image caption:

ਵੈਸਟ ਇੰਡੀਜ਼ ਨੂੰ 125 ਦੌੜਾਂ ਨਾਲ ਹਰਾ ਸੈਮੀਫਾਈਨਲ ਤੋਂ ਇੱਕ ਕਦਮ ਦੂਰ ਭਾਰਤ

ਮੈਨਚੈਸਟਰ : ਭਾਰਤ ਨੇ ਵੈਸਟ ਇੰਡੀਜ਼ ਨੂੰ ਓਲਡ ਟ੍ਰਰਫਰਡ ਮੈਦਾਨ &lsquoਚ 125 ਦੌੜਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ। ਆਈਸੀਸੀ ਵਰਲਡ ਕੱਪ 2019 &lsquoਚ ਵੈਸਟ ਇੰਡੀਜ਼ ਨੂੰ ਹਰਾ ਭਾਰਤ ਨੇ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਿਆ ਹੈ। ਇਹ ਭਾਰਤ ਦੀ ਛੇ ਮੈਚਾਂ ਵਿੱਚੋਂ 5ਵੀਂ ਜਿੱਤ ਹੈ ਜਿਸ &lsquoਚ ਇੱਕ ਮੈਚ ਬਾਰਸ਼ ਕਰਕੇ ਰੱਦ ਹੋ ਗਿਆ ਸੀ। ਇਸ ਦੇ ਨਾਲ ਹੀ ਭਾਰਤ 10 ਟੀਮਾਂ ਦੀ ਲਿਸਟ &lsquoਚ ਦੂਜੇ ਸਥਾਨ &lsquoਤੇ ਆ ਗਿਆ ਹੈ।

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਇਸ &lsquoਚ ਕੋਹਲੀ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆ। ਕੋਹਲੀ 72 ਦੌੜਾਂ ਬਣਾ ਕੇ ਮੈਨ ਆਫ ਦ ਮੈਚ ਚੁਣੇ ਗਏ। ਇਸ ਤੋਂ ਇਲਾਵਾ ਐਮਐਸ ਧੋਨੀ ਨੇ ਨਾਬਾਦ 56 ਦੌੜਾਂ ਦੀ ਪਾਰੀ ਖੇਡੀ। ਭਾਰਤੀ ਟੀਮ ਨੇ ਸੱਤ ਵਿਕਟਾਂ ਦੇ ਨੁਕਸਾਨ ਨਾਲ 268 ਦੌੜਾਂ ਦੀ ਪਾਰੀ ਖੇਡੀ।

ਇਸ ਮੈਚ &lsquoਚ ਬੇਸ਼ੱਕ ਭਾਰਤ ਦੀ ਬੱਲੇਬਾਜ਼ੀ ਦਾ ਸੰਘਰਸ਼ ਜਾਰੀ ਰਿਹਾ ਪਰ ਗੇਂਦਬਾਜ਼ਾਂ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ। ਸ਼ੰਮੀ ਨੇ ਚਾਰ ਵਿਕਟ ਲਏ, ਜਦਕਿ ਜਸਪ੍ਰੀਤ ਬੁਮਰਾਹ ਤੇ ਯੁਜਵੇਂਦਰ ਚਹਿਲ ਨੇ ਦੋ-ਦੋ ਵਿਕਟ ਝਟਕੇ। ਇਨ੍ਹਾਂ ਤੋਂ ਇਲਾਵਾ ਹਾਰਦਿਕ ਪਾਂਡਿਆ ਤੇ ਕੁਲਦੀਪ ਯਾਦਵ ਨੇ ਇੱਕ-ਇੱਕ ਵਿਕਟ ਲੈਣ &lsquoਚ ਕਾਮਯਾਬੀ ਹਾਸਲ ਕੀਤੀ।