image caption:

ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ਵਿਸ਼ਵ ਕੱਪ ਤੋਂ ਬਾਹਰ ਹੋਏ ਸ਼ਿਖਰ ਧਵਨ

ਨਵੀਂ ਦਿੱਲੀ: ICC ਵਿਸ਼ਵ ਕੱਪ 2019 ਵਿੱਚ ਭਾਰਤੀ ਟੀਮ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਿਆ ਹੈ । ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅੰਗੂਠੇ ਦੀ ਸੱਟ ਕਾਰਨ ਵਿਸ਼ਵ ਕੱਪ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ । ਧਵਨ ਦੀ ਜਗ੍ਹਾ ਰਿਸ਼ਭ ਪੰਤ ਨੂੰ 15 ਮੈਂਬਰੀ ਟੀਮ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਖਿਲਾਫ ਖੇਡੇ ਗਏ ਮੁਕਾਬਲੇ ਵਿੱਚ ਧਵਨ ਨੇ 117 ਦੌੜਾਂ ਦੀ ਪਾਰੀ ਖੇਡੀ ਸੀ । ਇਸ ਪਾਰੀ ਦੌਰਾਨ ਕੁਲਟਰ ਨਾਈਲ ਦੀ ਇਕ ਗੇਂਦ ਧਵਨ ਦੇ ਅੰਗੂਠੇ ਤੇ ਲੱਗੀ ਸੀ, ਜਿਸ ਕਾਰਨ ਉਸ ਦੇ ਅੰਗੂਠੇ ਤੇ ਫ੍ਰੈਕਚਰ ਆ ਗਿਆ ਸੀ । ਇਸ ਤੋਂ ਬਾਅਦ ਉਹ ਫੀਲਡਿੰਗ ਸਮੇਂ ਵੀ ਮੈਦਾਨ ਵਿੱਚ ਨਹੀਂ ਆਏ ਸੀ ਅਤੇ ਜਡੇਜਾ ਨੇ ਉਸਦੀ ਜਗ੍ਹਾ 50 ਓਵਰ ਫੀਲਡਿੰਗ ਕੀਤੀ ਸੀ । ਇਸ ਸੱਟ ਤੋਂ ਬਾਅਦ ਭਾਰਤੀ ਟੀਮ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਸੀ ਕਿ ਟੂਰਨਾਮੈਂਟ ਦੇ ਆਖਰੀ ਮੁਕਾਬਲਿਆਂ ਤੱਕ ਧਵਨ ਫਿੱਟ ਹੋ ਸਕਦੇ ਹਨ, ਪਰ ਹੁਣ ਉਹ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ ।
ਦੱਸ ਦੇਈਏ ਧਵਨ ਦਾ ਭਾਰਤੀ ਟੀਮ ਵਿੱਚੋਂ ਬਾਹਰ ਹੋਣਾ ਇੱਕ ਬੇਹੱਦ ਬੁਰੀ ਖਬਰ ਹੈ । ਧਵਨ ਇਸ ਟੂਰਨਾਮੈਂਟ ਵਿੱਚ ਸਿਰਫ ਦੋ ਹੀ ਮੁਕਾਬਲੇ ਖੇਡ ਸਕੇ ਹਨ । ਜਿਸ ਵਿੱਚ ਪਹਿਲੇ ਮੁਕਾਬਲੇ ਦੌਰਾਨ ਧਵਨ ਨੇ ਦੱਖਣੀ ਅਫਰੀਕਾ ਖਿਲਾਫ਼ 8 ਦੌੜਾਂ ਬਣਾਈਆਂ ਸਨ, ਜਦਕਿ ਆਸਟ੍ਰੇਲੀਆ ਖਿਲਾਫ਼ ਖੇਡੇ ਗਏ ਮੁਕਾਬਲੇ ਵਿੱਚ ਧਵਨ ਨੇ ਸੈਂਕੜਾ ਬਣਾਇਆ ਸੀ ।