image caption:

ਹੁਣ ਕੋਹਲੀ ਨੂੰ ਕਪਤਾਨੀ ਤੋਂ ਹਟਾਉਣ ਦੀ ਉੱਠੀ ਮੰਗ

 ਨਵੀਂ ਦਿੱਲੀ : ਵਿਸ਼ਵ ਕੱਪ ਵਿੱਚ ਮਿਲੀ ਹਾਰ ਤੋਂ ਬਾਅਦ ਭਾਰਤੀ ਟ੍ਰਾਮ ਦੇ ਖਿਡਾਰੀਆਂ ਵਿਚਾਲੇ ਫੁੱਟ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਟੀਮ ਵਿੱਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ 2 ਗਰੁੱਪ ਬਣ ਚੁੱਕੇ ਹਨ । ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਸ਼ਵ ਕੱਪ ਵਿੱਚ ਭਾਰਤੀ ਟੀਮ 2 ਗੁੱਟਾਂ ਵਿੱਚ ਵੰਡ ਕੇ ਖੇਡੀ ਸੀ ।

ਇਸ ਵਿੱਚ ਇੱਕ ਗਰੁੱਪ ਵਿਰਾਟ ਕੋਹਲੀ ਦਾ ਤੇ  ਦੂਜਾ ਗਰੁੱਪ ਰੋਹਿਤ ਸ਼ਰਮਾ ਦਾ ਹੈ । ਇਸ ਰਿਪੋਰਟ ਵਿੱਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਵਿਸ਼ਵ ਕੱਪ ਦੇ ਕਈ ਮੌਕਿਆਂ ਤੇ ਰੋਹਿਤ ਵੱਲੋਂ ਕੋਹਲੀ ਦੇ ਫੈਸਲਿਆਂ &lsquoਤੇ ਨਾਰਾਜ਼ਗੀ ਵੀ ਜਤਾਈ ਗਈ ਸੀ ।

ਦੱਸਿਆ ਜਾ ਰਿਹਾ ਹੈ ਕਿ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਵਿਰਾਟ ਕੋਹਲੀ ਦਾ ਮੁਹੰਮਦ ਸ਼ਮੀ ਨੂੰ ਬਾਹਰ ਰੱਖਣ ਦਾ ਫੈਸਲਾ ਰੋਹਿਤ ਸ਼ਰਮਾ ਨੂੰ ਰਾਸ ਨਹੀਂ ਆ ਰਿਹਾ ਸੀ । ਦਰਅਸਲ, ਸ਼ਮੀ ਨੇ ਵਿਸ਼ਵ ਕੱਪ ਵਿੱਚ ਬਹੁਤ ਹੀ ਸ਼ਾਨਦਾਰ ਗੇਂਦਬਾਜ਼ੀ ਕੀਤੀ । ਸ਼ਮੀ ਨੇ 4 ਮੈਚਾਂ ਵਿੱਚ  14 ਵਿਕਟਾਂ ਲਈਆਂ ਸਨ । ਇੰਨਾ ਹੀ ਨਹੀਂ ਰਵਿੰਦਰ ਜਡੇਜਾ ਨੂੰ ਵੀ ਵਿਸ਼ਵ ਕੱਪ ਦੇ ਕਈ ਮੈਚਾਂ ਵਿੱਚੋਂ ਬਾਹਰ ਰੱਖਣ ਦੇ ਫੈਸਲੇ &lsquoਤੇ ਵੀ ਰੋਹਿਤ ਖੁਸ਼ ਨਹੀਂ ਸਨ

ਦੱਸ ਦਈਏ ਕਿ ਵਿਸ਼ਵ ਕੱਪ ਵਿੱਚ ਰੋਹਿਤ ਸ਼ਰਮਾ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ, ਜਿਸ ਨਾਲ ਉਸਦੇ ਗਰੁੱਪ ਨੂੰ ਮਜ਼ਬੂਤੀ ਮਿਲੀ । ਸੈਮੀਫਾਈਨਲ ਵਿੱਚ ਭਾਰਤੀ ਟੀਮ ਦੀ ਹਾਰ ਤੋਂ ਬਾਅਦ ਰੋਹਿਤ ਦੇ ਗਰੁੱਪ ਦੇ ਖਿਡਾਰੀਆਂ ਵੱਲੋਂ ਵਿਰਾਟ ਨੂੰ ਕਪਤਾਨੀ ਤੋਂ ਹਟਾਉਣ ਦੀ ਮੰਗ ਕੀਤੀ ਸੀ ।