image caption:

ਵਰਲਡ ਕੱਪ 'ਚ ਭਾਰਤ ਦੀ ਪਹਿਲੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉੱਡਿਆ ਪਾਕਿਸਤਾਨ ਦਾ ਮਜ਼ਾਕ

ਬੀਤੇ ਦਿਨੀਂ ਵਰਲਡ ਕੱਪ 2019 &lsquoਚ ਭਾਰਤ ਤੇ ਇੰਗਲੈਂਡ ਦਰਮਿਆਨ ਮੈਚ ਖੇਡਿਆ ਗਿਆ। ਟੂਰਨਾਮੈਂਟ ਦੇ ਇਸ ਮੈਚ &lsquoਚ ਭਾਰਤ ਨੇ ਪਹਿਲੀ ਹਾਰ ਦਾ ਸਾਹਮਣਾ ਕੀਤਾ। ਕੱਲ੍ਹ ਇੰਗਲੈਂਡ ਦੀ ਟੀਮ ਨੇ ਇੰਡੀਆ ਨੂੰ 31 ਦੌੜਾਂ ਨਾਲ ਮਾਤ ਦਿੱਤੀ। ਇੰਗਲੈਂਡ ਨੇ ਭਾਰਤ ਨੂੰ 338 ਦੌੜਾਂ ਦਾ ਟੀਚਾ ਦਿੱਤਾ। ਇਸ &lsquoਤੇ ਭਾਰਤੀ ਟੀਮ 5 ਵਿਕਟਾਂ ਦੇ ਨੁਕਸਾਨ ਨਾਲ 50 ਓਵਰਾਂ &lsquoਚ ਮਹਿਜ਼ 306 ਦੌੜਾਂ ਹੀ ਬਣਾ ਸਕੀ।

ਕੱਲ੍ਹ ਇਸ ਮੈਚ &lsquoਚ ਜੇਕਰ ਇੰਗਲੈਂਡ ਹਾਰ ਜਾਂਦਾ ਤਾਂ ਪਾਕਿਸਤਾਨ ਦਾ ਸੈਮੀਫਾਈਨਲ &lsquoਚ ਜਾਣਾ ਤੈਅ ਹੋ ਜਾਂਦਾ ਪਰ ਅਜਿਹਾ ਹੋਇਆ ਨਹੀਂ। ਭਾਰਤ ਦੀ ਹਾਰ ਤੋਂ ਬਾਅਦ ਵੀ ਸੋਸ਼ਲ ਮੀਡੀਆ &lsquoਤੇ ਪਾਕਿਸਤਾਨ ਦਾ ਮਜ਼ਾਕ ਉੱਡ ਰਿਹਾ ਹੈ। ਯੂਜ਼ਰਸ ਮਜ਼ੇਦਾਰ ਮੀਮਸ ਬਣਾ ਕੇ ਪਾਕਿਸਤਾਨ ਦੀ ਕ੍ਰਿਕਟ ਟੀਮ ਦਾ ਕੁਝ ਇਸ ਤਰ੍ਹਾਂ ਮਜ਼ਾਕ ਉਡਾ ਰਹੇ ਹਨ।