image caption:

ਵਿਰਾਟ ਕੋਹਲੀ ਨੇ ਆਪਣੇ ਨਾਂ ਕੀਤਾ IPL ਦਾ ਇੱਕ ਹੋਰ ਰਿਕਾਰਡ

 ਬੀਤੇ ਦਿਨੀਂ ਬੈਂਗਲੁਰੂ ਅਤੇ ਹੈਦਰਾਬਾਦ ਵਿਚਾਲੇ ਹੋਏ ਮੁਕਾਬਲੇ ਵਿੱਚ ਬੈਂਗਲੁਰੂ ਦੀ ਟੀਮ ਦੇ ਕਪਤਾਨ ਵਿਰਾਟ ਕੋਹਲੀ IPL ਵਿੱਚ ਆਪਣੀਆਂ 4000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਕਪਤਾਨ ਬਣ ਗਏ ਹਨ। ਸ਼ਨੀਵਾਰ ਨੂੰ ਖੇਡੇ ਗਏ ਮੁਕਾਬਲੇ ਵਿੱਚ ਕੋਹਲੀ ਨੇ ਹੈਦਰਾਬਾਦ ਦੇ ਖਿਲਾਫ ਚੌਕਾ ਲਗਾਉਂਦੇ ਹੀ ਇਹ ਰਿਕਾਰਡ ਆਪਣੇ ਨਾਂ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੇੱਨਈ ਦੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ IPL ਵਿੱਚ ਆਪਣੀਆਂ 4000 ਦੌੜਾਂ ਪੂਰੀਆਂ ਕੀਤੀਆਂ ਸਨ, ਪਰ ਹੁਣ ਵਿਰਾਟ ਕੋਹਲੀ ਨੇ ਮਹਿੰਦਰ ਸਿੰਘ ਧੋਨੀ ਦੀ ਬਰਾਬਰੀ ਕਰ ਲਈ ਹੈ।

ਤੁਹਾਨੂੰ ਦੱਸ ਦੇਈਏ ਕਿ IPL ਦੇ ਇਸ ਸੀਜ਼ਨ ਵਿੱਚ ਮਹਿੰਦਰ ਸਿੰਘ ਧੋਨੀ ਨੇ ਬਤੌਰ ਕਪਤਾਨ 4084 ਦੌੜਾਂ ਬਣਾਈਆਂ ਹਨ। ਜਦਕਿ ਹੁਣ ਵਿਰਾਟ ਕੋਹਲੀ ਵੀ ਬਤੌਰ ਕਪਤਾਨ 4010 ਦੌੜਾਂ ਬਣਾ ਕੇ ਇਸ ਕਤਾਰ ਵਿੱਚ ਸ਼ਾਮਿਲ ਹੋ ਗਏ ਹਨ। ਜਿਵੇ ਕਿ ਸਭ ਨੂੰ ਪਤਾ ਹੈ ਕਿ ਕੋਹਲੀ ਨੇ IPL ਦੇ 177 ਮੈਚਾਂ ਦੀਆਂ 169 ਪਾਰੀਆਂ ਖੇਡ ਕੇ ਉਨ੍ਹਾਂ ਵਿੱਚ 5 ਸੈਂਕੜੇ ਅਤੇ 36 ਅਰਧ ਸੈਂਕੜੇ ਲਗਾ ਕੇ 5412 ਦੌੜਾਂ ਬਣਾਈਆਂ ਹਨ। ਜਦਕਿ ਧੋਨੀ ਦੇ ਨਾਂ 4374 ਦੌੜਾਂ ਦਰਜ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਪਤਾਨ ਕੋਹਲੀ ਨੇ ਇੱਕ ਅਜਿਹਾ ਰਿਕਾਰਡ ਆਪਣੇ ਨਾਮ ਕੀਤਾ ਸੀ, ਜਿਸ ਵਿੱਚ ਵਿਰਾਟ ਕੋਹਲੀ ਭਾਰਤੀ ਕ੍ਰਿਕਟ ਵਿੱਚ ਅਜਿਹੇ ਪਹਿਲੇ ਬੱਲੇਬਾਜ਼ ਬਣ ਗਏ ਸਨ, ਜਿਨ੍ਹਾਂ ਨੇ ਸਭ ਤੋਂ ਛੋਟੇ ਫਾਰਮੇਟ ਟੀ20 ਵਿੱਚ 8000 ਦੌੜਾਂ ਪੂਰੀਆਂ ਕਰ ਲਈਆਂ ਸਨ। ਬੈਂਗਲੁਰੂ ਦੀ ਟੀਮ ਦੀ ਅਗਵਾਈ ਕਰ ਰਹੇ ਭਾਰਤੀ ਕਪਤਾਨ ਨੇ ਕੋਲਕਾਤਾ ਨਾਈਟ ਰਾਈਡਰਸ ਦੇ ਖਿਲਾਫ਼ 84 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ IPL ਵਿੱਚ ਆਪਣੀਆਂ ਦੌੜਾਂ ਦੀ ਗਿਣਤੀ 5110 ਕਰ ਲਈ ਸੀ, ਜੋ ਕਿ ਹੁਣ ਤੱਕ ਕਿਸੇ ਵੀ ਬੱਲੇਬਾਜ਼ ਨਾ ਨਹੀਂ ਕੀਤੀ ਸੀ।