image caption: ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ - ਸ਼ਹੀਦੀ ਦਿਨ ਤੇ ਵਿਸ਼ੇਸ਼

    ਸ਼ਹੀਦ ਊਧਮ ਸਿੰਘ ਰਾਸ਼ਟਰਵਾਦੀ ਕ੍ਰਾਂਤੀਕਾਰੀ ਦੇਸ਼ ਭਗਤ ਅਣਖੀਲਾ,ਯੋਧਾ ਸੀ ਉਨ੍ਹਾਂ ਦਾ ਪਹਿਲਾ ਨਾਂ ਸ਼ੇਰ ਸਿੰਘ ਸੀ,ਦਾ ਜਨਮ ੨੬ ਦਸੰਬਰ ੧੮੯੯ ਨੂੰ ਸੰਗਰੂਰ ਜਿਲ੍ਹੇ ਦੇ ਸ਼ਹਿਰ ਸੁਨਾਮ ਦੇ ਇੱਕ ਸਾਧਾਰਣ ਪਰਿਵਾਰ ਨਾਲ ਸਬੰਧ ਰਖਦੇ ਸਰਦਾਰ ਟਹਿਲ ਸਿੰੰਘ ਦੇ ਘਰ ਮਾਤਾ ਨਰੈਣ ਕੌਰ ਦੀ ਸੁੱਲਖਣੀ ਕੁੱਖੋਂ ਹੋਇਆ ਜਦੋਂ ਸ਼ੇਰ ਸਿੰਘ ਦੀ ਉਮਰ ਸਿਰਫ ਸੱਤ ਸਾਲ ਸੀ ਤਾਂ ਉਸ ਦੇ ਮਾਤਾ &ndashਪਿਤਾ ਦਾ ਦਿਹਾਂਤ ਹੋ ਗਿਆ ।ਯਤੀਮੀ ਦੀ ਹਾਲਤ ਵਿੱਚ ਗਿਆਨੀ ਚੈਂਚਲ ਸਿੱੰਘ ਨੇ ਬਾਲ ਸ਼ੇਰ ਸਿੰਘ ਨੂੰ ਅਤੇ ਉਸ ਦੇ ਵੱਡੇ ਭਰਾ ਸਾਧੂ ਸਿੰਘ ਨੂੰ ੨੪ ਅਕਤੂਬਰ ੧੯੦੭ ਨੂੰ ਯਤੀਮਖਾਨਾ ਅੰਮ੍ਰਿਤਸਰ ਦੇ ਖਾਲਸਾ ਸੈਂਟਰਲ ਯਤੀਮਖਾਨੇ ਵਿਖੇ ਭਰਤੀ ਕਰਵਾ ਦਿੱਤਾ ਗਿਆ ਜਿੱਥੇ ਉਸ ਦਾ ਨਾਂ ਬਦਲ ਕੇ  ਊਧਮ ਸਿੰਘ  ਰੱਖ ਦਿੱਤਾ ਗਿਆ।ਊਧਮ ਸਿੰਘ ਉੱਥੇ ਪੜ੍ਹਾਈ ਦੇ ਨਾਲ-ਨਾਲ ਦਸਤਕਾਰੀ ਦਾ ਕੰਮ ਵੀ ਸਿੱਖਿਆ।ਉੱਥੱੇ ਪੜ੍ਹਾਈ ਕਰਦੇ &ndashਕਰਦੇ ਉਸ ਨੇ ਸਿੱਖ ਇਤਿਹਾਸ ਬਾਰੇ ਪੜ੍ਹਿਆ aੁੱਥੇ ਅਜ਼ਾਦੀ ਸੰਗਰਾਮੀਆਂ ਨੂੰ ਅਜ਼ਾਦੀ ਲਈ ਸੰਘਰਸ ਕਰਦਿਆਂ ਦੇਖ ਕੇ ਉਸ ਦੇ ਮਨ ਵਿੱਚ ਦੇਸ਼ ਭਗਤੀ ਦਾ ਇਨਕਲਾਬੀ ਜਜ਼ਬਾ ਜਾਗ ਪਿਆ।
           ਭਾਰਤੀਆਂ ਉੱਤੇ ਜੁਲਮ ਕਰਨ ਵਾਲੇ ਰੌਲਟ ਐਕਟ ਦੀ ਵਾਪਸੀ ਲਈ ੬ ਅਪ੍ਰੈਲ ੧੯੧੯ ਨੂੰ ਇੱਕ ਵਿਸ਼ੇਸ਼ ਦਿਨ ਦੇ ਰੂਪ ਵਿੱਚ ਮਨਾਇਆ । ੯ ਅਪ੍ਰੈਲ ਨੂੰ ਸਾਰੀਆਂ ਪਾਰਟੀਆਂ ਦੇ ਲੋਕਾਂ ਨੇ  ਰਾਮਨੌਮੀ ਦੇ ਤਿਉਹਾਰ ਨੂੰ  ਰਾਸ਼ਟਰੀ ਏਕਤਾ ਤਿਉਹਾਰ ਦੇ ਰੂਪ ਵਿੱਚ ਮਨਾਇਆ ਇਸ ਤੋਂ ਬਾਅਦ ਲੋਕਾਂ ਨੇ ਸਾਂਤੀ ਪੂਰਨ ਢੰਗ ਨਾਲ ਜਲੂਸ ਕੱਢਿਆ। ਜਿਵੇ ਹੀ ਜਲੂਸ ਭੰਡਾਰੀ ਪੁੱਲ ਉਤੇ ਪਹੁੰਚਿਆ ਤਾਂ ਸੈਨਾ ਨੇ ਉਨ੍ਹਾਂ ਉਪਰ ਗੋਲੀ ਚਲਾ ਦਿੱਤੀ ਜਿਸ ਨਾਲ ਵੀਹ ਲੋਕ ਮਰ ਗਏ ਅਤੇ ਕਈ ਜਖਮੀ ਹੋ ਗਏ। ਇਸ ਨਾਲ ਲੋਕ ਭੜਕ ਉੱਠੇ ਅਤੇ ਬਗਾਵਤ ਕਰਨ ਲੱਗੇ ਸਰਕਾਰੀ ਸੰਪਤੀ ਦੀ ਲੁਟ-ਖਸੁੱਟ, ਤੋੜ-ਫੋੜ ਅਤੇ ਅੱਗ ਲਗਾਉਣ ਵਰਗੀਆਂ ਘਟਨਾਂਵਾ ਵਾਪਰੀਆ। ਜਿਹੜਾ ਵੀ ਅੰਗਰੇਜ਼ਾਂ ਦੇ ਰਸਤੇ ਵਿੱਚ ਆਇਆ ਉਸ ਨੂੰ ਮਾਰ ਦਿੱਤਾ। ਇਹ ਦੇਖ ਕੇ ਅੰਗਰੇਜ਼ ਘਬਰਾ ਗਏ ।ਸ਼ਹਿਰ ਨੂੰ ਸੈਨਾ ਦੇ ਹਵਾਲੇ ਕਰ ਦਿੱਤਾ ਗਿਆ। ੧੧ ਅਤੇ ੧੨ ਅਪ੍ਰੈਲ ਤੱਕ ਸਾਰਾ ਸ਼ਹਿਰ ਬੰਦ ਰਿਹਾ ।ਅੰਗਰੇਜ਼ੀ ਸ਼ਾਸ਼ਕਾਂ ਦੇ ਕਨੂੰਨਾਂ ਦਾ ਵਿਰੋਧ ਕਰਨ ਲਈ  ੧੩ ਅਪ੍ਰੈਲ਼ ੧੯੧੯ ਨੂੰ ਜਲ੍ਹਿਆਂਵਾਲੇ ਬਾਗ੍ਹ ਵਿੱਖੇ ਵਿਸਾਖੀ ਵਾਲੇ ਦਿਨ ਸਭਾ ਬਲਾਈ ਗਈ। ਹਜ਼ਾਰਾਂ ਲੋਕ ਇਕੱਠੇ ਹੋਏ।ਇਹ ਵੇਖ ਕੇ ਬ੍ਰਿਟਿਸ਼ ਸਰਕਾਰ ਭੜਕ ਉੱਠੀ ।ਉਸੇ ਸਮੇਂ ਜਨਰਲ ਡਾਇਰ ਆਪਣੀ ਸੈਨਾ ਨਾਲ ਜਲ੍ਹਿਆਂਵਾਲੇ ਬਾਗ ਵਿੱਚ ਪਹੁੰਚਿਆ ਅਤੇ ਨਿਹੱਥੇ ਲੋਕਾਂ ਉਤੇ ਗੋਲੀਆਂ ਚਲਾ ਦਿੱਤੀਆ ਲੋਕ ਇਸ ਅਚਾਨਕ ਹੋਏ ਹਮਲੇ ਤੋਂ ਬਚਣ ਲਈ ਇੱਧਰ-ਉੱਧਰ ਭੱਜਣ ਲੱਗੇ ।ਕੁਝ ਗੋਲੀਆਂ ਨਾਲ ਭੁੰਨੇ ਗਏ ਕੁਝ ਕੁੱਚਲੇ ਗਏ ਕੁਝ ਨੇ ਆਪਣੀ ਜਾਨ ਬਚਾਉਂਣ ਲਈ ਖੂਹ ਵਿੱਚ ਸਲਾਂਗਾਂ ਮਾਰ ਕੇ ਜਾਨ ਦੇ ਦਿੱਤੀ। ਦਸ ਮਿੰਟਾਂ ਵਿੱਚ ੧੬੫੪ ਗੋਲੀਆਂ ਚਲਾਈਆਂ ਗਈਆਂ ਇਸ ਗੋਲੀਬਾਰੀ ਵਿੱਚ ਹਜ਼ਾਰਾਂ ਮਰ ਗਏ ਹਜ਼ਾਰਾਂ ਜਖਮੀ ਹੋਏ। ਇਸ ਤੋਂ ਬਾਅਦ ਪੰਜਾਬ ਵਿੱਚ ਮਾਰਸ਼ਲ ਲਾਅ ਲਗਾ ਦਿੱਤਾ ਗਿਆ ।ਜਿਸ ਸਮੇਂ ਜਨਰਲ ਡਾਇਰ ਖੁਨ ਦੀ ਹੋਲੀ ਖੇਡ ਰਿਹਾ ਸੀ ਉਸ ਸਮੇਂ ਊਧਮ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਲੋਕਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਿਹਾ ਸੀ। ਇਸ ਕੱਤਲੇਆਮ ਨੇ ਊਧਮ ਸਿੰਘ ਦੇ ਦਿਲ ਨੂੰ ਡੂੰਘਾ ਜਖਮ ਦਿੱਤਾ ਅਤੇ ਉਸ ਨੇ ਖੂਨ ਨਾਲ ਰੰਗੀ ਮਿਟੀ ਨੂੰ ਮੱਥੇ ਨਾਲ ਲਗਾਕੇ ਇਸ ਕੱਤਲੇਆਮ ਦਾ ਬਦਲਾ ਲੈਣਾ ਦੀ ਸੁੰਹ ਖਾਧੀ। ੧੯੩੧ ਵਿੱਚ ਉਸ ਨੇ ਆਪਣਾ ਨਾਂ ਬਦਲਕੇ ਰਾਮ ਮੁਹੰਮਦ ਸਿੰਘ ਆਜਾਦ ਰੱਖ ਲਿਆ ।                                                                        .                
   ਤੀਸਰੇ ਦਹਾਕੇ ਦੇ ਮੱਧ ਵਿੱਚ ਊਧਮ ਸਿੰਘ ਇੰਗਲੈਂਡ ਪਹੁੰਚ ਗਿਆ। ਉੁਹ ਜਲ੍ਹਿਆਂਵਾਲੇ ਬਾਗ ਦੇ ਦਰਦਨਾਕ ਖੁਨੀ ਸਾਕੇ ਦਾ ਬਦਲਾ ਲੈਣ ਲਈ ਮੌਕੇ ਦੀ ਭਾਲ ਵਿੱਚ ਸੀ। ਲੰਮੇ ਸਮੇਂ ਦੇ ਇੰਤਜਾਰ ਤੋਂ ਬਾਅਦ ਉਸ ਨੂੰ ੧੩ ਮਾਰਚ ੧੯੪੦ ਨੂੰ ਮੌਕਾ ਮਿਲ ਗਿਆ। ਉਸ ਦਿਨ ਲੰਡਨ ਦੇ ਕੇਕਸਟਨ ਹਾਲ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਯਲ ਸੈਂਟਰਲ ਏਸ਼ਿਆਨ ਸੁਸਾਇਟੀ ਦੀ ਮੀਟਿੰਗ ਚਲ ਰਹੀ ਸੀ।ਇਸ ਵਿੱਚ ਅੰਤਿਮ ਵਕਤਾ ਜਨਰਲ ਮਾਇਕਲ ਓਡਾਇਰ ਸੀ ।ਸ: ਊਧਮ ਸਿੰਘ ਅੰਗਰੇਜ਼ ਅਫ਼ਸਰ ਦੇ ਭੇਸ ਵਿੱਚ ਅਤੇ ਆਪਣਾ ਪਿਸਤੌਲ ਇੱਕ ਮੋਟੀ ਕਿਤਾਬ ਵਿੱਚ ਛੁਪਾ ਕੇ ਬੜੀ ਹੁਸ਼ਿਆਰੀ ਨਾਲ ਮੀਟਿੰਗ ਹਾਲ ਵਿੱਚ ਪਹੁੰਚ ਗਿਆ।ਜਨਰਲ ਡਾਇਰ ਆਪਣੇ ਭਾਸਣ ਵਿੱਚ ਭਾਰਤੀਆਂ ਬਾਰੇ ਬਹੁਤ ਭੱਦੇ ਸ਼ਬਦਾਂ ਨਾਲ ਬੋਲ ਰਿਹਾ ਸੀ ਤਾਂ ਸ਼ੇਰ ਊਧਮ ਸਿੰਘ ਤੋਂ ਉਸ ਦੇ ਬੇ-ਤੁਕੇ ਸ਼ਬਦ ਸੁਣੇ ਨਹੀ ਗਏ ਤਾਂ ਉਸੇ ਸਮੇਂ ਸਭਾ ਵਿੱਚ ਊਧਮ ਸਿੰਘ ਨੇ ਆਪਣੀ ਕਿਤਾਬ ਵਿੱਚੋ ਪਿਸਤੋਲ ਕੱਢੀ ਅਤੇ ਜਨਰਲ ਡਾਇਰ ਦੇ ਪੰਜ-ਛੇ ਗੋਲੀਆਂ ਮਾਰੀਆਂ ਡਾਇਰ ਦੇ ਦੋ ਗੋਲੀਆ ਲੱਗੀਆਂ ਤੇ ਜਮੀਨ ਤੇ ੱਿਡਗ ਕੇ ਮਰ ਗਿਆ ਅਤੇ ਲਾਰਡ ਜੈਟਲੈਂਡ ਜੋ ਮੀਟਿੰਗ ਦਾ ਸੰਚਾਲਕ ਸੀ, ਉਹ ਜਖਮੀ ਹੋ ਗਿਆ ਊਧਮ ਸਿੰਘ ਨੇ ਬਚਣ ਦੀ ਕੋਈ ਕੋਸ਼ਿਸ਼ ਨਾਂ ਕੀਤੀ ਅਤੇ ਬੋਲਣਾ ਜਾਰੀ ਰੱਖਿਆ ਕਿ ਉਹ ਆਪਣੇ  ਦੇਸ਼ ਪ੍ਰੀਤੀ ਫਰਜ ਨੂੰ ਨਿਭਾ ਰਿਹਾ ਹੈ।ਵੀਰ ਕ੍ਰਾਂਤੀਕਾਰੀ ਊਧਮ ਸਿੰਘ ਸਾਂਤ ਭਾਵ ਨਾਲ ਚਲਦਾ ਹੋਇਆ ਮੁੱਖ ਦਰਵਾਜੇ ਤੇ ਆ ਗਿਆ ਅਤੇ ਆਪਣੇ ਆਪ ਨੂੰ ਬ੍ਰਿਟਿਸ਼ ਸਰਕਾਰ ਸਾਰਜੰਟ ਕੋਲ ਗ੍ਰਿਫਤਾਰ ਕਰਵਾ ਲਿਆ।
        ੧ ਅਪ੍ਰੈਲ ੧੯੪੦ ਨੂੰ ਊਧਮ ਸਿੰਘ ਤੇ ਜਨਰਲ ਡਾਇਰ ਦੇ ਕਤਲ ਦਾ ਮੁਕੱਦਮਾ ਚੱਲਿਆ। ੪ ਜੂਨ ੧੯੪੦ ਨੂੰ ਉਸ ਨੇ ਸੈਂਟ੍ਰਲ ਕਰਮਿਨਲ ਕੋਰਟ, ਪੁਰਾਣੀ ਹਬੇਲੀ ਵਿਖੇ ਆਪਣਾ ਜੁਰਮ ਕਬੂਲ ਕਰ ਲਿਆ। ਜਿੱਥੇ ਜੱਜ ਅੇਟਿਕਸਨ ਨੇ  ਉਸ ਨੂੰ  ਮੌਤ ਦੀ ਸਜ਼ਾ ਸੁਣਾਈ।ਊਧਮ ਸਿੰਘ ਨੇ ਆਪਣੀ ਜਿੰਦਗੀ ਜਲ੍ਹਿਆਂਵਾਲੇ ਬਾਗ ਦਾ ਬਦਲਾ ਲੈਣ ਵਿੱਚ ਲਗਾ ਦਿੱਤੀ।ਭਾਰਤ ਦੇ ਇਸ ਮਹਾਨ ਸਪੁੱਤਰ ਨੇ ਬੜੇ ਗਰਵ ਅਤੇ ਸ਼ਾਨ ਨਾਲ ਕਿਹਾ ਮੈਂਨੂੰ ਮੌਤ ਦੀ  ਸਜ਼ਾ ਦੀ ਕੋਈ ਪਰਵਾਹ ਨਹੀ ਹੈ ਕਿਉਂਕਿ ਉਸ ਨੇ ਭਾਰਤ ਮਾਤਾ ਦੀ ਬੇਇਜਤੀ ਦਾ ਬਦਲਾ ਲੈ ਲਿਆ ਹੈ ।ਇਹ ਵੀਰ ਕ੍ਰਾਂਤੀਕਾਰੀ ਊਧਮ ਸਿੰਘ ੩੧ ਜੁਲਾਈ ੧੯੪੦ ਨੂੰ ਲੰਦਨ ਦੀ ਪੈਂਟੋਨਵਿਲ ਜੇਲ੍ਹ ਵਿੱਚ ਹੱਸਦੇ ਹੱਸਦੇ ਫਾਂਸੀ ਚੜ ਗਿਆ।ਪੰਜਾਬ ਅਤੇ ਕੇਂਦਰ ਸਰਕਾਰ ਦੇ ਸਾਂਝੇ ਯਤਨਾਂ ਨਾਲ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਪੈਟਨਵਿਲ ਜੇਲ੍ਹ ਚੋਂ ਭਾਰਤ ਲਿਆਂਦੀਆਂ ਗਈਆਂ ਅਤੇ ੩੧ ਜੁਲਾਈ ੧੯੭੪ ਨੂੰ ਸ਼ਹੀਦ ਦੀ ਜਨਮ ਭੂਮੀ ਸੁਨਾਮ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।ਇਸ ਅਣਖੀਲੇ ਯੋਧੇ ਤੇ ਸੂਰਬੀਰ ਤੇ ਮਹਾਨ ਅਮਰ ਸ਼ਹੀਦ ਤੇ ਦੇਸ਼ ਲਈ ਦਿੱਤੀ ਕੁਰਬਾਨੀ ਤੇ ਇਕਲੇ ਸੁਨਾਮ ਨੁੰ ਨਹੀ ਪੰਜਾਬ ਤੇ ਸਮੁਚੇ ਭਾਰਤ ਨੂੰ ਬਹੁਤ ਮਾਣ ਹੈ। ਦੇਸ਼ ਉਪਰ ਮਰ ਮਿਟਨ ਵਾਲੇ ਅਮਰ ਸ਼ਹੀਦ ਊਧਮ ਸਿੰਘ ਨੂੰ ਸ਼ਤ-ਸ਼ਤ ਪ੍ਰਣਾਮ।

        ਗੁਰਦੇਵ ਸਿੰਘ ਆਹਲੂਵਾਲੀਆ ਮੌੜਾਂ (ਸੰਗਰੂਰ) ੯੯੮੮੯੩੨੧੦੮