image caption:

ਦੱਖਣੀ ਅਫ਼ਰੀਕਾ ਦੇ ਦਿੱਗਜ ਬੱਲੇਬਾਜ਼ ਹਾਸ਼ਿਮ ਅਮਲਾ ਨੇ ਕ੍ਰਿਕੇਟ ਨੂੰ ਕਿਹਾ ਅਲਵਿਦਾ

ਨਵੀਂ ਦਿੱਲੀ : ਦੱਖਣੀ ਅਫ਼ਰੀਕਾ ਦੇ ਦਿੱਗਜ ਸਲਾਮੀ ਬੱਲੇਬਾਜ਼ ਹਾਸ਼ਿਮ ਅਮਲਾ ਨੇ ਕੌਮਾਂਤਰੀ ਕ੍ਰਿਕੇਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਲੈ ਲਿਆ ਹੈ। ਕ੍ਰਿਕੇਟ ਸਾਊਥ ਅਫ਼ਰੀਕਾ ਦੇ ਅਧਿਕਾਰਤ ਟਵਿੱਟਰ ਖਾਤੇ &lsquoਤੇ ਇਸ ਦੀ ਜਾਣਕਾਰੀ ਦਿੱਤੀ ਹੈ। ਟਵਿੱਟਰ &lsquoਤੇ ਲਿਖਿਆ ਗਿਆ ਹੈ ਕਿ ਅਮਲਾ ਘਰੇਲੂ ਅਤੇ ਸੁਪਰ ਲੀਗ ਖੇਡਣਾ ਜਾਰੀ ਰੱਖਣਗੇ।

36 ਸਾਲ ਦੇ ਅਮਲਾ ਨੇ ਦੱਖਣੀ ਅਫ਼ਰੀਕਾ ਦੇ ਲਈ 124 ਟੈਸਟ, 181 ਵਨ ਡੇਅ ਅਤੇ 44 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਟੈਸਟ ਕ੍ਰਿਕਟ &lsquoਚ ਅਮਲਾ ਨੇ 46.64 ਦੀ ਔਸਤ ਨਾਲ 9,282 ਦੌੜਾਂ ਬਣਾਇਆਂ ਹਨ ਜਿਸ &lsquoਚ ਉਨ੍ਹਾਂ ਨੇ 41 ਅਰਧ ਸੈਂਕੜੇ ਅਤੇ 28 ਸੈਂਕੜੇ ਲਗਾਏ ਹਨ। ਟੈਸਟ ਕ੍ਰਿਕੇਟ &lsquoਚ ਅਮਲਾ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਨਾਬਾਦ 311 ਦੌੜਾਂ ਦਾ ਹੈ।

ਟੈਸਟ ਤੋਂ ਇਲਾਵਾ ਅਮਲਾ ਵਨ ਡੇਅ &lsquoਚ 49.46 ਦੀ ਔਸਤ ਨਾਲ 8,113 ਦੌੜਾਂ ਬਣਾ ਚੁੱਕੇ ਹਨ। ਵਨਡੇਅ &lsquoਚ ਅਮਲਾ ਨੇ 39 ਅਰਧ-ਸੈਂਕੜੇ ਅਤੇ 27 ਸੈਂਕੜੇ ਜੜੇ ਹਨ। ਵਨਡੇ &lsquoਚ ਉਨ੍ਹਾਂ ਦੀ ਸਭ ਤੋਂ ਬਿਹਤਰੀਨ ਪਾਰੀ 159 ਦੌੜਾਂ ਦੀ ਰਹੀ।

ਉੱਧਰ ਟੀ-20 ਫਾਰਮੇਟ &lsquoਚ ਅਮਲਾ ਦੇ ਨਾਂ 33.60 ਦੀ ਔਸਤ ਨਾਲ 1,277 ਦੌੜਾਂ ਦਰਜ ਹਨ। ਅਮਲਾ ਦੀ ਟੀ-20 &lsquoਚ ਸਭ ਤੋਂ ਵੱਡੀ ਪਾਰੀ 97 ਦੌੜਾਂ ਨਾਬਾਦ ਦੀ ਹੈ। ਅਮਲਾ ਨੇ ਦਸੰਬਰ 2004 &lsquoਚ ਕੋਲਕਤਾ &lsquoਚ ਭਾਰਤ ਖਿਲਾਫ ਟੈਸਟ ਕ੍ਰਿਕੇਟ &lsquoਚ ਡੈਬਿਊ ਕੀਤਾ ਸੀ। ਇਸ ਸਾਲ ਫਰਵਰੀ &lsquoਚ ਪੋਰਟ ਏਲੀਜ਼ਾਬੇਥ &lsquoਚ ਸ੍ਰੀਲੰਕਾ ਖ਼ਿਲਾਫ਼ ਆਖਰੀ ਟੈਸਟ ਮੈਚ ਖੇਡਿਆ ਸੀ।