image caption:

ਅਮੀਸ਼ਾ ਪਟੇਲ ‘ਤੇ 2.5 ਕਰੋੜ ਦੀ ਠੱਗੀ ਕਾਰਨ ਦਰਜ ਹੋਇਆ ਕੇਸ

ਫੈਮਿਲੀ ਆਫ ਠਾਕੁਰ ਗੰਜ ਫਿਲਮ ਦੇ ਪ੍ਰੋਡਿਊਸਰ ਅਜੇ ਕੁਮਾਰ ਸਿੰਘ ਨੇ ਅਮੀਸ਼ਾ ਪਟੇਲ ਉੱਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ। ਅਜੇ ਦਾ ਕਹਿਣਾ ਹੈ ਕਿ ਅਮੀਸ਼ਾ ਪਟੇਲ ਨੇ ਫਿਲਮ ਦੇਸੀ ਮੈਜਿਕ ਲਈ ਢਾਈ ਕਰੋੜ ਰੁਪਏ ਉਧਾਰ ਲਏ ਸਨ ਪਰ ਉਹ ਪਿਛਲੇ ਇੱਕ ਸਾਲ ਤੋਂ ਪੈਸੇ ਵਾਪਸ ਕਰਨ ਦੀ ਗੱਲ ਉੱਤੇ ਕੋਈ ਜਵਾਬ ਨਹੀਂ ਦੇ ਰਹੀ ਹੈ। ਇਸ ਦੇ ਚਲਦੇ ਅਜੇ ਨੇ ਰਾਂਚੀ ਦੀ ਇੱਕ ਅਦਾਲਤ ਦਾ ਸਹਾਰਾ ਲਿਆ ਹੈ। ਇੱਕ ਇੰਟਰਵਿਊ ਦੌਰਾਨ ਗੱਲ ਕਰਦੇ ਹੋਏ ਅਜੇ ਨੇ ਕਿਹਾ &ndash ਅਸੀ 3 ਕਰੋੜ ਰੁਪਏ ਦਾ ਚੈੱਕ ਬਾਊਂਸ ਹੋਣ ਤੋਂ ਬਾਅਦ ਰਾਂਚੀ ਦੀ ਇੱਕ ਅਦਾਲਤ ਵਿੱਚ ਮਾਮਲਾ ਦਰਜ ਕੀਤਾ ਹੈ।

&lsquoਦੇਸੀ ਮੈਜਿਕ&lsquo ਨਾਮ ਦੀ ਫਿਲਮ ਦੀ ਰਿਲੀਜ਼ ਲਈ ਪਿਛਲੇ ਸਾਲ ਉਨ੍ਹਾਂ ਨੇ ਮੇਰੇ ਤੋਂ ਜੋ ਪੈਸੇ ਲਏ ਸਨ, ਉਸ ਦੇ ਸੰਬੰਧ ਵਿੱਚ ਉਹ ਕੋਈ ਜਵਾਬ ਨਹੀਂ ਦੇ ਰਹੀ ਹੈ। ਹੁਣ ਉਨ੍ਹਾਂ ਨੂੰ ਅਦਾਲਤ ਨੇ ਸਮਨ ਜਾਰੀ ਕੀਤਾ ਹੈ, ਜਿਸ ਤੋਂ ਬਾਅਦ 8 ਜੁਲਾਈ ਨੂੰ ਉਨ੍ਹਾਂ ਦੀ ਅਦਾਲਤ ਵਿੱਚ ਪੇਸ਼ੀ ਹੋਵੇਗੀ। ਅਜੇ ਨੇ ਅੱਗੇ ਦੱਸਿਆ ਕਿ ਜੇਕਰ ਉਹ ਨਹੀਂ ਆਉਂਦੀ ਹੈ ਤਾਂ ਅਮੀਸ਼ਾ ਦੇ ਖਿਲਾਫ ਇੱਕ ਵਾਰੰਟ ਜਾਰੀ ਕੀਤਾ ਜਾਵੇਗਾ। ਅਸੀ 17 ਜੂਨ ਨੂੰ ਅਦਾਲਤ ਵਿੱਚ ਇੱਕ ਵਾਰੰਟ ਜਾਰੀ ਕਰਨ ਦੇ ਅਨੁਰੋਧ ਦੇ ਨਾਲ ਗਏ ਕਿਉਂਕਿ ਉਹ ਜਵਾਬ ਨਹੀਂ ਦੇ ਰਹੀ ਹਾਂ ਪਰ ਅਦਾਲਤ ਦੇ ਜੱਜ ਨੇ ਗ੍ਰਿਫਤਾਰੀ ਵਾਰੰਟ ਤੋਂ ਪਹਿਲਾਂ ਪੁਲਿਸ ਦੁਆਰਾ ਇੱਕ ਸਮਨ ਭੇਜਣ ਦਾ ਸੁਝਾਅ ਦਿੱਤਾ ਹੈ।

 ਅਜੇ ਦੇ ਅਨੁਸਾਰ &ndash  ਅਮੀਸ਼ਾ ਪਟੇਲ  ਦੀ ਇਹ ਫਿਲਮ ਜੂਨ 2019 ਵਿੱਚ ਰਿਲੀਜ਼ ਹੋਣੀ ਸੀ। ਫਿਰ ਇਸ ਨੂੰ ਸਤੰਬਰ ਤੱਕ ਵਧਾ ਦਿੱਤਾ ਗਿਆ। ਹਾਲਾਂਕਿ ਮੈਨੂੰ 3 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ ਸੀ ਪਰ ਇਹ ਬਾਊਂਸ ਹੋ ਗਿਆ। 

ਜਦੋਂ ਮੈਂ ਫਾਲੋ &ndash ਅਪ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਪੂਰਾ ਵਰਤਾਅ ਬਦਲ ਗਿਆ ਅਤੇ ਉਹਨਾਂ ਕਿਹਾ ਕਿ ਮੈਂ ਇੱਕ ਛੋਟਾ ਨਿਵੇਸ਼ਕ ਹਾਂ ਅਤੇ ਮੈਨੂੰ ਚੁਪ ਰਹਿਣਾ ਚਾਹੀਦਾ ਹੈ ਪਰ ਇਹ ਮੇਰਾ ਪੈਸਾ ਹੈ ਅਤੇ ਮੈਂ ਇਸ ਨੂੰ ਵਿਆਜ ਸਹਿਤ ਵਾਪਸ ਲਵਾਂਗਾ। ਅਮੀਸ਼ਾ ਸੋਸ਼ਲ ਮੀਡੀਆ &lsquoਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੀ ਰਹਿੰਦੀ ਹੈ।