image caption:

ਮੀਡੀਆ ਸਾਹਮਣੇ ਨਹੀਂ ਆ ਰਿਹਾ ਰਾਖੀ ਸਾਵੰਤ ਦਾ ਪਤੀ, ਦੱਸੀ ਵਜ੍ਹਾ

 28 ਜੁਲਾਈ ਨੂੰ ਰਾਖੀ ਸਾਵੰਤ ਨੇ ਮੁੰਬਈ ਦੇ ਹੋਟਲ ਵਿੱਚ ਚੁਪ &ndash ਚੁਪੀਤੇ ਵਿਆਹ ਕੀਤਾ ਸੀ। ਪਹਿਲਾਂ ਇਸ ਸੀਕ੍ਰੇਟ ਵੈਡਿੰਗ ਨੂੰ ਰਾਖੀ ਨੇ ਬ੍ਰਾਈਡਲ ਫੋਟੋਸ਼ੂਟ ਦੱਸਿਆ ਸੀ। ਫਿਰ ਬਾਅਦ ਵਿੱਚ NRI ਬਿਜਨੈੱਸਮੈਨ ਨਾਲ ਵਿਆਹ ਕਰਨ ਦਾ ਖੁਲਾਸਾ ਕਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਰਾਖੀ ਦੇ ਪਤੀ ਦਾ ਨਾਮ ਰਿਤੇਸ਼ ਹੈ। ਰਾਖੀ ਹਨੀਮੂਨ ਅਤੇ ਬ੍ਰਾਈਡਲ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ ਪਰ ਅਜੇ ਤੱਕ ਅਦਾਕਾਰਾ ਨੇ ਪਤੀ ਦਾ ਚਿਹਰਾ ਦੁਨੀਆ ਨੂੰ ਨਹੀਂ ਵਖਾਇਆ ਹੈ। ਰਾਖੀ ਸਾਵੰਤ ਨੇ ਪਤੀ ਨੂੰ ਲਾਈਮਲਾਈਟ ਤੋਂ ਦੂਰ ਰੱਖਣ ਦੀ ਵਜ੍ਹਾ ਦੱਸੀ ਹੈ। ਦਿੱਤੇ ਇੱਕ ਇੰਟਰਵਿਊ ਵਿੱਚ ਰਾਖੀ ਨੇ ਕਿਹਾ &ndash  ਮੇਰੇ ਪਤੀ ਨੂੰ ਮੀਡੀਆ ਪਸੰਦ ਨਹੀਂ ਹੈ। ਉਨ੍ਹਾਂ ਨੂੰ ਕਿਸੇ ਦੇ ਸਾਹਮਣੇ ਆਉਣਾ ਪਸੰਦ ਨਹੀਂ ਸੀ। ਵਿਆਹ ਤਾਂ ਪਰਿਵਾਰ ਦੇ ਵਿੱਚ ਹੁੰਦਾ ਹੈ।
ਇਸ ਤੋਂ ਇਲਾਵਾ ਰਾਖੀ ਨੇ ਦੂਜੇ ਇੱਕ ਇੰਟਰਵਿਊ ਵਿੱਚ ਪਤੀ ਦੇ ਵਰਕ ਪ੍ਰੋਫਾਇਲ ਦਾ ਵੀ ਜਿਕਰ ਕੀਤਾ ਸੀ। ਰਾਖੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਤੀ ਅਮਰੀਕੀ ਰਾਸ਼ਟਰਪਤੀ ਡਾਨਲਡ ਟਰੰਪ ਦੀ ਕੰਪਨੀ ਵਿੱਚ ਕੰਮ ਕਰਦੇ ਹਨ। ਰਾਖੀ ਸਾਵੰਤ ਦਾ ਕਹਿਣਾ ਹੈ ਕਿ ਉਹਨਾਂ ਦੇ ਪਤੀ ਉਨ੍ਹਾਂ ਦੇ ਫੈਨ ਹਨ। ਅਸੀਂ ਵਟਸਐਪ ਉੱਤੇ ਚੈਟ ਸ਼ੁਰੂ ਕੀਤੀ ਸੀ ਅਤੇ ਉਨ੍ਹਾਂ ਨੇ ਮੈਨੂੰ ਵਟਸਐਪ ਉੱਤੇ ਹੀ ਪ੍ਰਪੋਜ ਕੀਤਾ ਸੀ। ਇਹ ਵਟਸਐਪ ਲਵ ਅਫੇਅਰ ਵਿਆਹ ਹੈ।
ਰਿਤੇਸ਼ ਦੇ ਮਾਤਾ &ndash ਪਿਤਾ ਅਤੇ ਭੈਣਾਂ ਬਹੁਤ ਚੰਗੀਆਂ ਹਨ। ਮੇਰਾ ਪਤੀ ਮੇਰੇ ਲਈ ਰੱਬ ਹੈ। ਪਤੀ ਨਾਲ ਪਹਿਲੀ ਮੁਲਾਕਾਤ ਦੇ ਬਾਰੇ ਵਿੱਚ ਦੱਸਦੇ ਹੋਏ ਰਾਖੀ ਸਾਵੰਤ ਨੇ ਕਿਹਾ ਸੀ &ndash  ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਮੈਂ ਵਿਆਹ ਤੋਂ 15 ਦਿਨ ਪਹਿਲਾਂ ਹੀ ਰਿਤੇਸ਼ ਨੂੰ ਪਹਿਲੀ ਵਾਰ ਮਿਲੀ ਹਾਂ। ਉਹ ਇੱਥੇ ਆਏ ਅਤੇ ਮੈਨੂੰ ਭਰੋਸਾ ਹੋ ਗਿਆ ਕਿ ਮੈਂ ਠੀਕ ਮੁੰਡੇ ਨਾਲ ਮਿਲੀ ਹਾਂ। ਵਿਆਹ ਤੋਂ ਬਾਅਦ ਰਾਖੀ ਸਾਵੰਤ ਨੇ ਬੇਬੀ ਪਲਾਨਿੰਗ ਵੀ ਕਰ ਲਈ ਹੈ। ਰਾਖੀ ਨੇ ਕਿਹਾ ਕਿ ਉਹ ਸਾਲ 2020 ਵਿੱਚ ਬੇਬੀ ਪਲਾਨ ਕਰ ਰਹੀ ਹੈ।
ਵਿਆਹ ਤੋਂ ਬਾਅਦ ਰਾਖੀ ਸੋਸ਼ਲ ਮੀਡੀਆ ਉੱਤੇ ਨਿਊਲੀ ਮੈਰਿਡ ਲੁਕ ਫਲਾਂਟ ਕਰ ਰਹੀ ਹੈ। ਰਾਖੀ ਸਾਵੰਤ ਗਲੇ ਵਿੱਚ ਮੰਗਲਸੂਤਰ ਅਤੇ ਹੱਥਾਂ ਵਿੱਚ ਲਾਲ ਚੂੜਾ ਪਾਏ ਤਸਵੀਰਾਂ ਪੋਸਟ ਕਰ ਰਹੀ ਹੈ। ਪਤੀ ਦੇ ਨਾਮ ਦਾ ਖੁਲਾਸਾ ਕਰਨ ਤੋਂ ਪਹਿਲਾਂ ਰਾਖੀ ਨੇ ਚੂੜੀਆਂ ਦੀ ਜੋ ਤਸਵੀਰ ਸ਼ੇਅਰ ਕੀਤੀ ਸੀ, ਉਸ ਵਿੱਚ ਪਤੀ ਦੇ ਨਾਮ ਨੂੰ ਬਲੱਰ ਕੀਤਾ ਸੀ। ਉਝ ਰਾਖੀ ਸਾਵੰਤ ਦੇ ਵਿਆਹ ਉੱਤੇ ਅਜੇ ਵੀ ਫੈਨਜ਼ ਨੂੰ ਭਰੋਸਾ ਨਹੀਂ ਹੋ ਰਿਹਾ ਹੈ।