image caption:

ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਤੋਂ ਮਗਰੋਂ ਯੁਵਰਾਜ ਸਿੰਘ ਸ਼ੁਰੂ ਕਰਨਗੇ ਇਹ ਕੰਮ

ਨਵੀਂ ਦਿੱਲੀ: ਹਾਲ ਹੀ &lsquoਚ ਕ੍ਰਿਕੇਟਰ ਦੇ ਸਾਰੇ ਫਾਰਮੇਟਸ ਤੋਂ ਬੱਲੇਬਾਜ਼ ਯੁਵਰਾਜ ਸਿੰਘ ਨੇ ਸੰਨਿਆਸ ਲੈ ਲਿਆ ਹੈ। ਇਸ ਤੋਂ ਬਾਅਦ ਹੁਣ ਉਹ ਆਨਲਾਈਨ ਫੈਂਟੇਸੀ ਕ੍ਰਿਕਟ ਪਲੇਟਫਾਰਮ-ਬੱਲੇਬਾਜ਼ੀ ਡਾਟ ਕਾਮ ਦੇ ਬ੍ਰਾਂਡ ਅੰਬੈਸਡਰ ਬਣ ਗਏ ਹਨ। ਬੱਲੇਬਾਜ਼ੀ ਡਾਟ ਕਾਮ ਦੇ ਨਾਲ ਇਸ ਸਾਂਝੇਦਾਰੀ &lsquoਤੇ ਯੁਵਰਾਜ ਨੇ ਖੁਸ਼ੀ ਜ਼ਾਹਰ ਕੀਤੀ ਹੈ।
ਯੁਵਰਾਜ ਨੇ ਕਿਹਾ, &ldquoਮੈਨੂੰ ਖੁਸ਼ੀ ਹੈ ਕਿ ਬਿਹਤਰੀਨ ਕ੍ਰਿਕਟ ਫੈਂਟੇਸੀ ਲੀਗ ਨਾਲ ਜੁੜਣ ਦਾ ਮੌਕਾ ਮਿਲਿਆ ਹੈ। ਇਸ ਦੇ ਰਾਹੀਂ ਮੈਂ ਆਪਣੇ ਫੈਨਸ ਨਾਲ ਨਿਜੀ ਤੌਰ &lsquoਤੇ ਜੁੜ ਸਕਾਂਗਾ, ਕਿਉਂਕਿ ਇਸ &lsquoਚ ਅਸੀਂ ਆਪਣੇ ਪਸੰਦੀਦਾ ਖਿਡਾਰੀਆਂ ਦੀ ਟੀਮ ਬਣਾਉਂਦੇ ਹਾਂ। ਇਹ ਜੋਸ਼ ਅਤੇ ਜੰਨੂਨ ਨਾਲ ਭਰੇ ਕ੍ਰਿਕਟ ਫੈਨਸ ਲਈ ਚੰਗਾ ਮੰਚ ਹੈ, ਜੋ ਉਨ੍ਹਾਂ ਨੂੰ ਖੇਡ ਨਾਲ ਆਪਣੇ ਪ੍ਰਤਿਭਾ ਅਤੇ ਗਿਆਨ ਨੂੰ ਜਾਂਚਣ ਦਾ ਮੌਕਾ ਦਿੰਦਾ ਹੈ।&rdquo
ਇਸ ਮੌਕੇ ਬਾਜੀ ਗੇਮਸ ਦੇ ਸੰਸਥਾਪਕ ਅਤੇ ਸੀਈਓ ਨਵਕਿਰਨ ਸਿੰਘ ਨੇ ਕਿਹਾ ਕਿ ਯੁਵਰਾਜ ਸਿੰਘ ਆਪਣੇ ਆਪ &lsquoਚ ਚੈਂਪੀਅਨ ਦੀ ਪਰਿਭਾਸ਼ਾ ਹੈ। ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਅਤੇ ਉਨ੍ਹਾਂ ਨਾਲ ਲੰਬੀ ਪਾਰੀ ਦੀ ਉਮੀਦ ਕਰਦੇ ਹਾਂ।
ਭਾਰਤ ਲਈ 400 ਤੋਂ ਜ਼ਿਆਦਾ ਇੰਟਰਨੈਸ਼ਨਲ ਮੈਚ ਖੇਡਣ ਵਾਲੇ ਯੁਵਰਾਜ ਨੇ ਬੀਤੇ ਸੋਮਵਾਰ ਆਪਣੇ ਸੰਨਿਆਸ ਦਾ ਐਲਾਨ ਕੀਤਾ ਸੀ। ਉਹ ਸਾਲ 2011 &lsquoਚ ਭਾਰਤ ਵੱਲੋਂ ਵਿਸ਼ਵ ਕੱਪ ਜਿੱਤਣ ਦੇ ਹੀਰੋ ਸੀ। ਵਰਲਡ ਕੱਪ 2011 &lsquoਚ 300 ਤੋਂ ਜ਼ਿਆਦਾ ਦੌੜਾਂ, 15 ਵਿਕਟਾਂ ਅਤੇ ਮੈਨ ਆਫ਼ ਦਾ ਮੈਚ ਯੁਵਰਾਜ ਸਿੰਘ ਨੂੰ ਮਿਲਿਆ ਸੀ।