image caption: ਤਸਵੀਰ: ਫੰਡ ਰੇਜ਼ਿੰਗ ਪਾਰਟੀ ਵਿੱਚ ਖੱਬੇ ਤੋਂ ਜੋਗਾ ਸਿੰਘ ਨਾਗਰਾ, ਮਿ: ਸਿੰਘ, ਸ: ਹਰਭਜਨ ਸਿੰਘ ਵਿਰਕ ਪਲਾਹੀ, ਸ: ਸੁਰਜੀਤ ਸਿੰਘ, ਸ: ਰਾਜਿੰਦਰ ਸਿੰਘ ਪੁਰੇਵਾਲ, ਐਮ ਪੀ ਮਾਰਗ੍ਰੇਟ ਬੈਕਿਟ, ਪੁਲੀਸ ਕਮਿਸ਼ਨਰ ਸ: ਹਰਦਿਆਲ ਸਿੰਘ ਢੀਂਡਸਾ, ਸ: ਰਘਬੀਰ ਸਿੰਘ, ਸ: ਗੁਰਪਾਲ ਸਿੰਘ, ਸ: ਸਤਨਾਮ ਸਿੰਘ ਅਤੇ ਸ: ਤਜਿੰਦਰ ਸਿੰਘ

ਅਜੋਕੇ ਇਤਿਹਾਸਕਾਰਾਂ ਦੇ ਕੌਤਕ

ਲੇਖਕ - ਸਰਵਜੀਤ ਸਿੰਘ ਯੂ ਐਸ ਏ

 

    ਡਾ. ਸੁਖਦਿਆਲ ਸਿੰਘ ਦੀ ਕਿਤਾਬ, &ldquoਜੀਵਨ ਇਤਿਹਾਸ ਗੁਰੂ ਨਾਨਕ ਸਾਹਿਬ&rdquo, ਪੜ੍ਹ ਰਿਹਾ ਸੀ ਜਿਸ ਵਿਚ ਲੇਖਕ ਨੇ ਅਖੌਤੀ ਬਾਲੇ ਵਾਲੀ ਜਨਮਸਾਖੀ, ਜੋ ਕਿ ਹੰਦਾਲੀਆਂ ਵੱਲੋਂ 1658 : ਵਿੱਚ ਲਿਖਵਾਈ ਗਈ ਸੀ, ਨੂੰ 1540 : ਦੀ ਸਾਬਿਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ ਹੈ। &ldquoਭਾਈ ਬਾਲੇ ਵਾਲੀ ਜਨਮਸਾਖੀ ਸਿੱਖ ਇਤਿਹਾਸ ਦੀ ਉਹ ਪਹਿਲੀ ਲਿਖਤ ਹੈ ਜਿਸ ਨੂੰ ਗੁਰੂ ਅੰਗਦ ਦੇਵ ਜੀ ਨੇ 1540 : ਵਿੱਚ ਆਪਣੀ ਹਜ਼ੂਰੀ ਵਿੱਚ ਅਤੇ ਆਪਣੇ ਆਦੇਸ਼ਾਂ ਅਨੁਸਾਰ ਭਾਈ ਬਾਲੇ ਪਾਸੋਂ ਸੁਣ ਕੇ ਅਤੇ ਭਾਈ ਪੈੜਾ ਜੀ ਪਾਸੋਂ ਲਿਖਵਾ ਕੇ ਤਿਆਰ ਕਰਵਾਇਆ&rdquo। (ਪੰਨਾ 61)

ਡਾ. ਸੁਖਦਿਆਲ ਸਿੰਘ ਨੇ ਸੰਕੇਤਕ ਤੌਰ ਤੇ ਜੋ ਮੂਲ ਪਾਠ ਦਿੱਤਾ ਹੈ ਉਹ ਡਾ ਸੁਰਿੰਦਰ ਸਿੰਘ ਕੋਹਲੀ ਦੀ ਕਿਤਾਬ ਤੋਂ ਲਿਆ ਗਿਆ ਹੈ। ਜਿਸ ਬਾਰੇ ਡਾ ਕੋਹਲੀ ਆਪ ਲਿਖਦਾ ਹੈ ਕਿ ਮੇਰਾ ਸਰੋਤ ਖਰੜਾ ਨੰਬਰ 863 ਹੈ। ਡਾ ਕੋਹਲੀ ਵੱਲੋਂ ਦਿੱਤਾ ਗਿਆ ਮੂਲ ਪਾਠ, ਸ਼ੁਧ ਪਾਠ ਨਹੀ ਹੈ । ਡਾ ਗੁਰਬਚਨ ਕੌਰ ਵਲੋ ਦਿੱਤਾ ਗਿਆ ਮੂਲ ਪਾਠ, ਜੋ 1715 ਬਿਕ੍ਰਮੀ (1658 :) ਵਾਲੀ ਅਸਲ ਲਿਖਤ ਤੋਂ ਉਤਾਰਾ ਕੀਤਾ ਹੋਇਆ ਹੈ, ਸ਼ੁਧ ਪਾਠ ਹੈ। ਸੁਰਿੰਦਰ ਸਿੰਘ ਕੋਹਲੀ ਵੱਲੋਂ ਦਿੱਤਾ ਗਿਆ ਪਾਠ ਅਸ਼ੁੱਧ ਹੈ। ਇਸ ਵਿਚ 1582 ਬਿਕ੍ਰਮੀ ਨੂੰ 1592 ਬਿਕ੍ਰਮੀ ਕਰ ਦਿੱਤਾ ਗਿਆ ਹੈ ਅਤੇ ਅਸਲ ਲਿਖਤ ਦੀਆਂ ਕੁਝ ਸਾਖੀਆਂ ਨੂੰ ਨਹੀਂ ਛਾਪਿਆ ਗਿਆ। ਇਹ ਖਰੜਾ (ਨੰ: 863) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਪਿਆ ਹੈ। 

&ldquoਅਗੈ ਵੇਖੇ ਕਿਆ, ਗੁਰੂ ਅੰਗਦ ਜੀ ਵਾਣ ਵਟਦਾ ਬੈਠਾ ਹੈ। ਤਾਂ ਬਾਲੇ ਸੰਧੂ ਜਾਇ ਮਥਾ ਟੇਕਿਆ। ਤਾਂ ਅਗੋਂ ਗੁਰੂ ਅੰਗਦ ਆਖਿਆ, ਆਓ ਭਾਈ ਸਤਿ ਕਰਤਾਰ। ਬੈਠੀਏ ਜੀ। ਗੁਰੂ ਅੰਗਦ ਰਸੇ ਵਟਣੋਂ ਰਹਿ ਗਿਆ। ਬਾਲੇ ਨੂੰ ਪੁਛਣਿ ਲਗਾ, ਭਾਈ ਸਿਖਾਂ ਕਿਥੋਂ ਆਇਆ। ਕਿਉਂ ਕਰ ਆਵਣਾ ਹੋਇਆ। ਅਰ ਕਵਣ ਹੋਂਦੇ ਹੋਂ। ਬਾਲੇ ਸੰਧੂ ਹਥਿ ਜੋੜ ਕਰਿ ਅਰਦਾਸਿ ਕੀਤੀ: ਜੀ ਗੁਰੂ ਜੀ ਜਟੇਟਾ ਹੁੰਦਾ ਹਾਂ। ਗੋਤ੍ਰ ਸੰਧੂ। ਬਾਲਾ ਨਾਉਂ ਹੈ।...ਫਿਰ ਗੁਰੂ ਅੰਗਦ ਪੁਛਿਆ: ਭਾਈ ਬਾਲਾ ਤੁਹਿ ਗੁਰੂ ਨਾਨਕ ਡਿਠਾ ਸੀ? ਫਿਰ ਬਾਲੇ ਕਹਿਆ, ਜੀ ਮੈਥੋਂ ਤ੍ਰੈ ਵਰ੍ਹੇ ਗੁਰੂ ਨਾਨਕ ਜੀ ਵੱਡਾ ਸੀ।...ਇਤਨੀ ਮੈਂ ਸੁਣਦਾ ਸੀ ਅਤੇ ਜੀ ਹੋਰ ਭੀ ਸੁਣੀਦੀ ਸੀ ਜੋ ਮਹਿਤੇ ਕਾਲੂੰ ਤਿਤੇ ਸਮੇਂ ਜਨਮ ਪਤ੍ਰੀ ਲਿਖਾਈ ਸੰਮਤ 1592 ਬਿ. (1535 .) ਮਿਤੀ ਵੈਸਾਖ ਸੁਦੀ ਪੰਚਮੀ। ਫਿਰਿ ਗੁਰੂ ਅੰਗਦ ਕਹਿਆ, ਭਾਈ ਬਾਲਾ ਕਿਵੇਂ ਜਨਮ ਪਤ੍ਰੀ ਭੀ ਹਥਿ ਆਵੇ&rdquo। (ਪੰਨਾ 48) ਅਸਲ ਲਿਖਤ ਵਿਚ ਤਾਂ ਜਨਮ ਪਤ੍ਰੀ ਲਿਖਣ ਦਾ ਸਾਲ 1582 ਬਿਕ੍ਰਮੀ ਹੈ। ਡਾ ਸੁਖਦਿਆਲ ਸਿੰਘ ਨੇ ਬਾਲੇ ਵਾਲੀ ਜਨਮਸਾਖੀ ਦੀ ਅਲੋਚਨਾ ਕਰਨ ਵਾਲਿਆਂ ਲਈ ਬਹੁਤ ਹੀ ਹਲਕੇ ਪੱਧਰ ਦੀ ਭਾਸ਼ਾ (ਬੇਸ਼ਰਮ ਅਤੇ ਸ਼ਰਾਰਤੀ) ਦਾ ਪ੍ਰਯੋਗ ਕੀਤਾ ਹੈ।

ਚਲੋ! ਸਾਡੇ ਵਰਗਿਆਂ ਲਈ ਤਾ ਇਹ ਪੜ੍ਹੇ ਲਿਖੇ ਵਿਦਵਾਨ, ਖਾਸ ਤੌਰ ਤੇ ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨ ਅਕਸਰ ਹੀ ਅਜੇਹੇ ਸ਼ਬਦ ਵਰਤ ਦੇ ਰਹਿੰਦੇ ਹਨ। ਪਰ ਡਾ ਸੁਖਦਿਆਲ ਸਿੰਘ ਨੇ ਤਾਂ ਸ. ਕਰਮ ਸਿੰਘ ਹਿਸਟੋਰੀਅਨ ਅਤੇ ਰਤਨ ਸਿੰਘ ਭੰਗੂ ਨੂੰ ਵੀ ਨਹੀ ਬਖ਼ਸ਼ਿਆ। ਇਨ੍ਹਾਂ ਬਾਰੇ ਲਿਖਦੇ ਹਨ, &ldquoਕਰਮ ਸਿੰਘ ਹਿਸਟੋਰੀਅਨ ਨਾਂ ਦੇ ਸਿੱਖ ਸਕਾਲਰ ਨੇ ਤਾਂ ਭਾਈ ਬਾਲੇ ਨੂੰ ਰੱਦ ਕਰਨ ਲਈ ਭਾਂਤ-ਭਾਂਤ ਦੇ ਦ੍ਰਿਸ਼ਟਾਂਤ ਦੇ ਕੇ ਅਨੇਕਾਂ ਪੰਨੇ ਕਾਲੇ ਕਰ ਰੱਖੇ ਹਨ।...ਇਹ ਤਾਂ ਸ਼ੁਕਰ ਕਰੋ ਕਿ ਛੇਤੀ ਹੀ 1920 ਵਿਚ ਅਕਾਲੀ ਲਹਿਰ ਚੱਲ ਪਈ ਨਹੀਂ ਤਾਂ ਸਾਡੇ ਸਿੱਖ ਸਕਾਲਰਾਂ ਕਰਮ ਸਿੰਘ ਹਿਸਟੋਰੀਅਨ ਅਤੇ ਰਤਨ ਸਿੰਘ ਭੰਗੂ ਜੈਸਿਆਂ ਨੇ ਤਾਂ ਸਾਡੇ ਸਿੱਖ ਇਤਿਹਾਸ ਦੀ ਰੂਪ ਰੇਖਾ ਹੀ ਬਿਗਾੜ ਦੇਣੀ ਸੀ&rdquo। (ਪੰਨਾ 56)

&ldquoਉਸ ਤੋਂ ਬਾਅਦ ਬੀਹਵੀਂ ਸਦੀ ਦੇ ਆਰੰਭ ਵਿੱਚ ਕਰਮ ਸਿੰਘ ਹਿਸਟੋਰੀਅਨ ਨੇ ਇਸ ਵਾਦ-ਵਿਵਾਦ ਨੂੰ ਚੁੱਕ ਲਿਆ ਸੀ। ਉਸ ਨੇ 1920ਵਿਆਂ ਵਿਚ ਇਕ ਕਿਤਾਬ ਲਿਖ ਮਾਰੀ &lsquoਕੱਤਕ ਕਿ ਵਿਸਾਖ&rsquo। ਇਸ ਵਿਚ ਉਸ ਨੇ ਭਾਈ ਬਾਲੇ ਬਾਰੇ, ਬਾਲੇ ਵਾਲੀ ਜਨਮਸਾਖੀ ਬਾਰੇ, ਕੱਤਕ ਦੀ ਪੂਰਨਮਾਸ਼ੀ ਬਾਰੇ ਆਪਣੇ ਦਿਲ ਦੀ ਪੂਰੀ ਭੜਾਸ ਕੱਢੀ ਹੈ&rdquo। (ਪੰਨਾ 120)

ਦੂਜੇ ਪਾਸੇ ਡਾ ਸੁਖਦਿਆਲ ਸਿੰਘ, ਈਸ਼ਰ ਸਿੰਘ ਨਾਰਾ ਦੀ ਕਿਤਾਬ ਬਾਰੇ ਲਿਖਦਾ ਹੈ, &ldquoਇਸ ਦਾ ਪੂਰੇ ਵਿਸਥਾਰ ਨਾਲ ਜਵਾਬ ਗਿਆਨੀ ਈਸ਼ਰ ਸਿੰਘ ਨਾਰਾ ਨੇ 1970 : ਵਿਚ ਆਪਣੀ ਕਿਤਾਬ ਵਿਸਾਖ ਨਹੀ ਕੱਤਕ ਲਿਖ ਕੇ ਦਿੱਤਾ ਸੀ। ਇਹ 206 ਪੰਨਿਆਂ ਦੀ ਪੁਸਤਕ ਵਿਚ ਲੇਖਕ ਨੇ ਗੁਰੂ ਨਾਨਕ ਸਾਹਿਬ ਦੇ ਕੱਤਕ ਦੀ ਪੂਰਨਮਾਸ਼ੀ ਬਾਰੇ, ਭਾਈ ਬਾਲੇ ਦੀ ਇਤਿਹਾਸਕ ਹੋਂਦ ਬਾਰੇ ਅਤੇ ਭਾਈ ਬਾਲੇ ਵਾਲੀ ਜਨਮਸਾਖੀ ਦੀ ਇਤਿਹਾਸਕ ਪਰਮਾਣਿਕਤਾ ਬਾਰੇ ਬਹੁਤ ਗੰਭੀਰ ਕਿਸਮ ਦਾ ਅਧਿਐਨ ਕੀਤਾ ਹੈ। ਇਸ ਗੰਭੀਰ ਅਧਿਐਨ ਦੇ ਸਾਹਮਣੇ ਕਰਮ ਸਿੰਘ ਹਿਸਟੋਰੀਅਨ ਦੀਆਂ ਦਲੀਲਾਂ ਅਤੇ ਨੁਕਤੇ ਇਕਦਮ ਹਲਕੇ ਹਨ। ਗਿਆਨੀ ਈਸ਼ਰ ਨਾਰਾ ਦੀ ਵਿਸ਼ੇ ਪ੍ਰਤੀ ਗੰਭੀਰਤਾ ਅਤੇ ਕਰਮ ਸਿੰਘ ਹਿਸਟੋਰੀਅਨ ਦਾ ਵਿਸ਼ੇ ਪ੍ਰਤੀ ਹਲਕਾਪਣ ਹੇਠ ਲਿਖੀਆਂ ਟੂਕਾਂ ਤੋਂ ਹੀ ਸਾਬਤ ਹੋ ਜਾਂਦਾ ਹੈ&rdquo (ਪੰਨਾ 121)

ਇਹ ਹਨ ਡਾ ਸੁਖਦਿਆਲ ਸਿੰਘ ਦੇ ਵਿਚਾਰ ਸ. ਕਰਮ ਸਿੰਘ ਹਿਸਟੋਰੀਅਨ ਅਤੇ ਈਸ਼ਰ ਸਿੰਘ ਨਾਰਾ ਪ੍ਰਤੀ। ਸ. ਕਰਮ ਸਿੰਘ ਨੇ ਲਿਖਿਆ ਹੈ ਕਿ ਮੈਨੂੰ ਸੰਮਤ 1781 ਬਿਕ੍ਰਮੀ (1724 :) ਦੀ ਹੱਥ ਲਿਖਤ ਜਗਰਾਵਾਂ ਦੇ ਇਕ ਡੇਰੇ ''ਚ ਮਿਲੀ ਹੈ। (ਪੰਨਾ 115) ਉਸੇ ਜਨਮਸਾਖੀ ਦੀ ਉਨ੍ਹਾਂ ਨੇ ਅਲੋਚਨਾ ਕੀਤੀ ਹੈ। ਈਸ਼ਰ ਸਿੰਘ ਨਾਰਾ ਨੇ ਆਪਣੀ ਕਿਤਾਬ ਵਿੱਚ ਕਰਮ ਸਿੰਘ ਦੀ ਲਿਖਤ ਨੂੰ ਠੋਸ ਤੱਥਾਂ ਦੇ ਅਧਾਰ ਤੇ ਰੱਦ ਨਹੀਂ ਕੀਤਾ। ਖ਼ਿਆਲੀ ਪੁਲਾਓ ਹੀ ਬਣਾਏ ਹਨ। ਚੰਦ ਦੇ ਕੈਲੰਡਰ ਦੀਆਂ ਤਾਰੀਖ਼ਾਂ ਜਿਨ੍ਹਾਂ ਨੂੰ ਵਦੀ-ਸੁਦੀ ਕਿਹਾ ਜਾਂਦਾ ਹੈ ਅਤੇ ਤਾਰੀਖ਼ਾਂ ਦੀ ਅਦਲਾ-ਬਦਲੀ ਵਿਚ ਤਾਂ ਉਹ ਬੁਰੀ ਤਰ੍ਹਾਂ ਉਲਝਿਆ ਹੋਇਆ ਹੈ। ਉਸ ਨੇ ਆਪਣੀ ਲਿਖਤ ਵਿਚ ਬਹੁਤ ਸਾਰੀਆਂ ਗਲਤ ਬਿਆਨੀਆਂ ਕੀਤੀਆਂ ਹਨ। ਉਨ੍ਹਾਂ ਵਿਚੋਂ ਸਿਰਫ ਇਕ ਝੂਠ ਬਾਰੇ ਵਿਚਾਰ ਕਰਨੀ ਹੈ। ਉਹ ਹੈ ਡਾ ਬੀ ਵੀ ਰਮਨ ਵੱਲੋਂ ਬਣਾਇਆ ਗਿਆ ਟੇਵਾ।

&ldquoਵਿਸਾਖ ਨਹੀਂ ਕੱਤਕ&rdquo ਵਿਚ ਈਸ਼ਰ ਸਿੰਘ ਨਾਰਾ ਲਿਖਦਾ ਹੈ, &ldquoਹੁਣ ਵੀ ਜੋਤਸ਼ ਦੇ ਇਕ ਮਹਾਂ ਵਿਦਵਾਨ ਨੇ ਦੁਨੀਆਂ ਦੇ ਬਹੁਤ ਵੱਡੇ ਲੋਕਾਂ ਦੀਆਂ ਪੁਰਾਤਨ ਜਨਮ ਕੁੰਡਲੀਆਂ ਲੱਭ ਕੇ ਉਨ੍ਹਾਂ ਦੇ ਜਨਮ ਦਿਨ ਤੇ ਸੰਮਤ ਸਾਲਾਂ ਦੇ ਹਿਸਾਬ ਕੱਢ ਕੇ ਅੰਗ੍ਰੇਜ਼ੀ ਦੀ ਇਕ ਪੁਸਤਕ ਕਈ ਸਾਲਾ ਦੀ ਮਿਹਨਤ ਮਗਰੋਂ ਲਿਖੀ ਤੇ ਸੰਨ 1956 ਵਿੱਚ ਛਾਪੀ ਹੈ। ਉਸ ਦਾ ਨਾਮ ਉਨ੍ਹਾਂ ਨੇ (ਨੋਟੇਬਲ ਹਾਰਸਕੋਪ-ਬੀ ਵੀ ਰਮਨ) ਟਾਈਟਲ ਤੇ ਲਿਖਿਆ ਹੈ, ਸਫ਼ਾ 73 ਉਤੇ ਉਸਨੇ ਸ੍ਰੀ ਗੁਰੂ ਨਾਨਕ ਜਨਮ ਦਿਨ &lsquoਕੱਤਕ ਪੂਰਨਮਾਸ਼ੀ&rsquo ਸੰਮਤ 1526 ਮੱਘਰ 9 (ਨਵੰਬਰ 8 ਸੰਨ 1469) ਦੱਸਿਆ ਤੇ ਐਸਾ ਹੀ ਨੈਸ਼ਨਲ ਲਾਇਬ੍ਰੇਰੀ ਨਵੀਂ ਦਿਲੀ ਦੀ ਪੁਰਾਤਨ ਜਨਮਸਾਖੀ ਦਾ ਹਵਾਲਾ ਪਿਛੇ ਦਿੱਤਾ ਹੈ&rdquo। (ਪੰਨਾ 146)

ਪਾਠਕ ਧਿਆਨ ਦੇਣ, ਈਸ਼ਰ ਸਿੰਘ ਨਾਰਾ ਵੱਲੋਂ ਡਾ ਰਮਨ ਦੇ ਹਵਾਲੇ ਨਾਲ ਦਿੱਤੀ ਗਈ ਤਾਰੀਖ, ਕੱਤਕ ਦੀ ਪੂਰਨਮਾਸ਼ੀ ਸੰਮਤ 1526 ਬਿਕ੍ਰਮੀ, ਮੱਘਰ 9 ਅਤੇ 8 ਨਵੰਬਰ 1469 : ਹੈ। ਜਿਵੇ ਮੈਂ ਪਹਿਲਾ ਲਿਖਿਆ ਹੈ ਕਿ ਈਸ਼ਰ ਸਿੰਘ ਨਾਰਾ ਤਾਰੀਖ਼ਾਂ ਦੀ ਅਦਲਾ-ਬਦਲੀ ਵਿਚ ਵਿੱਚ ਬੁਰੀ ਤਰ੍ਹਾਂ ਉਲਝਿਆ ਹੋਇਆ ਹੈ, ਇਹ ਉਸ ਦੀ ਪ੍ਰਤੱਖ ਉਦਾਹਰਣ ਹੈ। ਆਓ, ਇਸ ਤਾਰੀਖ ਦੀ ਪੜਤਾਲ ਕਰੀਏ। ਕੱਤਕ ਦੀ ਪੂਰਨਮਾਸ਼ੀ ਸੰਮਤ 1526 ਬਿਕ੍ਰਮੀ, ਨੂੰ 21 ਕੱਤਕ, 20 ਅਕਤੂਬਰ 1469 : (O S) ਦਿਨ ਸ਼ੁਕਰਵਾਰ ਸੀ। 8 ਨਵੰਬਰ 1469 : ਨੂੰ 11 ਮੱਘਰ, ਮੱਘਰ ਸੁਦੀ 4, ਦਿਨ ਬੁੱਧਵਾਰ ਸੀ। 9 ਮੱਘਰ ਨੂੰ ਮੱਘਰ ਸੁਦੀ 2, ਨਵੰਬਰ 6 ਦਿਨ ਸੋਮਵਾਰ ਸੀ। ਦੱਸੋ ਹੁਣ ਇਸ ਤਾਰੀਖ ਤੋਂ ਕੀ ਸਮਝਿਆ ਜਾਵੇ। ਦੂਜੇ ਪਾਸੇ ਡਾ ਰਮਨ ਵੱਲੋਂ ਬਣਾਏ ਗਏ ਟੇਵੇ ਵਿੱਚ &ldquoBirth Details -Born on 8th nonmember 1470 (o s)&rdquo ਦਰਜ ਹੈ। ਇਸ ਮੁਤਾਬਕ ਗੁਰੂ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ, 11 ਮੱਘਰ, ਸੰਮਤ 1527 ਬਿਕ੍ਰਮੀ ਬਣਦਾ ਹੈ। ਯਾਦ ਰਹੇ, ਡਾ ਰਮਨ ਨੇ ਆਪ ਖੋਜ ਨਹੀਂ ਕੀਤੀ। ਉਸ ਨੇ ਤਾਂ ਗਿਆਨੀ ਨਾਹਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ ਤੇ ਟੇਵਾ ਬਣਾਇਆ ਸੀ। &ldquoI am indebted to Mr. Nahar Singh Gyani of Gujjarwal, Ludhiana District, for the birth details of Guru Nanak. According to most reliable sources, the Guru was born on the Full Moon day of Karthika, Samvat 1526, Thursday at midnight, in the nakshatra of Krittika, Simha Lagna. (Notable Horoscopes, Page 74)

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਈਸ਼ਰ ਸਿੰਘ 8 ਨਵੰਬਰ 1470 : ਦੇ ਟੇਵੇ ਨੂੰ, 20 ਨਵੰਬਰ 1469 : ਦੇ ਹੱਕ ਵਿਚ ਭੁਗਤਾ ਰਿਹਾ ਹੈ, ਇਸ ਤੋਂ ਵੱਡਾ ਕੋਈ ਝੂਠਾ ਅਤੇ ਜਾਅਲਸਾਜ਼ ਹੋ ਸਕਦਾ ਹੈ? ਈਸ਼ਰ ਸਿੰਘ ਨਾਰਾ ਹੀ ਨਹੀ ਡਾ ਦਿਲਗੀਰ ਵੀ ਇਸ ਟੇਵੇ ਦਾ ਹਵਾਲਾ ਦੇ ਕੇ ਗੁਰੂ ਜੀ ਦਾ ਜਨਮ ਕੱਤਕ ਦਾ ਸਾਬਿਤ ਕਰਦਾ ਹੈ। ਡਾ ਸੁਖਦਿਆਲ ਸਿੰਘ ਵੀ ਆਪਣੀ ਕਿਤਾਬ ਵਿਚ, ਜਿਸ ਵਿਚ ਪ੍ਰੋ: ਗੁਰਮੁਖ ਸਿੰਘ ਅਤੇ ਸ. ਕਰਮ ਸਿੰਘ ਹਿਸਟੋਰੀਅਨ ਲਈ, ਇਸ ਦੀ ਨਫ਼ਰਤ ਉਬਾਲੇ ਮਾਰ ਰਹੀ ਹੈ, ਈਸ਼ਰ ਸਿੰਘ ਨਾਰਾ ਨੂੰ ਉਤਮ ਦਰਜੇ ਦਾ ਖੋਜੀ ਲਿਖ ਰਿਹਾ ਹੈ। &ldquoਇਸ ਦੇ ਨਾਲ ਹੀ ਪਾਠਕ ਈਸ਼ਰ ਸਿੰਘ ਨਾਰਾ ਦੀ ਪੁਸਤਕ &lsquoਵਿਸਾਖ ਨਹੀਂ ਕੱਤਕ&rsquo ਪੜ੍ਹ ਲੈਣ, ਤਾਂ ਸਾਰੇ ਸ਼ੰਕੇ ਹੀ ਨਵਿਰਤ ਹੋ ਜਾਣਗੇ&rdquo। (ਪੰਨਾ 78)

  ਮੈਂ ਦਾਵੇ ਨਾਲ ਕਹਿ ਸਕਦਾ ਹਾਂ ਕਿ ਈਸ਼ਰ ਸਿੰਘ ਨਾਰਾ ਅਤੇ ਡਾ ਹਰਜਿੰਦਰ ਸਿੰਘ ਦਿਲਗੀਰ, ਜੋ ਇਸ ਟੇਵੇ ਨੂੰ ਆਪਣੇ ਹੱਕ ਵਿਚ ਭੁਗਤਾ ਰਹੇ ਹਨ, ਇਸ ਟੇਵੇ ਦੇ ਦਰਸ਼ਨ ਵੀ ਨਹੀਂ ਕੀਤੇ ਹੋਣਗੇ। ਨਹੀਂ ਤਾਂ 8 ਨਵੰਬਰ 1470 : ਦੇ ਟੇਵੇ ਦਾ 20 ਅਕਤੂਬਰ 1469 : ਦੀ ਤਾਰੀਖ ਨੂੰ ਸਹੀ ਸਾਬਿਤ ਕਰਨ ਲਈ ਹਵਾਲਾ ਕਿਵੇਂ ਦੇ ਸਕਦੇ ਸਨ। ਮੇਰਾ ਖਿਆਲ ਹੈ ਕਿ ਡਾ ਸੁਖਦਿਆਲ ਸਿੰਘ ਨੇ ਵੀ ਈਸ਼ਰ ਸਿੰਘ ਨਾਰਾ ਦੀ ਕਿਤਾਬ ਨਹੀਂ ਪੜ੍ਹੀ, ਜੇ ਪੜ੍ਹੀ ਹੈ ਤਾਂ ਉਨ੍ਹਾਂ ਨੂੰ ਸਮਝ ਨਹੀ ਆਈ। ਪ੍ਰੋ ਗੁਰਮੁਖ ਸਿੰਘ ਅਤੇ ਕਰਮ ਸਿੰਘ ਦੇ ਵਿਰੋਧ ਵਿਚ ਅੰਨੇ ਹੋਏ ਇਤਿਹਾਸਕਾਰ ਨੇ, ਬਿਨਾ ਸੋਚੇ ਸਮਝੇ, ਬਿਨਾਂ ਕਿਤਾਬ ਪੜ੍ਹੇ ਹੀ ਈਸ਼ਰ ਸਿੰਘ ਨਾਰਾ ਦੀ ਕਿਤਾਬ &ldquoਵਿਸਾਖ ਨਹੀਂ ਕੱਤਕ&rdquo ਦੀਆਂ ਸਿਫਤਾਂ ਦੇ ਪੁਲ ਬੰਨ ਦਿੱਤੇ ਹਨ। ਇਹ ਹੈ ਅਜੋਕੇ ਇਤਿਹਾਸਕਾਰਾਂ ਦੀ ਅਸਲੀਅਤ ।

ਲੇਖਕ - ਸਰਵਜੀਤ ਸਿੰਘ ਯੂ ਐਸ ਏ