image caption:

ਨੈਸ਼ਨਲ ਫ਼ਿਲਮ ਐਵਾਰਡ 2019 ਦਾ ਹੋਇਆ ਐਲਾਨ, ਆਯੁਸ਼ਮਾਨ ਖੁਰਾਨਾ ਦੀ ‘ਵਧਾਈ ਹੋ’ ਨੇ ਮਾਰੀ ਬਾਜ਼ੀ

ਨਵੀਂ ਦਿੱਲੀ : 66ਵੇਂ ਨੈਸ਼ਨਲ ਫ਼ਿਲਮ ਐਵਾਰਡ ਦਾ ਐਲਾਨ ਹੋ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਐਵਾਰਡਸ ਦਾ ਐਲਾਨ ਅਪਰੈਲ &lsquoਚ ਹੋਣਾ ਸੀ ਪਰ ਲੋਕ ਸਭਾ ਵੋਟਾਂ ਕਰਕੇ ਐਵਾਰਡਸ ਦੀ ਤਾਰੀਖ ਨੂੰ ਅੱਗੇ ਵਧਾ ਦਿੱਤਾ ਗਿਆ ਸੀ। ਇਨ੍ਹਾਂ ਐਵਾਰਡਜ਼ ਆਯੁਸ਼ਮਾਨ ਖੁਰਾਨਾ ਦੀਆਂ ਦੋ ਫ਼ਿਲਮਾਂ ਸ਼ਾਮਲ ਹਨ ਅਤੇ ਐਮੀ ਵਿਰਕ ਦੀ ਪੰਜਾਬੀ ਫ਼ਿਲਮ ਵੀ ਸ਼ਾਮਲ ਹੈ।

ਅੱਜ ਦਿੱਲੀ &lsquoਚ ਡਾਇਰੈਕਟੋਰੈਟ ਆਫ਼ ਫ਼ਿਲਮ ਫੈਸਟੀਵਲ ਨੇ ਇਸ ਐਵਾਰਡਸ ਦਾ ਐਲਾਨ ਕੀਤਾ। ਇਸ &lsquoਚ ਫ਼ਿਲਮ ਦੀ ਕੈਟਗਰੀ &lsquoਚ 31 ਐਵਾਰਡ ਦਿੱਤੇ ਹਏ। ਜਦਕਿ ਨੌਨ ਫੀਚਰ ਫ਼ਿਲਮ ਦੀ ਸ਼੍ਰੇਣ &lsquoਚ 23 ਐਵਾਰਡ ਦਿੱਤੇ ਜਾਂਦੇ ਹਨ।

ਵੇਖੋ ਐਵਾਰਡ ਦੀ ਪੂਰੀ ਸੂਚੀ-

ਬੈਸਟ ਮਸ਼ਹੂਰ ਯਾਨੀ ਪਾਪੂਲਰ ਫ਼ਿਲਮ ਦਾ ਐਵਾਰਡ ਆਯੁਸ਼ਮਾਨ ਖੁਰਾਨਾ ਦੀ ਫ਼ਿਲਮ &lsquoਬਧਾਈ ਹੋ&rsquo ਨੂੰ ਮਿਲੀਆ।

ਸਮਾਜਕ ਮੁੱਦੇ &lsquoਤੇ ਬਣੀ ਬੈਸਟ ਫ਼ਿਲਮ ਦਾ ਐਵਾਰਡ ਅਕਸ਼ੈ ਕੁਮਾਰ ਦੀ ਫ਼ਿਲਮ &lsquoਪੈਡਮੈਨ&rsquo ਨੂੰ ਮਿਲਿਆ।

ਬੈਸਟ ਸਪੋਰਟਿੰਗ ਐਕਟਰਸ ਐਵਾਰਡ- ਸੁਰੇਖਾ ਸੀਕਰੀ (ਬਧਾਈ ਹੋ)

ਬੇਸਟ ਸਾਊਂਡ ਡਿਜ਼ਾਇਨ- #BushwdeepDeepak (ਉਰੀ)

ਬੈਸਟ ਪਲੇਅਬੈਕ ਸਿੰਗਰ- ਅਰਿਜੀਤ ਸਿੰਘ (ਪਦਮਾਵਤ ਦਾ ਗਾਣਾ- ਬਿਨਤੇ ਦਿਲ)

ਬੈਸਟ ਸਕ੍ਰੀਨ ਪਲੇਅ- ਅੰਧਾਧੁਨ

ਬੈਸਟ ਮਿਊਜ਼ਿਕ ਡਾਇਰੈਕਟਰ- ਸੰਜੇ ਲੀਲਾ ਭੰਸਾਲੀ (ਪਦਮਾਵਤ)

ਬੈਸਟ ਸਪੈਸ਼ਲ ਇਫੈਕਟਸ- Awe ਅਤੇ KGF

ਬੈਸਟ ਕੋਰੀਓਗ੍ਰਾਫਰ- ਕੁਰਤੀ ਮਹੇਸ਼ ਮਿਦੀਆ (ਪਦਮਾਵਤ- ਘੂਮਰ)

ਬੈਸਟ ਹਿੰਦੀ ਫ਼ਿਲਮ- ਅੰਧਾਧੁਨ