image caption:

ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ ਵਾਲ ਬਚੀ ਪ੍ਰਿਅੰਕਾ ਚੋਪੜਾ

ਪੈਰਿਸ : ਪ੍ਰਿਅੰਕਾ ਚੋਪੜਾ ਇਨ੍ਹਾਂ ਦਿਨਾਂ ਅਪਣੇ ਪਤੀ ਨਿਕ ਜੋਨਸ ਦੇ ਨਾਲ ਪੈਰਿਸ ਵਿਚ ਹੈ। ਦਰਅਸਲ, ਪ੍ਰਿਅੰਕਾ ਦੇ ਸਹੁਰਿਆਂ ਵਿਚ ਜੇਠ ਦਾ ਦੁਜਾ ਵਿਆਹ ਹੋਣ ਜਾ ਰਿਹਾ ਹੈ। ਪ੍ਰਿਯੰਕਾ ਦੇ ਜੇਠ ਜੋ ਜੋਨਸ ਅਪਣੀ ਲਾਂਗ ਟਾਈਮ ਗਰਲਫਰੈਂਡ ਸੋਫੀ ਟਰਨਰ ਦੇ ਨਾਲ ਮੁੜ ਵਿਆਹ ਕਰਨ ਜਾ ਰਹੇ ਹਨ। ਇਸ ਦੇ ਲਈ ਪੂਰਾ ਪਰਿਵਾਰ ਕਈ ਦਿਨਾਂ ਤੋਂ ਪੈਰਿਸ ਵਿਚ ਹੈ।

ਹਾਲ ਹੀ ਵਿਚ ਪ੍ਰਿਸੰਕਾ ਚੋਪੜਾ ਇੱਕ ਹਾਦਸੇ ਦਾ ਸ਼ਿਕਾਰ ਹੁੰਦੇ ਹੋਏ ਬਚੀ। ਪ੍ਰਿਯੰਕਾ ਅਪਣੇ ਪਰਵਾਰ ਦੇ ਨਾਲ ਯਾਚ ਰਾਈਡ  ਦਾ ਲੁਤਫ ਲੈ ਰਹੀ ਸੀ ਲੇਕਿਨ ਇਸ ਦੌਰਾਨ ਉਹ ਹਾਦਸੇ ਵਿਚ ਵਾਲ ਵਾਲ ਬਚ ਗਈ। ਜੇਕਰ ਨਿਕ ਜੋਨਸ ਉਥੇ ਨਾ ਹੁੰਦੇ ਤਾਂ ਸ਼ਾਇਦ ਪ੍ਰਿਸੰਕਾ ਨੂੰ ਕਾਫੀ ਸੱਟ ਲੱਗ ਸਕਦੀ ਸੀ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ  ਹੈ। ਵੀਡੀਓ ਵਿਚ ਦਿਖ ਰਿਹਾ ਹੈ ਕਿ ਜਿੱਥੇ ਇੱਕ ਪਾਸੇ ਨਿਕ ਡਰਿੰਕ ਦਾ ਆਨੰਣ ਮਾਣ ਰਹੇ ਸੀ। ਯਾਚ 'ਤੇ ਖੜ੍ਹੀ ਪ੍ਰਿਅੰਕਾ ਅਚਾਨਕ ਪੂਰੀ ਤਰ੍ਹਾਂ ਲੜਖੜਾਉਣ ਲੱਗਦੀ ਹੈ ਲੇਕਿਨ ਤਦ ਹੀ Îਨਿਕ ਫੁਰਤੀ ਦਿਖਾਉਂਦੇ ਹੋਏ ਉਨ੍ਹਾਂ ਸੰਭਾਲ ਲੈਂਦੇ ਹਨ ਅਤੇ ਉਨ੍ਹਾਂ ਦਾ ਡ੍ਰਿੰਕ ਸਮੁੰਦਰ ਵਿਚ ਡਿੱਗ ਜਾਂਦਾ ਹੈ।

ਜੇਕਰ ਨਿਕ ਨੇ ਪ੍ਰਿਯੰਕਾ 'ਤੇ ਉਸ ਸਮੇਂ ਧਿਆਨ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਉਨ੍ਹਾਂ ਸੱਟ ਲੱਗ ਸਕਦੀ ਸੀ। ਵੀਡੀਓ ਵਿਚ ਅੱਗੇ ਦਿਖ ਰਿਹਾ ਕਿ ਹਾਦਸਾ ਹੋਣ ਤੋਂ ਬਾਅਦ ਦੋਵੇਂ ਹੱਸਣ ਲੱਗਦੇ ਹਨ। ਇਹ ਦੇਖ ਕੇ ਉਥੇ ਮੌਜੂਦ ਲੋਕ ਅਚਾਨਕ ਪ੍ਰਿਯੰਕਾ-ਨਿੱਕ ਵੱਲ ਦੇਖਣ ਲੱਗਦੇ ਹਨ।