image caption:

ਟੈਸਟ ਕ੍ਰਿਕਟ ‘ਚ ਇਸ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ

 ਵੈਸਟਇੰਡੀਜ਼ ਖਿਲਾਫ਼ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਹੀ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਬੇਹੱਦ ਖਾਸ ਉਪਲਬਧੀ ਹਾਸਿਲ ਕੀਤੀ ਹੈ । ਇਸ ਮੁਕਾਬਲੇ ਵਿੱਚ ਬੁਮਰਾਹ ਨੇ ਬ੍ਰਾਵੋ ਦਾ ਵਿਕਟ ਹਾਸਿਲ ਕਰਦਿਆਂ ਹੀ ਇਹ ਮੁਕਾਮ ਆਪਣੇ ਨਾਂ ਕਰ ਲਿਆ ।

ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸਭ ਤੋਂ ਘੱਟ ਮੈਚਾਂ ਵਿੱਚ 50 ਟੈਸਟ ਵਿਕਟਾਂ ਲੈਣ ਵਾਲਾ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਬਣ ਗਿਆ ਹੈ । ਬੁਮਰਾਹ ਨੇ ਆਪਣੇ ਟੈਸਟ ਕਰੀਅਰ ਦੇ 11ਵੇਂ ਮੈਚ ਵਿੱਚ ਹੀ ਇਸ ਰਿਕਾਰਡ ਨੂੰ ਆਪਣੇ ਨਾਮ ਕਰ ਲਿਆ । ਦਰਅਸਲ, ਇਸ ਮਾਮਲੇ ਵਿੱਚ ਬੁਮਰਾਹ ਨੇ ਮੁਹੰਮਦ ਸ਼ੰਮੀ ਅਤੇ ਵੈਂਕਟੇਸ਼ ਪ੍ਰਸਾਦ ਨੂੰ ਪਿੱਛੇ ਛੱਡ ਦਿੱਤਾ ਹੈ ।

ਦੱਸ ਦੇਈਏ ਕਿ ਦੋਵੇਂ ਗੇਂਦਬਾਜ਼ਾਂ ਵੈਂਕਟੇਸ਼ ਅਤੇ ਸ਼ੰਮੀ ਨੇ 13ਵੇਂ ਟੈਸਟ ਮੈਚ ਵਿੱਚ ਸਭ ਤੋਂ ਤੇਜ਼ 50 ਵਿਕਟਾਂ ਹਾਸਿਲ ਕੀਤੀਆਂ ਸੀ, ਪਰ ਬੁਮਰਾਹ ਨੇ ਇਨ੍ਹਾਂ ਦੋਹਾਂ ਨੂੰ ਪਛਾੜਦੇ ਹੋਏ ਸਿਰਫ 11 ਮੈਚਾਂ ਵਿੱਚ 50 ਟੈਸਟ ਵਿਕਟ ਲੈ ਕੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਹੈ ।

ਜ਼ਿਕਰਯੋਗ ਹੈ ਕਿ ਬੁਮਰਾਹ ਨੇ ਟੈਸਟ ਕ੍ਰਿਕਟ ਵਿੱਚ ਆਪਣੀ 2465ਵੀਂ ਗੇਂਦ &lsquoਤੇ ਆਪਣਾ 50ਵਾਂ ਵਿਕਟ ਲਿਆ । ਇਸ ਤੋਂ ਪਹਿਲਾਂ ਇਹ ਰਿਕਾਰਡ ਆਰ. ਅਸ਼ਵਿਨ ਦੇ ਨਾਮ ਸੀ । ਅਸ਼ਵਿਨ ਵੱਲੋਂ ਇਹ ਰਿਕਾਰਡ ਆਪਣੇ ਟੈਸਟ ਕਰੀਅਰ ਦੀ 2597ਵੀਂ ਗੇਂਦ &lsquoਤੇ ਹਾਸਿਲ ਕੀਤਾ ਗਿਆ ਸੀ ।

ਦੱਸ ਦੇਈਏ ਕਿ ਇਸ ਤੋਂ ਇਲਾਵਾ ਭਾਰਤ ਵੱਲੋਂ ਟੈਸਟ ਕ੍ਰਿਕਟ ਵਿੱਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਵਾਲੇ ਗੇਂਦਬਾਜ਼ ਆਰ. ਅਸ਼ਵਿਨ ਹਨ । ਅਸ਼ਵਿਨ ਵੱਲੋਂ ਇਹ ਕਮਾਲ ਆਪਣੇ ਟੈਸਟ ਕਰੀਅਰ ਦੇ 9ਵੇਂ ਮੈਚ ਵਿੱਚ ਹੀ ਕਰ ਦਿੱਤਾ ਗਿਆ ਸੀ । ਇਸ ਮਾਮਲੇ ਵਿੱਚ ਦੂਜੇ ਸਥਾਨ &lsquoਤੇ ਅਨਿਲ ਕੁੰਬਲੇ ਹਨ । ਕੁੰਬਲੇ ਨੇ ਇਹ ਸਫਲਤਾ 10ਵੇਂ ਟੈਸਟ ਮੈਚ ਵਿੱਚ ਹਾਸਿਲ ਕੀਤੀ ਸੀ ।