image caption:

ਇੰਗਲੈਂਡ 'ਚ ਵਸੀਮ ਅਕਰਮ ਨਾਲ ਬਦਸਲੂਕੀ

ਲੰਦਨ: ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਮੈਨਚੈਸਟਰ ਏਅਰਪੋਰਟ ਦੇ ਕਰਮੀਆਂ &lsquoਤੇ ਬਦਸਲੂਕੀ ਦੇ ਇਲਜ਼ਾਮ ਲਾਏ ਹਨ। ਅਕਰਮ ਮੁਤਾਬਕ, ਮੰਗਲਵਾਰ ਨੂੰ ਏਅਰਪੋਰਟ &lsquoਤੇ ਉਨ੍ਹਾਂ ਨੂੰ ਕਰਮਚਾਰੀਆਂ ਵੱਲੋਂ ਆਪਣੀਆਂ ਦਵਾਈਆਂ ਕੂੜੇਦਾਨ &lsquoਚ ਸੁੱਟਣ ਲਈ ਕਿਹਾ ਗਿਆ। ਇਸ ਦੀ ਜਾਣਕਾਰੀ ਵਸੀਮ ਨੇ ਸੋਸ਼ਲ ਮੀਡੀਆ &lsquoਤੇ ਦਿੱਤੀ। ਅਕਰਮ 1997 ਤੋਂ ਟਾਈਪ-1 ਡਾਇਬੀਟੀਜ਼ ਦਾ ਇਲਾਜ ਕਰਵਾ ਰਹੇ ਹਨ, ਉਦੋਂ ਉਹ ਪਾਕਿਸਤਾਨ ਦੇ ਕਪਤਾਨ ਹੁੰਦੇ ਸੀ। ਅਕਰਮ ਨੂੰ ਦਿਨ &lsquoਚ ਕਈ ਵਾਰ ਇੰਸੂਲਿਨ ਦਾ ਇੰਜੈਕਸ਼ਨ ਲੈਣਾ ਪੈਂਦਾ ਹੈ।

ਅਕਰਮ ਨੇ ਟਵੀਟ ਕਰ ਕਿਹਾ, &ldquoਮੈਨਚੈਸਟਰ ਏਅਰਪੋਰਟ &lsquoਤੇ ਅੱਜ ਮੇਰਾ ਦਿਲ ਟੁੱਟ ਗਿਆ। ਮੈਂ ਦੁਨੀਆ ਭਰ &lsquoਚ ਇੰਸੂਲਿਨ ਨਾਲ ਸਫ਼ਰ ਕੀਤਾ ਹੈ। ਅੱਜ ਜੋ ਹੋਇਆ, ਉਸ ਨੇ ਮੇਰਾ ਦਿਲ ਤੋੜ ਦਿੱਤਾ। ਮੈਂ ਕਾਫੀ ਦਬਾਅ ਮਹਿਸੂਸ ਕਰ ਰਿਹਾ ਹਾਂ। ਮੇਰੇ ਨਾਲ ਕਾਫੀ ਬੇਰੁਖੀ ਨਾਲ ਗੱਲ ਕੀਤੀ ਗਈ ਤੇ ਜਨਤਕ ਤੌਰ &lsquoਤੇ ਇੰਸੂਲਿਨ ਨੂੰ ਇਸ ਦੇ ਕੋਲਡ ਕੇਸ ਤੋਂ ਕੱਢ ਕੇ ਪਲਾਸਟਿਕ ਬੈਗ &lsquoਚ ਰੱਖਿਆ ਗਿਆ।&rdquo

53 ਸਾਲ ਦੇ ਅਕਰਮ ਹਾਲ ਹੀ &lsquoਚ ਇੰਗਲੈਂਡ &lsquoਚ ਹੋਏ ਆਈਸੀਸੀ ਵਰਲਡ ਕੱਪ ਦੇ ਕਮੈਂਟੇਟਰ ਸੀ। ਅਕਰਮ ਨੇ ਕਿਹਾ, &ldquoਏਅਰਪੋਰਟ ਪ੍ਰਬੰਧਨ ਨੇ ਉਨ੍ਹਾਂ ਦੀ ਡਾਈਬਿਟੀਜ਼ ਦੀਆਂ ਦਵਾਈਆਂ ਦੀ ਸਹੀ ਦੇਖਰੇਖ ਨਹੀਂ ਕੀਤੀ।&rdquo ਅਕਰਮ ਨੇ ਪਾਕਿ ਲਈ 104 ਟੈਸਟ &lsquoਚ 414 ਤੇ 356 ਵਨਡੇ &lsquoਚ 502 ਵਿਕਟਾਂ ਲਈਆਂ ਹਨ