ ਪ੍ਰਦੇਸ਼ ਵਿਚ ਜਿਥੇ ਕਿ ਦਲਿਤ ਦਲ (ਬਸਪਾ ਅਤੇ ਐਸ ਪੀ) ਬੀ ਜੇ ਪੀ ਦੇ ਖਿਲਾਫ ਸੰਗਠਿਤ ਹੋ ਰਹੇ ਹਨ ਉਥੇ ਭਾਜਪਾ ਦੇ ਭਵਿੱਖ &lsquoਤੇ ਦੇਸ਼ ਭਗਤੀ ਦਾ ਝੂਠਾ ਨਾਅਰਾ ਲਾ ਕੇ ਚੋਣਾ ਜਿੱਤਣ ਲਈ ਕਿਸ ਪੱਧਰ ਤਕ ਡਿੱਗ ਸਕਦੀ ਹੈ।