image caption:

World cup 2019 ਜਿੱਤਣ ਵਾਲੀ ਟੀਮ ਬਣੇਗੀ ਕਰੋੜਪਤੀ, ਮਿਲਣਗੇ 70 ਕਰੋੜ

 ਲੰਦਨ : ਇੰਗਲੈਂਡ ਅਤੇ ਵੇਲਸ &lsquoਚ 30 ਮਈ ਤੋਂ ਹੋਣ ਵਾਲੇ ICC ਕ੍ਰਿਕੇਟ ਵਰਲਡ ਕੱਪ &lsquoਚ ਕੁੱਲ 70 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾਅ &lsquoਤੇ ਹੋਵੇਗੀ। ਜੇਤੂ ਟੀਮ ਨੂੰ 28 ਕਰੋੜ ਰੁਪਏ ਅਤੇ ਉਪ- ਵਿਜੇਤਾ ਟੀਮ ਨੂੰ 14 ਕਰੋੜ ਰੁਪਏ ਦਿੱਤੇ ਜਾਣਗੇ। ਦੱਸ ਦੇਈਏ ਕਿ ਆਗਾਮੀ ICC ਵਿਸ਼ਵ ਕੱਪ ਦੀ ਜੇਤੂ ਟੀਮ ਨੂੰ 40 ਲੱਖ ਡਾਲਰ ਮਿਲਣਗੇ ਜੋ ਟੂਰਨਾਮੈਂਟ ਦੇ ਇਤਿਹਾਸ &lsquoਚ ਸਭ ਤੋਂ ਵੱਡੀ ਇਨਾਮੀ ਰਾਸ਼ੀ ਹੈ।

10 ਟੀਮਾਂ ਦੇ ਟੂਰਨਾਮੈਂਟ ਦੇ ਜੇਤੂ ਨੂੰ ਇਕ ਟਰਾਫੀ ਵੀ ਦਿੱਤੀ ਜਾਵੇਗੀ। ICC ਦੇ ਬਿਆਨ ਦੇ ਮੁਤਾਬਕ ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ ਇਕ ਕਰੋੜ ਡਾਲਰ ਹੋਵੇਗੀ। ਉਪ ਜੇਤੂ ਨੂੰ 20 ਲੱਖ ਡਾਲਰ ਦਿੱਤੇ ਜਾਣਗੇ। ਦੂਜੇ ਪਾਸੇ ਸੈਮੀਫਾਈਨਲ &lsquoਚ ਹਾਰਨ ਵਾਲੀ ਦੋਹਾਂ ਟੀਮਾਂ ਨੂੰ ਅੱਠ ਲੱਖ ਡਾਲਰ ਮਿਲਣਗੇ।

30 ਮਈ ਤੋਂ ਸ਼ੁਰੂ ਹੋ ਰਿਹਾ ਟੂਰਨਾਮੈਂਟ 11 ਜਗ੍ਹਾ &lsquoਤੇ ਖੇਡਿਆ ਜਾਵੇਗਾ। ਹਰ ਲੀਗ ਮੈਚ ਲਈ ਵੀ ਇਨਾਮੀ ਰਾਸ਼ੀ ਹੈ। ਦੱਸ ਦੇਈਏ ਕਿ ਵਿਸ਼ਵ ਕੱਪ &lsquoਚ ਭਾਰਤੀ ਟੀਮ ਦੇ ਅਭਿਆਨ ਦੀ ਸ਼ੁਰੂਆਤ 5 ਜੂਨ ਤੋਂ ਸਾਊਥ ਅਫ਼ਰੀਕਾ ਦੇ ਖ਼ਿਲਾਫ਼ ਹੋ ਰਹੀ ਹੈ। ਇਸ ਵਾਰ ਵਰਲਡ ਕੱਪ ਰਾਉਂਡ ਰਾਬਿਨ ਫਾਰਮੇਟ ਵਿੱਚ ਖੇਡਿਆ ਜਾਵੇਗਾ ।  
* ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ 2019 ਇਨਾਮੀ ਰਾਸ਼ੀ :

* ਜੇਤੂ : 40 ਲੱਖ ਡਾਲਰ
* ਉੁਪ ਜੇਤੂ :20 ਲੱਖ ਡਾਲਰ
* ਸੈਮੀਫਾਈਨਲ ਚ ਹਾਰਨ ਵਾਲੀ ਟੀਮ :8 ਲੱਖ ਡਾਲਰ ਹਰ ਲੀਗ ਮੈਚ ਦੇ ਜੇਤੂ ਨੂੰ : 40000 ਡਾਲਰ।
* ਲੀਗ ਪੜਾਅ ਤੋਂ ਅੱੱਗੇ ਜਾਣ ਵਾਲੀ ਟੀਮ ਨੂੰ : 1 ਲੱਖ ਡਾਲਰ