image caption:

ਕਰਨਾਟਕ ਮੁੱਦੇ ਉੱਤੇ ਲੋਕ ਸਭਾ ਵਿਚ ਜਬਰਦਸਤ ਹੰਗਾਮਾ

ਨਵੀਂ ਦਿੱਲੀ- ਕਰਨਾਟਕ ਵਿਚ ਜਨਤਾ ਦਲ ਐੱਸ ਅਤੇ ਕਾਂਗਰਸ ਗਠਜੋੜ ਦੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਸਾਜਿ਼ਸ਼ ਕਰਨ ਦਾ ਗੰਭੀਰ ਦੋਸ਼ ਭਾਜਪਾ ਉੱਤੇ ਲਾਉਂਦੇ ਹੋਏ ਕਾਂਗਰਸ ਪਾਰਟੀ ਨੇ ਲੋਕ ਸਭਾ ਵਿਚਕਿਹਾ ਕਿਇਸ ਦੀ ਕੇਂਦਰ ਸਰਕਾਰ ਸਾਜ਼ਿਸ਼ਾਂ ਕਰਦੀ ਹੈ। ਇਸ ਮੁੱਦੇ ਉੱਤੇ ਹਾਊਸ ਜ਼ੋਰਦਾਰ ਨਾਹਰੇਬਾਜ਼ੀ ਹੋਈ ਤੇ ਪਹਿਲੀ ਵਾਰੀ ਰਾਹੁਲ ਗਾਂਧੀ ਨੂੰ ਵੀ ਨਾਹਰੇ ਲਾਉਂਦੇ ਹੋਏ ਸੁਣਿਆ ਗਿਆ।
ਕੇਂਦਰ ਸਰਕਾਰ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ਦੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਅਤੇਇਸ ਨੂੰ ਕਾਂਗਰਸ ਦੇ ਘਰੇਲੂ ਸਮੱਸਿਆ ਕਿਹਾ। ਇਸ ਦੌਰਾਨ ਕਾਂਗਰਸ ਅਤੇ ਡੀਐਮਕੇ ਪਾਰਟੀ ਦੇ ਮੈਂਬਰਾਂ ਨੇ ਸਪੀਕਰ ਦੇ ਮੰਚ ਕੋਲ ਜਾ ਕੇ ਨਾਹਰੇਬਾਜ਼ੀ ਕੀਤੀ ਅਤੇ ਸਦਨ ਤੋਂ ਵਾਕਆਊਟ ਕੀਤਾ। ਲੋਕ ਸਭਾ ਵਿਚ ਜ਼ੀਰੋ ਆਵਰ ਦੇ ਦੌਰਾਨ ਇਹ ਮੁੱਦਾ ਚੁਕਦੇ ਹੋਏ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਕਰਨਾਟਕ ਦਾ ਹਾਲ ਸਭ ਦੇ ਸਾਹਮਣੇ ਹੈ। ਕੇਂਦਰ ਵਿਚ ਸਰਕਾਰ ਚਲਾ ਰਹੀ ਧਿਰ ਵੱਲੋਂ ਸਿਆਸੀ ਸ਼ਿਕਾਰ ਖੇਡਣ ਦੀ ਰਾਜਨੀਤੀ ਚੱਲ ਰਹੀ ਹੈ ਅਤੇ ਇਹ ਸ਼ਿਕਾਰਬਾਜ਼ ਰਾਜਨੀਤੀ ਲੋਕਤੰਤਰ ਲਈ ਠੀਕ ਨਹੀਂ। ਇਸ ਦਾ ਜਵਾਬ ਦੇਣ ਲਈ ਰਾਜਨਾਥ ਸਿੰਘ ਵਲੋਂਖੜੇ ਹੋਣ ਤੋਂ ਬਾਅਦ ਕਾਂਗਰਸ ਅਤੇ ਡੀਐਮਕੇ ਵਾਲੇ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕਰ ਦਿਤਾ।
ਰਾਜਨਾਥ ਸਿੰਘ ਨੇ ਕਿਹਾ ਕਿ ਲੋਕ ਸਭਾ ਦੇ ਸਪੀਕਰ ਨੇ ਕਾਂਗਰਸ ਨੇਤਾ ਨੂੰ ਬੋਲਣ ਦਾ ਮੌਕਾ ਦਿਤਾ ਸੀ, ਪਰ ਉਨ੍ਹਾਂ ਨੇ ਇਸ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਸਮੱਸਿਆ ਕਾਂਗਰਸ ਦੀ ਆਪਣੀ ਸਮੱਸਿਆ ਹੈ, ਜਿਸ ਨੂੰ ਉਹ ਪਾਰਟੀ ਠੀਕ ਨਹੀਂਕਰ ਸਕੀ। ਇਸ ਤੋਂ ਪਹਿਲਾਂ ਕਾਂਗਰਸ ਦੇ ਅਧੀਰ ਰੰਜਨ ਚੌਧਰੀ ਨੇ ਇਹ ਦੋਸ਼ ਲਾਇਆ ਸੀ ਕਿ ਕਰਨਾਟਕ ਵਿਚ ਸਥਿਤੀ ਇਹਬਣੀ ਹੈ ਕਿ &lsquoਰਾਜਭਵਨ ਤੋਂ ਨਿਕਲੇ ਤਾਂ ਗੱਡੀ ਤਿਆਰ, ਜਹਾਜ਼ ਤਿਆਰ, ਹੋਟਲ ਤਿਆਰ। ਕੇਂਦਰ ਵਿਚ ਰਾਜ ਕਰਦੀ ਪਾਰਟੀ ਦੇ ਲੋਕ ਕਹਿੰਦੇ ਹਨ ਕਿ ਅੱਗੋਂ ਮੱਧ ਪ੍ਰਦੇਸ਼ ਦੀ ਵਾਰੀ ਆਉਣ ਵਾਲੀ ਹੈ।'' ਇਸ ਦੌਰਾਨ ਲੋਕ ਸਭਾ ਦੇ ਸਪੀਕਰ ਓਮ ਬਿੜਲਾ ਨੇ ਕਾਂਗਰਸ ਵੱਲੋਂ ਇਸ ਬਾਰੇ ਦਿੱਤਾ ਕੰਮ ਰੋਕੂ ਮਤਾ ਰੱਦ ਕਰ ਦਿਤਾ ਤਾਂ ਇਸ ਉੱਤੇ ਕਾਂਗਰਸ ਮੈਂਬਰ ਅਪਣੀ ਥਾਂਨਾਹਰੇਬਾਜ਼ੀ ਕਰਨ ਲੱਗ ਪਏ। ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਰਾਹੁਲ ਗਾਂਧੀ ਅਤੇ ਯੂਪੀਏ ਗੱਠਜੋੜ ਦੀ ਪ੍ਰਧਾਨ ਸੋਨੀਆ ਗਾਂਧੀ ਵੀ ਪਾਰਲੀਮੈਂਟ ਵਿਚ ਮੌਜੂਦ ਸਨ ਤੇ ਇਸ ਮੌਕੇ ਪਹਿਲੀ ਵਾਰ ਰਾਹੁਲ ਗਾਂਧੀ ਨੂੰ ਵੀ ਨਾਹਰੇ ਲਾਉੱਦੇ ਸੁਣਿਆ ਗਿਆ।